
140 ਕਰੋੜ ਦੇ ਬਜਟ ਨਾਲ ਬਣੀ ਰੇਸ3 ਨੂੰ ਦੇਸ਼ ਦੀਆਂ ਤਕਰੀਬਨ 4000 ਸਕਰੀਨ ਤੇ ਰਿਲੀਜ਼ ਕੀਤਾ ਗਿਆ ਹੈ
ਚੰਡੀਗੜ੍ਹ,15 ਜੂਨ : ਈਦ ਦੇ ਮੌਕੇ ਰੀਲੀਜ਼ ਹੋਈ 'ਰੇਸ 3' ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ | ਦਰਸ਼ਕ ਇਸ ਫਿਲਮ ਵਿਚ ਅਪਣੇ ਮਨਪਸੰਦੀਦਾ ਅਦਾਕਾਰ ਸਲਮਾਨ ਖਾਨ ਨੂੰ ਬਹੁਤ ਹੀ ਚਾਅ ਨਾਲ ਦੇਖਣ ਜਾ ਰਹੇ ਹਨ ਅਤੇ ਦਰਸ਼ਕਾਂ ਵੱਲੋਂ ਸਲਮਾਨ ਖਾਨ ਦੀ ਅਦਾਕਾਰੀ ਨੂੰ ਕਾਫੀ ਸਰਹਾਇਆ ਜਾ ਰਿਹਾ ਹੈ |
Race3
ਦਰਸ਼ਕਾਂ ਵਲੋਂ ਇਸ ਫਿਲਮ ਦੇ ਸਾਰੇ ਅਦਾਕਾਰ ਸਲਮਾਨ, ਬੋਬੀ, ਜੈਕਲੀਨ ਅਨਿਲ ਕਪੂਰ, ਡੇਜ਼ੀ ਸ਼ਾਹ, ਸਾਕਿਬ ਸਲੀਮ ਅਤੇ ਫ੍ਰੇਡੀ ਦਰੁਵਾਲਾ ਦੀ ਅਦਾਕਾਰੀ ਨੂੰ ਬਹੁਤ ਸ਼ਲਾਘਾ ਮਿਲ ਰਹੀ ਹੈ | ਦਰਸ਼ਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਫਿਲਮ ਕੁਝ ਖਾਸ ਨਹੀਂ ਲੱਗ ਰਹੀ ਸੀ ਪਰ 'ਰੇਸ' ਅਤੇ 'ਰੇਸ2' ਦੇ ਸੀਕੁਅਲ 'ਚ ਬਣੀ ਇਸ ਫਿਲਮ ਵਿਚ ਪਹਿਲਾਂ ਵਾਲੀਆਂ ਫ਼ਿਲਮ ਤੋਂ ਜਿਆਦਾ ਐਕਸ਼ਨ ਅਤੇ ਸਸਪੈਂਸ ਹੈ | ਦਰਸ਼ਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਸਟੰਟ ਹਾਲੀਵੁਡ ਫਿਲਮ ਵਰਗੇ ਹਨ ਅਤੇ ਇਨ੍ਹਾਂ ਵਿਚ ਕਿਸੇ ਵੀ ਕਿਸਮ ਦਾ ਨਕਲੀਪਨ ਨਹੀਂ ਲੱਗ ਰਿਹਾ |
Race3
ਦਰਸ਼ਕਾਂ ਵਲੋਂ ਬੌਬੀ ਦਿਓਲ ਦੀ ਵਾਪਸੀ ਨੂੰ ਕਾਫੀ ਹੱਦ ਤਕ ਸਰਹਾਇਆ ਗਿਆ ਹੈ | ਸਲਮਾਨ, ਬੋਬੀ ਅਤੇ ਜੈਕਲੀਨ ਦੇ ਐਕਸ਼ਨ ਸਟੰਟ ਨੇ ਇਸ ਫਿਲਮ ਵਿਚ ਜਾਨ ਪਾ ਦਿੱਤੀ ਹੈ | ਕੋਰਿਔਗਰਾਫਰ ਤੋਂ ਨਿਰਦੇਸ਼ਕ ਬਣੇ ਰੇਮੋ ਡਿਸੂਜ਼ਾ ਦੀ ਫਿਲਮ ਰੇਸ 3 ਵਿਚ ਵੀ ਟਵਿਸਟ ਅਤੇ ਟਰਨ ਬਹੁਤ ਜਿਆਦਾ ਹਨ |
Race3
ਸਲਮਾਨ ਖਾਨ ਅਪਣੇ ਫੈਂਸ ਲਈ ਰੇਸ 3 ਵਿੱਚ ਉਹ ਸਭ ਕੁੱਝ ਲੈ ਕੇ ਆਏ ਹਨ ਜੋ ਦਰਸ਼ਕ ਚਾਹੁੰਦੇ ਹੈ, ਫਿਰ ਚਾਹੇ ਉਹ ਸਟੰਟ ਹੋਣ, ਹਿੱਟ ਗੀਤ ਹੋਣ ਅਤੇ ਬਿਨ੍ਹਾ ਸ਼ਿਰਤ ਦੇ ਉਨ੍ਹਾਂ ਦੀ ਬੋਡੀ | ਰੇਸ 3 ਨੂੰ 3 ਡੀ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ ਅਤੇ ਇਹ ਦੇਸ਼ ਦੀ ਪਹਿਲੀ 360 ਡਿਗਰੀ ਵਿਜੁਵਲ ਏਕਸਪੀਰਿਅੰਸ ਵਾਲੀ ਫਿਲਮ ਦੱਸੀ ਜਾ ਰਹੀ ਹੈ ।
Race3
140 ਕਰੋੜ ਦੇ ਬਜਟ ਨਾਲ ਬਣੀ ਰੇਸ3 ਨੂੰ ਦੇਸ਼ ਦੀਆਂ ਤਕਰੀਬਨ 4000 ਸਕਰੀਨ ਤੇ ਰਿਲੀਜ਼ ਕੀਤਾ ਗਿਆ ਹੈ ਅਤੇ ਪਹਿਲੇ ਦਿਨ ਇਸ ਫਿਲਮ ਦੀ ਕਮਾਈ 32 ਤੋਂ 35 ਕਰੋੜ ਤਕ ਦੀ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ |