ਗਗਨ ਕੋਕਰੀ ਦੀ ਦੂਜੀ ਫਿਲਮ 'ਯਾਰਾ ਵੇ' ਦਾ ਪੋਸਟਰ ਹੋਇਆ ਰਿਲੀਜ਼
Published : Sep 7, 2018, 4:33 pm IST
Updated : Sep 7, 2018, 4:34 pm IST
SHARE ARTICLE
Yaara Ve Movie Poster
Yaara Ve Movie Poster

ਪੰਜਾਬੀ ਗਾਇਕੀ ਵਿਚ ਅਪਣੀ ਪਹਿਚਾਣ ਬਣਾਉਣ ਵਾਲੇ ਗਾਇਕ ਗਗਨ ਕੋਕਰੀ ਪਾਲੀਵੁੱਡ ਵਿਚ ਤਾਂ ਪਹਿਲਾਂ ਹੀ ਐਂਟਰੀ ਕਰ ਚੁੱਕੇ ਹਨ। ਪੰਜਾਬੀ ਗਾਇਕ ਤੋਂ ਅਦਾਕਾਰ ਬਣਨ ਜਾ ਰਹੇ...

ਪੰਜਾਬੀ ਗਾਇਕੀ ਵਿਚ ਅਪਣੀ ਪਹਿਚਾਣ ਬਣਾਉਣ ਵਾਲੇ ਗਾਇਕ ਗਗਨ ਕੋਕਰੀ ਪਾਲੀਵੁੱਡ ਵਿਚ ਤਾਂ ਪਹਿਲਾਂ ਹੀ ਐਂਟਰੀ ਕਰ ਚੁੱਕੇ ਹਨ। ਪੰਜਾਬੀ ਗਾਇਕ ਤੋਂ ਅਦਾਕਾਰ ਬਣਨ ਜਾ ਰਹੇ ਗਗਨ ਕੋਕਰੀ ਨੇ ਅਪਣੀ ਦੂਜੀ ਫਿਲਮ ਦਾ ਐਲਾਨ ਕਰ ਦਿਤਾ ਹੈ। ਫਿਲਮ ਦਾ ਨਾਂ 'ਯਾਰਾ ਵੇ' ਹੈ, ਜਿਸ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ।ਪੋਸਟਰ ਸ਼ੇਅਰ ਕਰਦਿਆਂ ਗਗਨ ਕੋਕਰੀ ਨੇ ਲਿਖਿਆ, 'ਟਾਈਮ ਆਉਂਦਾ ਨਹੀਂ ਲਿਆਉਣਾ ਪੈਂਦਾ, ਰੱਬ ਵੀ ਇਵੇਂ ਮੰਨਦਾ ਨਹੀਂ, ਮਿਹਨਤ ਕਰ ਕਰ ਮਨਾਉਣਾ ਪੈਂਦਾ।' 'ਯਾਰਾ ਵੇ' ਫਿਲਮ ਰਾਕੇਸ਼ ਮਹਿਤਾ ਵਲੋਂ ਬਣਾਈ ਜਾ ਰਹੀ ਹੈ, ਜਿਹੜੀ 22 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।

 

 

ਗਗਨ ਕੋਕਰੀ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਕੰਸੈਪਟ ਦੇ ਚਲਦਿਆਂ ਇਸ ਫਿਲਮ ਨੂੰ ਹਾਂ ਕੀਤੀ ਹੈ। ਫਿਲਮ ਲਈ ਉਨ੍ਹਾਂ ਨੇ ਸੁਮੀਤ ਸਿੰਘ, ਬਾਲੀ ਸਿੰਘ ਕੱਕੜ, ਟੀਮ ਕੋਕਰੀ, ਬੁਲ 18 ਤੇ ਦਿ ਟਾਊਨ ਮੀਡੀਆ ਦਾ ਧੰਨਵਾਦ ਕੀਤਾ ਹੈ। ਫਿਲਮ 'ਚ ਗਗਨ ਕੋਕਰੀ, ਮੋਨਿਕਾ ਗਿੱਲ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਧੀਰਜ ਕੁਮਾਰ ਤੇ ਰਘਵੀਰ ਬੋਲੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

YAARA VEYAARA VE

ਫਿਲਮ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਨੂੰ ਪ੍ਰੋਡਿਊਸ ਬਾਲੀ ਸਿੰਘ ਕੱਕੜ ਨੇ ਕੀਤਾ ਹੈ, ਜਦਕਿ ਫਰੈਸ਼ਲੀ ਗਰਾਊਂਡ ਐਂਟਰਟੇਨਮੈਂਟ ਇਸ ਦੇ ਕੋ-ਪ੍ਰੋਡਿਊਸਰ ਹਨ। ਫਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਫਿਲਮ ਨੂੰ ਲਿਖਿਆ ਰੁਪਿੰਦਰ ਇੰਦਰਜੀ ਨੇ ਹੈ। ਇਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਸੈਵਨ ਕਲਰਸ ਐਂਟਰਟੇਨਮੈਂਟ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement