
ਫਿਲਮ ਦੀ ਚੰਗੀ ਸਫਲਤਾ ਤੋਂ ਬਾਅਦ ਅਜੈ ਦੇਵਗਨ ਦੀ ਅਗਲੀ ਫਿਲਮ ਬਾਰੇ ਕਾਫੀ ਚਰਚਾ ਹੋ ਰਹੀ ਹੈ।
ਨਵੀਂ ਦਿੱਲੀ: ਬਾਲੀਵੁੱਡ ਸਟਾਰ ਅਜੈ ਦੇਵਗਨ ਦੀ ਫਿਲਮ ਤਾਨਾਜੀ-ਦ ਅਨਸੰਗ ਵਾਰੀਅਰ ਰੀਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿਚ ਅਜੈ ਦੇਵਗਨ ਕਾਫੀ ਸਮੇਂ ਬਾਅਦ ਅਪਣੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਕਾਜੋਲ ਨਾਲ ਨਜ਼ਰ ਆਏ ਹਨ। ਰੀਲੀਜ਼ ਹੋਣ ਤੋਂ ਬਾਅਦ ਹੀ ਇਸ ਫਿਲਮ ਨੇ ਸਿਨੇਮਾ ਘਰਾਂ ਵਿਚ ਧਮਾਲ ਮਚਾਉਣੀ ਸ਼ੁਰੂ ਕਰ ਦਿੱਤੀ ਸੀ।
File Photo
ਇਸ ਫਿਲਮ ਦੀ ਚੰਗੀ ਸਫਲਤਾ ਤੋਂ ਬਾਅਦ ਅਜੈ ਦੇਵਗਨ ਦੀ ਅਗਲੀ ਫਿਲਮ ਬਾਰੇ ਕਾਫੀ ਚਰਚਾ ਹੋ ਰਹੀ ਹੈ। ਇਕ ਕਰੀਬੀ ਸੂਤਰ ਤੋਂ ਪਤਾ ਚੱਲਿਆ ਹੈ ਕਿ ਅਜੈ ਦੇਵਗਨ ਅਪਣੀ ਅਗਲੀ ਫਿਲਮ ਸਿੱਖ ਖ਼ਾਲਸਾ ਫੌਜ ਦੇ ਮੁਖੀ ਹਰੀ ਸਿੰਘ ਨਲੂਆ ਦੇ ਜੀਵਨ ਨੂੰ ਲੈ ਕੇ ਬਣਾਉਣ ਵਾਲੇ ਹਨ। ਅਜੈ ਦੇਵਗਨ ਨੇ ਕਪਿਲ ਸ਼ਰਮਾ ਦੇ ਸ਼ੋਅ ਵਿਚ ਵੀ ਕਿਹਾ ਸੀ ਕਿ ਤਾਨਾਜੀ ਤੋਂ ਬਾਅਦ ਉਹ ਹਰੀ ਸਿੰਘ ਨਲੂਆ ‘ਤੇ ਬਾਇਓਪਿਕ ਕਰਨ ਜਾ ਰਹੇ ਹਨ।
Photo
ਇਸ ਫਿਲਮ ਹਾਲੇ ਸ਼ੁਰੂਆਤੀ ਦੌਰ ਵਿਚ ਹੈ ਅਤੇ ਸੂਤਰਾਂ ਅਨੁਸਾਰ ਸਕ੍ਰਿਪਟ 'ਤੇ ਕੰਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਰਕਾਰ ਹਰੀ ਸਿੰਘ ਨਲੂਆ ਹਰੀਪੁਰ ਸ਼ਹਿਰ ਦੇ ਸੰਸਥਾਪਕ ਹਨ। ਇਹ ਸ਼ਹਿਰ ਹੁਣ ਪਾਕਿਸਤਾਨ ਵਿਚ ਹੈ। ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮੁਖੀ ਸਨ, ਜਿਨ੍ਹਾਂ ਨੇ ਪਠਾਨਾਂ ਵਿਰੁੱਧ ਕਈ ਜੰਗਾਂ ਦੀ ਅਗਵਾਈ ਕੀਤੀ ਸੀ।
Photo
ਰਣਨੀਤੀ ਅਤੇ ਜੁਗਤੀ ਦੇ ਸੰਦਰਭ ਵਿਚ ਹਰੀ ਸਿੰਘ ਨਲਵਾ ਦੀ ਤੁਲਨਾ ਭਾਰਤ ਦੇ ਸਰਬੋਤਮ ਜਰਨੈਲਾਂ ਨਾਲ ਕੀਤੀ ਜਾਂਦੀ ਹੈ। ਉਸ ਨੇ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਲੋਹਾ ਮਨਵਾਇਆ ਸੀ।
Photo
ਜ਼ਿਕਰਯੋਗ ਹੈ ਕਿ ਅਜੈ ਦੇਵਗਨ ਇਹਨੀਂ ਦਿਨੀਂ ਅਪਣੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਚਰਚਾ ਵਿਚ ਹਨ। ਉਹਨਾਂ ਦੀ ਫਿਲਮ ਤਾਨਾਜੀ 10 ਜਨਵਰੀ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਸੀ। ਇਸੇ ਦਿਨ ਹੀ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਵੀ ਰੀਲੀਜ਼ ਹੋਈ ਸੀ।