ਜਸਟਿਸ ਸੀ ਹਰੀ ਸ਼ੰਕਰ ਨੇ ਕਿਹਾ ਕਿ ਹਰ ਬੱਚੇ ਨੂੰ ਸਨਮਾਨ ਦਾ ਅਧਿਕਾਰ ਹੈ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਧੀ ਅਰਾਧਿਆ ਬੱਚਨ ਦੇ ਮਾਮਲੇ ਵਿਚ ਯੂਟਿਊਬ ਨੂੰ ਸੰਮਨ ਭੇਜਿਆ ਹੈ। ਅਭਿਸ਼ੇਕ ਆਪਣੀ ਧੀ ਦੀ ਸਿਹਤ ਨੂੰ ਲੈ ਕੇ ਯੂਟਿਊਬ ਦੇ ਇਕ ਚੈਨਲ ਵਲੋਂ ਚਲਾਈ ਗਈ ‘ਜਾਅਲੀ ਖ਼ਬਰ’ ਖ਼ਿਲਾਫ਼ ਹਾਈ ਕੋਰਟ ਗਏ ਸੀ। ਇਸ ਮਾਮਲੇ ਵਿਚ ਹੁਣ ਦਿੱਲੀ ਹਾਈ ਕੋਰਟ ਨੇ ਯੂਟਿਊਬ ਨੂੰ ਆਪਣੇ ਪਲੇਟਫਾਰਮ ’ਤੇ ਸਮੱਗਰੀ ਰੈਗੂਲੇਟ ਨਾ ਕਰਨ ਲਈ ਸੰਮਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਤਿੰਨ ਨੌਜਵਾਨ, ਜਾਣੋ ਪੂਰਾ ਮਾਮਲਾ
ਜਸਟਿਸ ਸੀ ਹਰੀਸ਼ੰਕਰ ਨੇ ਕਿਹਾ, “ਯੂਟਿਊਬ ਦੀ 'ਨੋ ਟਾਲਰੈਂਸ ਪਾਲਿਸੀ' ਖਾਮੀਆਂ ਵਾਲੀ ਹੈ ਅਤੇ ਇਹ ਪੈਸਾ ਕਮਾਉਣ ਵਾਲਾ ਪਲੇਟਫਾਰਮ ਹੈ। ਯੂਟਿਊਬ ਅਪਲੋਡ ਕੀਤੇ ਹਰ ਵੀਡੀਓ ਤੋਂ ਕਮਾਈ ਕਰਦਾ ਹੈ। ਤਾਂ ਕੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ?" ਹਾਈਕੋਰਟ ਨੇ ਯੂਟਿਊਬ ਨੂੰ ਪੁੱਛਿਆ ਕਿ ਫਰਜ਼ੀ ਖਬਰਾਂ ਅਤੇ ਗਲਤ ਸੂਚਨਾਵਾਂ ਨਾਲ ਨਜਿੱਠਣ ਲਈ ਤੁਹਾਡੀ ਕੀ ਯੋਜਨਾ ਹੈ?
ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਜ ਆਉਣਾ ਸੀ ਪੰਜਾਬ
ਅਦਾਲਤ ਨੇ ਕਿਹਾ, “ਆਪਣੀਆਂ ਨੀਤੀਆਂ ਨੂੰ ਸੁਧਾਰਨਾ ਅਤੇ ਨਵੇਂ ਨਿਯਮਾਂ ਨਾਲ ਤਾਲਮੇਲ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਹੁਣ ਤੱਕ ਕੀ ਕੀਤਾ ਹੈ? ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਅਸ਼ਲੀਲਤਾ ਦੇ ਵਿਰੁੱਧ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਹੈ, ਪਰ ਉਹ ਵੀ ਯੂਟਿਊਬ 'ਤੇ ਹੈ”।
ਇਹ ਵੀ ਪੜ੍ਹੋ: ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਲੰਧਰ ਜ਼ਿਮਨੀ ਚੋਣ ਦੇ ਚੱਲਦਿਆਂ ਇਸਾਈ ਭਾਈਚਾਰੇ ਨਾਲ ਕੀਤੀ ਮੀਟਿੰਗ
ਯੂਟਿਊਬ ਵੀਡੀਓ 'ਤੇ ਇਤਰਾਜ਼ ਜਤਾਉਂਦੇ ਹੋਏ ਜਸਟਿਸ ਸੀ ਹਰੀ ਸ਼ੰਕਰ ਨੇ ਕਿਹਾ ਕਿ ਹਰ ਬੱਚੇ ਨੂੰ ਸਨਮਾਨ ਦਾ ਅਧਿਕਾਰ ਹੈ। ਚਾਹੇ ਉਹ ਕਿਸੇ ਸੈਲੀਬ੍ਰਿਟੀ ਦਾ ਬੱਚਾ ਹੋਵੇ ਜਾਂ ਆਮ ਆਦਮੀ ਦਾ। ਕਾਨੂੰਨ ਬੱਚੇ ਬਾਰੇ ਗਲਤ ਜਾਣਕਾਰੀ ਦੇ ਪ੍ਰਸਾਰ ਨੂੰ ਬਰਦਾਸ਼ਤ ਨਹੀਂ ਕਰੇਗਾ, ਖਾਸ ਕਰਕੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਸਬੰਧ ਵਿਚ। ਭਵਿੱਖ ਵਿਚ ਵੀ ਅਜਿਹੀਆਂ ਝੂਠੀਆਂ ਖ਼ਬਰਾਂ ਸਾਂਝੀਆਂ ਨਾ ਕੀਤੀਆਂ ਜਾਣ। ਅਦਾਲਤ ਨੇ ਪਟੀਸ਼ਨ ਵਿਚ ਧਿਰ ਬਣਾਏ ਗਏ ਗੂਗਲ ਅਤੇ ਸਾਰੇ ਯੂਟਿਊਬ ਪਲੇਟਫਾਰਮਾਂ ਨੂੰ ਸੰਮਨ ਜਾਰੀ ਕੀਤੇ ਹਨ।