
13 ਦਿਨ ਨਹੀਂ ਹੋਵੇਗੀ ਕਿਸੇ ਵੀ ਫਿਲਮ, ਸੀਰੀਅਲ ਦੀ ਸ਼ੂਟਿੰਗ
ਨਵੀਂ ਦਿੱਲੀ- ਕੋਰੋਨਾ ਵਾਇਰਸ ਦਾ ਕਹਿਰ ਹੁਣ ਫਿਲਮ ਤੇ ਟੀਵੀ ਇੰਡਸਟਰੀ 'ਤੇ ਵੀ ਟੁੱਟਿਆ ਹੈ। ਭਾਰਤ 'ਚ 13 ਦਿਨਾਂ ਤਕ ਫਿਲਮ ਤੇ ਟੀਵੀ ਜਗਤ 'ਚ ਕੋਈ ਸ਼ੂਟਿੰਗ ਨਹੀਂ ਹੋਵੇਗੀ। ਫਿਲਮ ਨਿਰਮਾਣ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਨੇ ਫ਼ੈਸਲਾ ਕੀਤਾ ਕਿ 19 ਮਾਰਚ ਤੋਂ 31 ਮਾਰਚ ਤਕ ਕਿਸੇ ਵੀ ਫਿਲਮ, ਸੀਰੀਅਲ, ਵਿਗਿਆਪਨ ਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਰੋਕ ਦੇਣਗੇ।
File
ਇਹ ਬੈਠਕ ਵੀਰਵਾਰ ਨੂੰ ਹੋਈ। ਇਸ ਬੈਠਕ 'ਚ ਇੰਡੀਅਨ ਮੋਸ਼ਨ ਪਿਕਚਰਜ਼ ਪ੍ਰੋਡਿਊਸਰਜ਼ ਐਸੋਸੀਏਸ਼ਨ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼, ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ, ਵੈਸਟਰਨ ਇੰਡੀਆ ਫਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ ਤੇ ਇੰਡੀਅਨ ਫਿਲਮ ਐਂਡ ਟੀਵੀ ਪ੍ਰੋਡਿਊਸਰਜ਼ ਕੌਂਸਲ ਸ਼ਾਮਲ ਹੋਏ।
File
ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਦੇ ਮੁਖੀ ਅਸ਼ੋਕ ਪੰਡਤ ਨੇ ਖੁਲਾਸਾ ਕੀਤਾ ਹੈ ਕਿ ਵੀਰਵਾਰ 19 ਮਾਰਚ ਤੋਂ ਇਸ ਮਹੀਨੇ ਦੇ ਆਖ਼ਰੀ ਦਿਨ 31 ਮਾਰਚ ਤਕ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਕਰ ਦਿੱਤੀ ਜਾਵੇਗੀ। ਵੀਰਵਾਰ ਤਕ ਦਾ ਸਮਾਂ ਇਸ ਲਈ ਦਿੱਤਾ ਗਿਆ ਹੈ ਤਾਂ ਜੋ ਇਨ੍ਹਾਂ 13 ਦਿਨਾਂ ਲਈ ਆਉਣ ਵਾਲੀ ਸਥਿਤ ਲਈ ਤਿਆਰ ਹੋ ਜਾਓ।
File
ਉਨ੍ਹਾਂ ਕਿਹਾ ਕਿ ਸਾਡੀ ਟੀਵੀ ਇੰਡਸਟਰੀ ਵੀ ਅਹਿਮ ਹਿੱਸਾ ਹੈ। ਉਨ੍ਹਾਂ ਨੂੰ ਵਿਵਸਥਾ ਬਣਾਉਣ ਦਾ ਸਮਾਂ ਮਿਲ ਜਾਵੇਗਾ। ਇਹ ਫ਼ੈਸਲਾ ਵੀ ਲਿਆ ਗਿਆ ਹੈ ਕਿ ਜਿਨ੍ਹਾਂ ਫਿਲਮਾਂ ਜਾਂ ਟੀਵੀ ਸੀਰੀਅਲਜ਼ ਦੇ ਸੈੱਟਸ ਦੀ ਵਰਤੋਂ ਨਹੀਂ ਹੋ ਰਹੀ, ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇਗਾ। ਦਿਹਾੜੀ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੰਕ੍ਰਮਣ ਦੀ ਦੇਖਭਾਲ ਜ਼ਿੰਮਾ ਸਾਰੇ ਨਿਰਮਾਤਾ ਸੰਗਠਨ ਲੈਣਗੇ।
File
ਦੱਸ ਦਈਏ ਕਿ ਮਹਾਮਾਰੀ ਕਾਰਨ ਕਈ ਐਵਾਰਡ ਸਮਾਗਮਾਂ, ਫਿਲਮ ਤੇ ਟੀਵੀ ਪ੍ਰੋਗਰਾਮਾਂ ਦੀ ਸ਼ੂਟਿੰਗ ਰੋਕੀ ਜਾ ਚੁੱਕੀ ਹੈ। 21 ਮਾਰਚ ਨੂੰ ਭੋਲਾ 'ਚ ਤੇ 27-29 ਮਾਰਚ ਨੂੰ ਇੰਦੌਰ 'ਚ ਪਹਿਲੀ ਵਾਰ ਹੋਣ ਵਾਲਾ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ IIFA ਐਵਾਰਡ ਸਮਾਗਮ ਵੀ ਕੋਰੋਨਾ ਵਾਇਰਸ ਕਾਰਨ ਟਲ਼ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।