ਸੈਫ਼ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨੇ ਛੱਡਿਆ ਮਾਂ ਅੰਮ੍ਰਿਤਾ ਸਿੰਘ ਦਾ ਘਰ
Published : Feb 14, 2019, 12:11 pm IST
Updated : Feb 14, 2019, 12:11 pm IST
SHARE ARTICLE
Sara Ali Khan and Amrita Singh
Sara Ali Khan and Amrita Singh

ਬਾਲੀਵੁਡ ਦੇ ਨਵਾਬ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਫਿਲਮ ਡੈਬਿਊ ਦੇ ਸਾਲ ਭਰ ਦੇ ਅੰਦਰ ਹੀ ਵੱਡੀ ਸਟਾਰ ਬਣ ਗਈ ਹਨ। ਉਨ੍ਹਾਂ ਦੀ ਫੈਨ ਫਾਲੋਵਿੰਗ ਦੀ...

ਮੁੰਬਈ : ਬਾਲੀਵੁਡ ਦੇ ਨਵਾਬ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਫਿਲਮ ਡੈਬਿਊ ਦੇ ਸਾਲ ਭਰ ਦੇ ਅੰਦਰ ਹੀ ਵੱਡੀ ਸਟਾਰ ਬਣ ਗਈ ਹਨ। ਉਨ੍ਹਾਂ ਦੀ ਫੈਨ ਫਾਲੋਵਿੰਗ ਦੀ ਲਿਸਟ ਕਾਫ਼ੀ ਲੰਮੀ ਹੁੰਦੀ ਜਾ ਰਹੀ ਹੈ। ਜਿੱਥੇ ਇਕ ਤਰਫ਼ ਲੋਕ ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਦੀ ਪ੍ਰਸ਼ੰਸਾ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਲੋਕ ਉਨ੍ਹਾਂ ਦੇ ਅੰਦਾਜ਼ 'ਤੇ ਵੀ ਫਿਦਾ ਹੋ ਗਏ ਹਨ। ਇਨ੍ਹਾਂ ਸਭ ਦੇ ਵਿਚ ਸਾਰਾ ਅਲੀ ਖਾਨ ਦੀ ਇਕ ਫੋਟੋ ਸਾਹਮਣੇ ਆਈ ਹੈ, ਜਿਸ ਨੂੰ ਵੇਖਕੇ ਫੈਨਸ ਕਾਫ਼ੀ ਹੈਰਾਨ ਹਨ ਕਿਉਂਕਿ ਇਸ ਫੋਟੋ ਵਿਚ ਸਾਰਾ ਅਪਣੀ ਕਾਰ ਦੇ ਨਾਲ ਨਜ਼ਰ ਆ ਰਹੀ ਹਨ।

Sara Ali KhanSara Ali Khan

ਇਸ ਫੋਟੋ ਵਿਚ ਟਵਿਸ ਇਹ ਹੈ ਕਿ ਸਾਰਾ ਦੀ ਕਾਰ ਸਮਾਨ ਨਾਲ ਓਵਰਲੋਡ ਵਿਖਾਈ ਦੇ ਰਹੀ ਹੈ। ਫੋਟੋ ਵਿਚ ਸਾਰਾ ਅਪਣੀ ਕਾਰ ਦੀ ਡਿੱਗੀ ਵਿਚ ਅਪਣਾ ਪਰਸਨਲ ਸਮਾਨ ਭਰਦੇ ਹੋਏ ਵਿਖਾਈ ਦੇ ਰਹੀ ਹਨ। ਸਾਰਾ ਦੀ ਇਸ ਫੋਟੋ ਨੂੰ ਵੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਸਾਰਾ ਅਪਣੀ ਮਾਂ ਅੰਮ੍ਰਤਾਿ ਸਿੰਘ ਦਾ ਘਰ ਛੱਡ ਕੇ ਇਕੱਲੇ ਰਹਿਣ ਦਾ ਪਲਾਨ ਬਣਾ ਲਿਆ ਹੈ। ਖਬਰਾਂ ਦੇ ਮੁਤਾਬਕ ਸਾਰਾ ਇਕੱਲੇ ਰਹਿ ਕੇ ਅਪਣੇ ਜੀਵਨ ਦਾ ਆਨੰਦ ਲੈਣਾ ਚਾਹੁੰਦੀ ਹਨ। ਹਾਲਾਂਕਿ ਇਸਦੇ ਪਿੱਛੇ ਕੋਈ ਹੋਰ ਗੱਲ ਵੀ ਹੋ ਸਕਦੀ ਹੈ।

Sara Ali Khan and Amrita SinghSara Ali Khan and Amrita Singh

ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਚਲਿਆ ਹੈ ਪਰ ਸੋਸ਼ਲ ਮੀਡੀਆ 'ਤੇ ਫੋਟੋ ਸਾਹਮਣੇ ਆਉਣ ਤੋਂ ਬਾਅਦ ਫੈਨਸ ਸਾਰਾ ਤੋਂ ਇਹ ਸਵਾਲ ਕਰ ਰਹੇ ਹਨ ਕਿ ਉਹ ਕਿਥੇ ਜਾ ਰਹੀ ਹਨ ਅਤੇ ਕਿਸਦੇ ਨਾਲ ਸ਼ਿਫਟ ਹੋ ਰਹੀ ਹਨ। ਕਿਹਾ ਜਾ ਰਹੀ ਹੈ ਕਿ ਸਾਰਾ ਵੀ ਬਾਲੀਵੁਡ ਸਟਾਰ ਕਿਡਸ ਵਰੁਣ ਧਵਨ, ਆਲਿਆ ਭੱਟ, ਰਣਬੀਰ ਕਪੂਰ ਦੀ ਤਰ੍ਹਾਂ ਅਪਣੇ ਮਾਂ ਪਿਓ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਹੈ।

Kedarnath MovieKedarnath Movie

ਕਿਹਾ ਜਾ ਰਿਹਾ ਹੈ ਸਾਰਾ ਅਲੀ ਖਾਨ ਵੀ ਇਹਨਾਂ ਦੀ ਤਰ੍ਹਾਂ ਆਜ਼ਾਦ ਰਹਿਣਾ ਚਾਹੁੰਦੀ ਹੈ। ਸਾਰਾ ਨੇ ਫ਼ਿਲਮ ਕੇਦਾਰਨਾਥ ਤੋਂ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਸਿੰਬਾ ਵਿਚ ਨਜ਼ਰ ਆਈ। ਸਾਰਾ ਦੀਆਂ ਦੋਵੇਂ ਹੀ ਫਿਲਮਾਂ ਸੁਪਰਹਿਟ ਰਹੀਆਂ ਪਰ ਹਿਟ ਫਿਲਮਾਂ ਦੇਣ ਤੋਂ ਬਾਅਦ ਵੀ ਸਾਰਾ ਕੋਲ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਆਫ਼ਰ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement