ਢਿੱਡੀ ਪੀੜਾਂ ਪਾਉਣ ਆ ਰਹੀ ਹੈ ਫ਼ਿਲਮ 'ਛੜਾ'
Published : May 21, 2019, 12:45 pm IST
Updated : May 21, 2019, 12:45 pm IST
SHARE ARTICLE
Shadaa Movie By Diljit Dosanjh
Shadaa Movie By Diljit Dosanjh

ਫਿਲਮ ਦਾ ਟ੍ਰੇਲਰ ਕੱਲ ਰਿਲੀਜ਼ ਹੋ ਗਿਆ ਹੈ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰ ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਛੜਾ' ਦਾ ਪਹਿਲਾ ਪੋਸਟਰ 18 ਮਈ ਨੂੰ ਰਿਲੀਜ਼ ਕੀਤਾ ਸੀ ਅਤੇ ਨਾਲ ਹੀ ਉਹਨਾਂ ਨੇ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕਰਨ ਦੀ ਮਿਤੀ ਵੀ ਐਲਾਨ ਕੀਤੀ ਸੀ ਜੋ ਕਿ 20 ਮਈ ਸੀ। ਹੁਣ ਫਿਲਮ ਦਾ ਟ੍ਰੇਲਰ ਕੱਲ ਰਿਲੀਜ਼ ਹੋ ਗਿਆ ਹੈ। 'ਛੜਾ' ਫ਼ਿਲਮ ਦਾ ਟ੍ਰੇਲਰ ਕਮੇਡੀ ਭਰਪੂਰ ਹੈ ਅਤੇ ਟ੍ਰੇਲਰ ਵਿਚ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ।

Shadaa Movie By Diljit DosanjhShadaa Movie By Diljit Dosanjh

ਫ਼ਿਲਮ ਦਾ ਟ੍ਰੇਲਰ ਵਾਕਏ ਹੀ ਢਿੱਡੀ ਪੀੜਾਂ ਪਾਉਣ ਵਾਲਾ ਹੈ ਟ੍ਰੇਲਰ ਦੇਖ ਕੇ ਦਰਸ਼ਕਾਂ ਦਾ ਹਾਸਾ ਕੰਟਰੋਲ ਨਹੀਂ ਹੋਵੇਗਾ। ਇਸ ਫ਼ਿਲਮ ਦੇ ਟ੍ਰੇਲਰ ਵਿਚ ਨੌਜਵਾਨਾਂ ਵੱਲੋਂ ਵਿਆਹ ਨਾ ਕਰਵਾਉਣ ਦੇ ਫੈਸਲੇ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਦਰਸਾਇਆ ਗਿਆ ਹੈ। ਟ੍ਰੇਲਰ ਤਿੰਨ ਮਿੰਟ 22 ਸੈਕਿੰਡ ਦਾ ਹੈ ਜਿਸ ਵਿਚ ਇਕੱਲੇਪਣ, ਪਿਆਰ, ਵਿਆਹ ਦੇ ਸਾਰੇ ਰੰਗ ਪੇਸ਼ ਕੀਤੇ ਗਏ ਹਨ।



 

ਇਸ ਤੋਂ ਇਲਾਵਾ ਇਸ ਫ਼ਿਲਮ ਦੀ ਟੈਗ ਲਾਈਨ ਬਹੁਤ ਢੁੱਕਵੀ ਅਤੇ ਮਜ਼ੇਦਾਰ ਹੈ ''ਕੁੱਤਾ ਹੋਵੇਗਾ ਜਿਹੜਾ ਵਿਆਹ ਕਰਾਵੇਗਾ''। ''ਜੱਟ ਐਂਡ ਜੂਲੀਅਟ'' ਫ਼ਿਲਮ ਤੋਂ ਬਾਅਦ ਨੀਰੂ ਬਾਜਵਾ ਅਤੇ ਦਿਲਜੀਤ ਫ਼ਿਲਮ 'ਛੜਾ' ਦੌਰਾਨ 4 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਜਗਦੀਪ ਸਿੱਧੂ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਤੇ ਪਵਨ ਗਿੱਲ ਨੇ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। 'ਛੜਾ' ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement