ਇਨ੍ਹਾਂ ਤਸਵੀਰਾਂ ਕਰਕੇ ਟਰੋਲ ਹੋ ਰਹੇ ਮਹੇਸ਼ ਭੱਟ, ਯੂਜਰਸ ਨੇ ਰੀਆ ਚੱਕਰਵਰਤੀ ਨੂੰ ਵੀ ਘੇਰਿਆ 
Published : Jun 19, 2020, 10:46 am IST
Updated : Jun 19, 2020, 11:45 am IST
SHARE ARTICLE
File
File

ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਵਿਚ ਹੁਣ ਤੱਕ ਕੁੱਲ 13 ਲੋਕਾਂ ਦਾ ਬਿਆਨ ਦਰਜ ਕੀਤਾ ਗਿਆ ਹੈ

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਵਿਚ ਹੁਣ ਤੱਕ ਕੁੱਲ 13 ਲੋਕਾਂ ਦਾ ਬਿਆਨ ਦਰਜ ਕੀਤਾ ਗਿਆ ਹੈ। ਪੁਲਿਸ ਆਪਣੀ ਜਾਂਚ ਦੇ ਦਾਇਰੇ ਨੂੰ ਵਧਾਉਂਦੇ ਹੋਏ ਹੁਣ ਦੋਸਤਾਂ, ਨੌਕਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਸੁਸ਼ਾਂਤ ਸਿੰਘ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਪ੍ਰੋਡਕਸ਼ਨ ਹਾਊਸ ਤੋਂ ਵੀ ਪੁੱਛਗਿੱਛ ਕਰਨ ਜਾ ਰਹੀ ਹੈ।

FileFile

ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਰੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਤੋਂ ਕੱਲ੍ਹ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਪੁੱਛਗਿੱਛ ਕੀਤੀ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ 'ਤੇ ਆਈ ਲੋਕਾਂ ਨੇ ਮਹੇਸ਼ ਭੱਟ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਰਿਆ ਦੇ ਨਾਲ ਉਨ੍ਹਾਂ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਣ ਲੱਗੀ।

FileFile

ਜੋ ਕਿ 2 ਸਾਲ ਪੁਰਾਣੀਆਂ ਹਨ। ਫਿਲਹਾਲ ਮਹੇਸ਼ ਭੱਟ ਟਵਿੱਟਰ 'ਤੇ ਜ਼ਬਰਦਸਤ ਟ੍ਰੈਂਡ ਕਰ ਰਹੇ ਹਨ। ਦਰਅਸਲ, ਮਹੇਸ਼ ਭੱਟ ਅਤੇ ਰੀਆ ਚੱਕਰਵਰਤੀ ਦੀਆਂ ਕੁਝ ਤਸਵੀਰਾਂ ਅੱਜ ਤੋਂ 2 ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਸਨ, ਜਿਸ ‘ਚ ਮਹੇਸ਼ ਭੱਟ ਰਿਆ ਦੇ ਮੋਢੇ 'ਤੇ ਆਪਣਾ ਸਿਰ ਰੱਖਦੇ ਹੋਏ ਦਿਖਾਈ ਦਿੱਤੇ ਸਨ। ਰੀਆ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਸਾਲ 2018 ਵਿਚ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ।

FileFile

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਮਹੇਸ਼ ਭੱਟ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ ਸੀ ਅਤੇ ਕਿਹਾ-' ਜਨਮਦਿਨ ਮੁਬਾਰਕ ਮੇਰੇ ਬੁੱਧਾ। ਸਰ, ਤੁਸੀਂ ਮੈਨੂੰ ਪਿਆਰ ਨਾਲ ਸੰਭਾਲਿਆ, ਪਿਆਰ ਦਿੱਤਾ ਅਤੇ ਮੈਨੂੰ ਉੱਡਣਾ ਸਿਖਾਇਆ। ਤੁਸੀਂ ਉਹ ਵਿਅਕਤੀ ਹੋ ਜੋ ਦੂਜਿਆਂ ਨੂੰ ਰੋਸ਼ਨ ਕਰਦੇ ਹਨ। ਉਸੇ ਸਮੇਂ, ਜਦੋਂ ਰਿਆ ਤੋਂ ਸੁਸ਼ਾਂਤ ਦੀ ਖੁਦਕੁਸ਼ੀ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ, ਉਹੀ ਪੁਰਾਣੀਆਂ ਤਸਵੀਰਾਂ ਟਵਿੱਟਰ 'ਤੇ ਫਿਰ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ।

FileFile

ਇੰਨਾ ਹੀ ਨਹੀਂ ਟਵਿੱਟਰ ਯੂਜ਼ਰ ਮਹੇਸ਼ ਭੱਟ ਅਤੇ ਰੀਆ ਨੂੰ ਸੁਸ਼ਾਂਤ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਮੰਨ ਰਹੇ ਹਨ। ਟਵਿੱਟਰ 'ਤੇ ਲੋਕ ਮਹੇਸ਼ ਭੱਟ 'ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾ ਰਹੇ ਹਨ। ਇਸ ਦੇ ਨਾਲ ਹੀ ਇਕ ਪੱਖ ਲਗਾਤਾਰ ਰਿਆ ਦੇ ਸਮਰਥਨ ਵਿਚ ਟਵੀਟ ਕਰ ਰਹੀ ਹੈ। ਇਸ ਪੱਖ ਦਾ ਕਹਿਣਾ ਹੈ ਕਿ ਰਿਆ ਨੂੰ ਇਸ ਮਾਮਲੇ ਵਿਚ ਨਹੀਂ ਖਿੱਚਣਾ ਚਾਹੀਦਾ।

FileFile

ਟਵਿੱਟਰ 'ਤੇ ਉਪਭੋਗਤਾ ਮਹੇਸ਼ ਭੱਟ ਨੂੰ ਅਨਫਾਲੋ ਕਰਨ ਦੀ ਅਪੀਲ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ ਨੂੰ ਆਪਣੇ ਮੁੰਬਈ ਦੇ ਘਰ ਵਿਚ ਫਾਹਾ ਲੈ ਕੇ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਫਿਲਮ ਇੰਡਸਟਰੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement