
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਨਵਾਂ ਗੀਤ "ਪੁੱਤ ਜੱਟਾਂ ਦਾ" ਰੀਲੀਜ਼ ਹੋ ਗਿਆ ਹੈ ਅਤੇ ਗੀਤ ਦੇ ਰੀਲੀਜ਼ ਹੋਣ ਤੋਂ ਬਾਅਦ ਯੂ ਟੀਯੂਬ ਤੇ ਇਸ ਗੀਤ ਨੇ ਚਾਰੇ ....
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਨਵਾਂ ਗੀਤ "ਪੁੱਤ ਜੱਟਾਂ ਦਾ" ਰੀਲੀਜ਼ ਹੋ ਗਿਆ ਹੈ ਅਤੇ ਗੀਤ ਦੇ ਰੀਲੀਜ਼ ਹੋਣ ਤੋਂ ਬਾਅਦ ਯੂ ਟੀਯੂਬ ਤੇ ਇਸ ਗੀਤ ਨੇ ਚਾਰੇ ਪਾਸੇ ਧਮਾਲਾ ਪਾਈਆਂ ਹੋਈਆਂ ਨੇ ਜਿਸ ਦੇ ਚਲਦਿਆਂ ਹੁਣ ਤੱਕ ਇਸ ਗੀਤ ਨੂੰ 14 ਲੱਖ ਵਿਯੂ ਵੀ ਮਿਲ ਚੁੱਕੇ ਹਨ। ਦੱਸ ਦਈਏ ਕਿ ਇਸ ਗੀਤ ਨੂੰ ਇੱਕਾ ਨੇ ਲਿਖਿਆ ਹੈ ਅਤੇ ਆਰਚੀ ਨੇ ਇਸ ਗੀਤ ਦੇ ਧੁਨ ਨੂੰ ਸਜਾਇਆ ਹੈ।ਤੁਹਾਨੂੰ ਦੱਸ ਦਈਏ ਕਿ ਸਪੀਡ ਰਿਕਾਰਡਜ਼ ਅਤੇ ਟਾਈਮਜ਼ ਮਯੂਜ਼ਿਕ ਦੀ ਪੇਸ਼ਕਾਰੀ ਗੀਤ ਦੀ ਇਸ ਵੀਡੀਓ ਨੂੰ ਕੀਨੀ ਮਾਰਸੇਲੋ ਨੇ ਨਿਰਦੇਸ਼ ਦਿਤੇ ਹਨ।
Diljit Dosanjh
ਇਕ ਇੰਟਰਵਿਊ 'ਚ ਦਿਲਜੀਤ ਦੁਸਾਂਝ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਗੀਤ ਗਾਉਣ 'ਚ ਆਨੰਦ ਲਿਆ ਹੈ ਅਤੇ ਇਹ ਗੀਤ ਅਜਿਹਾ ਹੈ ਜੋ ਤੁਹਾਡੇ ਖੁਦ ਅੰਦਰ ਤੋਂ ਆਉਂਦਾ ਹੈ।ਦਿਲਜੀਤ ਦੁਸਾਂਝ ਦਾ ਕਹਿਣਾ ਹੈ ਕਿ ਮੇਰੇ ਪਿਛਲੇ ਗੀਤਾਂ ਤੋਂ ਇਸ ਨੂੰ ਵੱਖ ਬਨਾਉਣ ਦੇ ਲਈ ਬਹੁਤ ਕੋਸੀਸ਼ ਕੀਤੀ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਲੋਕ ਇਸ ਗੀਤ ਨੂੰ ਪਸੰਦ ਕਰਨਗੇ। ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੁਸਾਂਝ ਫਿਲਮ "ਅਰਜੁਨ ਪਟਿਆਲਾ ਮੇਂ ਨਜ਼ਰ ਆਇਗਾ" ਇਸ ਫਿਲਮ 'ਚ ਕਰੀਤੀ ਸੈਨਨ ਅਤੇ ਵਰੁਣ ਸ਼ਰਮਾ ਵੀ ਮੁੱਖ ਭੁਮਿਕਾ 'ਚ ਹਨ ਅਤੇ ਇਹ ਫਿਲਮ 2019 'ਚ ਰੀਲੀਜ਼ ਹੋਵੇਗੀ।
Diljit Dosanjh
ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਕੁੱਝ ਸਮੇਂ ਪਹਿਲਾਂ ਹਾਕੀ ਪਲੇਅਰ ਸੰਦੀਪ ਸਿੰਘ ਤੇ ਅਧਾਰਿਤ ਬਾਇਉਪਿਕ "ਸੂਰਮਾ" ਵਿਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅੰਗਦ ਬੇਦੀ ਅਤੇ ਤਾਪਸੀ ਪਨੂ ਵੀ ਸੀ। ਦੱਸ ਦਈਏ ਕਿ ਫਿਲਮ ਦੇ ਗੀਤ ਗੁੱਡ ਮੈਨ ਦੀ ਲਾਲਟੇਨ ਨੂੰ ਦਲਜੀਤ ਦੁਸਾਂਝ ਨੇ ਹੀ ਗਾਇਆ ਹੈ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਲਜੀਤ ਦੁਸਾਂਝ, ਅਨੁਸ਼ਕਾ ਸ਼ਰਮਾ ਦੇ ਨਾਲ ਫਿਲਮ "ਫਿਲੌਰੀ" 'ਚ ਵੀ ਕੰਮ ਕਰ ਚੁੱਕੇ ਹਨ।