
ਆਰਥਿਕ ਤੰਗੀ ਦੇ ਚਲਦਿਆਂ ਇਕ 27 ਸਾਲਾ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਲੁਧਿਆਣਾ: ਆਰਥਿਕ ਤੰਗੀ ਦੇ ਚਲਦਿਆਂ ਇਕ 27 ਸਾਲਾ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ (Ludhiana) ਦੇ ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਇਲਾਕੇ ਵਿਚ ਰਹਿਣ ਵਾਲਾ ਸੋਨੂੰ ਚੌਧਰੀ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ।
Father of three children commits suicide
ਹੋਰ ਪੜ੍ਹੋ: Shopping ਕਰਨ ਤੋਂ ਰੋਕਣ 'ਤੇ ਪਤਨੀ ਨੇ ਪਤੀ ਨੂੰ ਦਿੱਤੀ ਖੌਫ਼ਨਾਕ ਮੌਤ, ਪਾਇਆ ਉਬਲਦਾ ਪਾਣੀ
ਮੰਗਲਵਾਰ ਨੂੰ ਜਦੋਂ ਸੋਨੂੰ ਕੰਮ ਤੋਂ ਵਾਪਸ ਆਇਆ ਤਾਂ ਉਹ ਰੋਟੀ ਖਾ ਕੇ ਅਰਾਮ ਕਰਨ ਲਈ ਕਮਰੇ ਵਿਚ ਗਿਆ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਉਸ ਦੀ ਪਤਨੀ ਕਮਰੇ ਵਿਚ ਗਏ। ਜਦੋਂ ਉਸ ਨੇ ਦੇਖਿਆ ਤਾਂ ਸੋਨੂੰ ਪੱਖੇ ਨਾਲ ਲਟਕ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Father of three children commits suicide
ਹੋਰ ਪੜ੍ਹੋ: Fact Check: ਭਗਵੰਤ ਮਾਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀਆਂ ਐਡੀਟਡ ਤਸਵੀਰਾਂ ਵਾਇਰਲ
ਸੋਨੂੰ ਦੀ ਪਤਨੀ ਰੀਮਾ ਨੇ ਪੁਲਿਸ (Police) )ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਅਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟ ਕਰਵਾਉਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਸੋਨੂੰ ਆਰਥਿਕ ਤੰਗੀ ਦੇ ਚਲਿਦਆਂ ਕਾਫੀ ਪਰੇਸ਼ਾਨ ਸੀ। ਸੋਨੂੰ ਅਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ।