
31 ਅਗਸਤ ਨੂੰ ਰਿਲੀਜ਼ ਹੋਈ ਰਾਜਕੁਮਾਰ ਰਾਵ ਅਤੇ ਸ਼ਰਧਾ ਕਪੂਰ ਦੀ ਫਿਲਮ 'ਇਸਤਰੀ' ਆਖ਼ਿਰਕਾਰ 100 ਕਰੋੜ ਕਲੱਬ ਵਿਚ ਸ਼ਾਮਿਲ ਹੋ ਚੁੱਕੀ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ...
31 ਅਗਸਤ ਨੂੰ ਰਿਲੀਜ਼ ਹੋਈ ਰਾਜਕੁਮਾਰ ਰਾਵ ਅਤੇ ਸ਼ਰਧਾ ਕਪੂਰ ਦੀ ਫਿਲਮ 'ਇਸਤਰੀ' ਆਖ਼ਿਰਕਾਰ 100 ਕਰੋੜ ਕਲੱਬ ਵਿਚ ਸ਼ਾਮਿਲ ਹੋ ਚੁੱਕੀ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਟਵਿਟਰ ਅਕਾਉਂਟ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿਤੀ ਹੈ। 'ਇਸਤਰੀ' ਨੇ ਸਿਰਫ਼ 16 ਦਿਨ ਵਿਚ ਹੀ ਇਹ ਰਿਕਾਰਡ ਬਣਾ ਲਿਆ ਹੈ। ਇਸ ਦੇ ਨਾਲ ਇਹ ਸਾਲ 2018 ਦੀ 9ਵੀ ਫਿਲਮ ਬਣ ਗਈ ਹੈ ਜੋ 100 ਕਰੋੜ ਦੇ ਕਲੱਬ ਵਿਚ ਸ਼ਾਮਿਲ ਹੋਈ ਹੈ।
Film
ਦੂਜੇ ਪਾਸੇ ਫਿਲਮ ਦੇ ਲੀਡ ਸਟਾਰ ਰਾਜਕੁਮਾਰ ਰਾਵ ਅਤੇ ਸ਼ਰਧਾ ਕਪੂਰ ਇਸ ਕਾਮਯਾਬੀ ਤੋਂ ਬੇਹੱਦ ਖੁਸ਼ ਹਨ ਅਤੇ ਆਪਣੇ ਹੀ ਤਰੀਕੇ ਨਾਲ ਇਸ ਖੁਸ਼ੀ ਨੂੰ ਸੇਲੀਬਰੇਟ ਕੀਤਾ। ਰਾਜਕੁਮਾਰ ਅਤੇ ਸ਼ਰਧਾ ਕਪੂਰ ਨੇ ਵੀਡੀਓ ਸ਼ੇਅਰ ਕਰ ਕੇ 100 ਕਰੋੜ ਰੁਪਏ ਦਾ ਕਲੇਕਸ਼ਨ ਕਰਣ ਦੀ ਜਾਣਕਾਰੀ ਦਿੰਦੇ ਹੋਏ ਫੈਂਸ ਨੂੰ ਥੈਂਕਿਊ ਬੋਲਿਆ ਹੈ।
ਮੇਕਰਸ ਲਈ ਇਹ ਫਿਲਮ ਕਿਸੇ ਲਾਟਰੀ ਤੋਂ ਘੱਟ ਨਹੀਂ ਹੈ। ਫਿਲਮ ਦਾ ਬਜਟ ਕਰੀਬ 20 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਮਤਲੱਬ ਫਿਲਮ ਨੇ ਆਪਣੇ ਬਜਟ ਤੋਂ ਚਾਰ ਗੁਣਾ ਜ਼ਿਆਦਾ ਕਮਾਈ ਕੀਤੀ ਹੈ। ਫਿਲਮ ਦੀ ਕਾਮਯਾਬੀ ਨਾਲ ਖੁਸ਼ ਫਿਲਮ ਮੇਕਰਸ ਨੇ ਪਹਿਲਾਂ ਹੀ ਫਿਲਮ ਦੇ ਸੀਕਵਲ ਬਣਾਉਣ ਦਾ ਐਲਾਨ ਕਰ ਦਿਤਾ ਹੈ ਜਿਸ ਵਿਚ 'ਇਸਤਰੀ' ਦੀ ਪੂਰੀ ਕਹਾਣੀ ਦੱਸੀ ਜਾਵੇਗੀ।