ਵਿਆਹ ਤੋਂ 6 ਮਹੀਨੇ ਬਾਅਦ ਮਾਂ ਬਣੀ ਨੇਹਾ ਧੂਪੀਆ, ਦਿਤਾ ਬੇਟੀ ਨੂੰ ਜਨਮ
Published : Nov 18, 2018, 6:13 pm IST
Updated : Nov 18, 2018, 6:13 pm IST
SHARE ARTICLE
Neha Dhupia, Angad Bedi
Neha Dhupia, Angad Bedi

ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਉਨ੍ਹਾਂ ਦੇ ਪਤੀ ਅੰਗਦ ਬੇਦੀ ਦੇ ਘਰ ਐਤਵਾਰ ਨੂੰ ਧੀ ਨੇ ਜਨਮ ਲਿਆ। ਉਨ੍ਹਾਂ ਵਲੋਂ ਜਾਰੀ ਇਕ ਬਿਆਨ ਦੇ ਮੁਤਾਬਕ, ਨੇਹਾ...

ਮੁੰਬਈ : (ਪੀਟੀਆਈ) ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਉਨ੍ਹਾਂ ਦੇ ਪਤੀ ਅੰਗਦ ਬੇਦੀ ਦੇ ਘਰ ਐਤਵਾਰ ਨੂੰ ਧੀ ਨੇ ਜਨਮ ਲਿਆ। ਉਨ੍ਹਾਂ ਵਲੋਂ ਜਾਰੀ ਇਕ ਬਿਆਨ ਦੇ ਮੁਤਾਬਕ, ਨੇਹਾ ਨੇ ਐਤਵਾਰ ਨੂੰ ਸਵੇਰੇ ਮਹਿਲਾ ਹਸਪਤਾਲ ਵਿਚ ਬੱਚੀ ਨੂੰ ਜਨਮ ਦਿਤਾ। ਮਾਂ ਅਤੇ ਧੀ ਦੋਨੇ ਤੰਦਰੁਸਤ ਹਨ। ਦੱਸ ਦਈਏ ਕਿ ਨੇਹਾ, ਅੰਗਦ ਨੇ ਇਸ ਸਾਲ ਮਈ ਵਿਚ ਅਚਾਨਕ ਵਿਆਹ ਕਰ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ।

ਉਨ੍ਹਾਂ ਨੇ ਅਗਸਤ ਵਿਚ ਨੇਹਾ ਦੀ ਪ੍ਰੈਗਨੈਂਸੀ ਦੀ ਪੁਸ਼ਟੀ ਕੀਤੀ ਸੀ। ਉਸ ਤੋਂ ਤਿੰਨ ਮਹੀਨੇ ਬਾਅਦ ਬੱਚੀ ਦਾ ਜਨਮ ਹੋਇਆ ਹੈ। ਨੇਹਾ ਨੇ ਅਪਣੀ ਪ੍ਰੈਗਨੈਂਸੀ ਦਾ ਐਲਾਨ ਕਰਦੇ ਹੋਏ ਬੇਬੀ ਬੰਪ ਦੇ ਨਾਲ ਅਪਣੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ, ਇਹ ਨਵੀਂ ਸ਼ੁਰੂਆਤ। ਅਸੀਂ ਤਿੰਨ। 

Neha Dhupia gets married to Angad BediNeha Dhupia-Angad Bedi

ਉਥੇ ਹੀ ਅੰਗਦ ਨੇ ਇੰਸਟਾਗ੍ਰਾਮ ਉਤੇ ਖਬਰਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ, ਹਾਂ, ਸਾਰੀਆਂ ਅਫਵਾਹਾਂ ਸੱਚ ਹਨ। ਹਾਲ ਹੀ ਵਿਚ ਨੇਹਾ ਦੇ ਹੀ ਚੈਟ ਸ਼ੋਅ ਨੋ ਫਿਲਟਰ ਨੇਹਾ ਉਤੇ ਅੰਗਦ ਨੇ ਕਈ ਖੁਲਾਸੇ ਕੀਤੇ ਸਨ। ਉਥੇ ਉਨ੍ਹਾਂ ਨੇ ਦੱਸਿਆ ਕਿ ਨੇਹਾ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਨੂੰ ਅਪਣੇ ਮਾਤਾ - ਪਿਤਾ ਤੋਂ ਝਾੜ ਪਈ ਸੀ। ਅੰਗਦ ਨੇ ਕਿਹਾ ਸੀ ਕਿ ਮੈਂ ਅਪਣੇ ਮਾਤਾ - ਪਿਤਾ ਨੂੰ ਕਿਹਾ ਕਿ ਤੁਸੀਂ ਲੋਕਾਂ ਨੂੰ ਪਤਾ ਹੈ ? ਸਾਡੇ ਬੱਚਾ ਬੇਬੀ ਹੋਣ ਵਾਲਾ ਹੈ। ਉਥੇ ਸ਼ਾਂਤੀ ਛਾ ਗਈ। ਬਹੁਤ ਝਾੜ ਪਈ। ਮੈਨੂੰ ਨਹੀਂ ਲਗਦਾ ਕਿ ਉਹ ਇਹ ਖਬਰ ਸੁਣਨ ਲਈ ਤਿਆਰ ਸਨ ਕਿ ਤੁਸੀਂ ਮਾਂ ਬਣਨ ਵਾਲੀ ਹੋ। 

nehadhupia and AngadBedi clicked at Delhi airportNeha dhupia-Angad Bedi

ਨੇਹਾ ਨੇ ਕੁੱਝ ਸਮਾਂ ਪਹਿਲਾਂ ਇਕ ਇੰਟਰਵੀਊ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਲੰਮੇ ਸਮੇਂ ਤੱਕ ਅਪਣੀ ਪ੍ਰੈਗਨੈਂਸੀ ਦੀ ਗੱਲ ਇਸ ਲਈ ਲੁਕਾ ਕੇ ਰੱਖੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੇ ਹੱਥੋਂ ਕੰਮ ਨਿਕਲ ਜਾਵੇ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਬਹੁਤ ਦਿਨ ਤੱਕ ਪ੍ਰੈਗਨੈਂਸੀ ਦੀ ਖਬਰ ਲਕੋ ਦੇ ਰੱਖੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਪ੍ਰਤੀ ਲੋਕਾਂ ਦਾ ਵਰਤਾਅ ਬਦਲ ਜਾਵੇ। ਮੈਨੂੰ ਚਿੰਤਾ ਸੀ ਕਿ ਕਿਤੇ ਲੋਕ ਮੈਨੂੰ ਕੰਮ ਦੇਣਾ ਨਹੀਂ ਬੰਦ ਕਰ ਦੇ। ਇਹ ਵਧੀਆ ਹੋਇਆ ਸੀ ਕਿ 6 ਮਹੀਨੇ ਤੱਕ ਮੇਰਾ ਬੰਪ ਨਹੀਂ ਦਿਖਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement