ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਵਿਆਹ ਦੇ ਬੰਧਨ 'ਚ ਬੱਝੀ 
Published : May 10, 2018, 5:21 pm IST
Updated : May 10, 2018, 5:21 pm IST
SHARE ARTICLE
Neha Dhupia gets married to Angad Bedi
Neha Dhupia gets married to Angad Bedi

ਬਾਲੀਵੁਡ ਅਦਾਕਾਰਾ ਸੋਨਮ ਕਪੂਰ ਤੋਂ ਬਾਅਦ ਹੁਣ ਨੇਹਾ ਧੂਪੀਆ ਵੀ ਵਿਆਹ ਦੇ ਬੰਧਨ 'ਚ ਬਝ ਗਈ ਹੈ। ਅਦਾਕਾਰਾ ਨੇ  ਅਚਾਨਕ ਵਿਆਹ ਦੀ ਖ਼ਬਰ ਦੇ ਕੇ ਸੱਭ ਨੂੰ ਹੈਰਾਨ ਕਰ ਦਿਤਾ...

ਨਵੀਂ ਦਿੱਲੀ : ਬਾਲੀਵੁਡ ਅਦਾਕਾਰਾ ਸੋਨਮ ਕਪੂਰ ਤੋਂ ਬਾਅਦ ਹੁਣ ਨੇਹਾ ਧੂਪੀਆ ਵੀ ਵਿਆਹ ਦੇ ਬੰਧਨ 'ਚ ਬਝ ਗਈ ਹੈ। ਅਦਾਕਾਰਾ ਨੇ  ਅਚਾਨਕ ਵਿਆਹ ਦੀ ਖ਼ਬਰ ਦੇ ਕੇ ਸੱਭ ਨੂੰ ਹੈਰਾਨ ਕਰ ਦਿਤਾ। 37 ਸਾਲ ਦੀ ਅਦਾਕਾਰਾ ਨੇਹਾ ਧੂਪਿਆ ਨੇ ਅਪਣੀ ਉਮਰ ਤੋਂ ਦੋ ਸਾਲ ਛੋਟੇ ਅਦਾਕਾਰ ਅੰਗਦ ਬੇਦੀ ਨਾਲ ਪੰਜਾਬੀ ਰੀਤ - ਰਿਵਾਜ਼ ਮੁਤਾਬਕ ਅੱਜ ਵਿਆਹ ਕੀਤਾ ਹੈ।

Neha Dhupia  Angad BediNeha Dhupia Angad Bedi

ਆਨੰਦ ਕਾਰਜ ਦੀਆਂ ਰਸਮਾਂ ਦਿੱਲੀ ਵਿਚ ਹੋਈਆਂ। ਨੇਹਾ ਧੂਪੀਆ ਫ਼ਿਲਮਾਂ ਅਤੇ ਟੀਵੀ ਦਾ ਮਸ਼ਹੂਰ ਚਿਹਰਾ ਹੈ, ਅਚਾਨਕ ਆਈ ਉਨ੍ਹਾਂ ਦੀ ਵਿਆਹ ਦੀ ਖ਼ਬਰ ਨਾਲ ਬੇਸ਼ੱਕ ਫੈਨ ਵੀ ਹੈਰਾਨ ਰਹਿ ਗਏ ਹੋਣਗੇ। ਸੋਸ਼ਲ ਮੀਡੀਆ 'ਤੇ ਖੁਸ਼ਖਬਰੀ ਦਿੰਦੇ ਹੋਏ ਨੇਹਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਨਜ਼ਦੀਕੀ ਮਿੱਤਰ ਨਾਲ ਵਿਆਹ ਕਰ ਲਿਆ ਹੈ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸੱਭ ਤੋਂ ਵਧੀਆ ਫ਼ੈਸਲਾ ਹੈ।

Neha Dhupia  Angad BediNeha Dhupia Angad Bedi

ਉਥੇ ਹੀ ਅੰਗਦ ਨੇ ਵੀ ਨੇਹਾ ਨਾਲ ਵਿਆਹ ਦੀ ਤਸਵੀਰ ਜਾਰੀ ਕਰ ਉਨ੍ਹਾਂ ਨੂੰ ਅਪਣੀ ਪਤਨੀ ਦਸਿਆ ਹੈ। ਨੇਹਾ ਨੇ ਹਲਕੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਿਸ 'ਚ ਉਹ ਬਹੁਤ ਖ਼ੂਬਸੂਰਤ ਲਗ ਰਹੀ ਸੀ। ਉਥੇ ਹੀ ਅੰਗਦ ਬੇਦੀ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement