
ਤਸਵੀਰ ਦੇਖ ਕਿ ਜੇਕਰ ਤੁਸੀਂ ਨਹੀਂ ਪਹਿਚਾਣ ਪਾਏ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕੋਈ ਹੋਰ ਨਹੀਂ ਬਲਕਿ ਮਹਾਨਾਇਕ ਅਮਿਤਾਭ ਬੱਚਨ ਹਨ।
ਨਵੀਂ ਦਿੱਲੀ : ਤਸਵੀਰ ਦੇਖ ਕਿ ਜੇਕਰ ਤੁਸੀਂ ਨਹੀਂ ਪਹਿਚਾਣ ਪਾਏ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕੋਈ ਹੋਰ ਨਹੀਂ ਬਲਕਿ ਮਹਾਨਾਇਕ ਅਮਿਤਾਭ ਬੱਚਨ ਹਨ। ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਗੁਲਾਬੋ ਸਿਤਾਬੋ' ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਇਕ ਖੜੂਸ ਬੁੱਢੇ ਦੇ ਕਿਰਦਾਰ 'ਚ ਨਜ਼ਰ ਆਉਣਗੇ। ਅਮਿਤਾਭ ਦਾ ਮੇਕਅੱਪ ਇਸ ਤਰੀਕੇ ਨਾਲ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਉਹ ਅਮਿਤਾਭ ਬੱਚਨ ਸਾਹਿਬ ਹੀ ਹਨ।
Amitabh Bachchan
ਦੱਸ ਦਈਏ ਕਿ ਫ਼ਿਲਮ 'ਗੁਲਾਬੋ ਸਿਤਾਬੋ' ਦੀ ਸ਼ੂਟਿੰਗ ਲਖਨਊ 'ਚ ਸ਼ੁਰੂ ਹੋ ਚੁੱਕੀ ਹੈ ਤੇ ਅਮਿਤਾਭ ਬੱਚਨ ਨੇ ਆਪਣੇ ਹਿੱਸੇ ਦੀ ਸ਼ੂਟਿੰਗ 'ਚ ਲੱਗ ਵੀ ਗਏ ਹਨ। ਅਮਿਤਾਭ ਨੇ ਆਪਣੀ ਨਵੀਂ ਫ਼ਿਲਮ ਬਾਰੇ ਟਵਿਟਰ 'ਤੇ ਆਪਣੇ ਫੈਨਜ਼ ਨੂੰ ਜਾਣਕਾਰੀ ਦਿੰਦੇ ਹੋਏ ਆਪਣੇ ਲੁੱਕ ਬਾਰੇ ਵੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਅਮਿਤਾਭ ਬੱਚਨ ਦੀ ਫਿਲਮ ਦੇ ਸੈੱਟਸ ਤੋਂ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋਈ ਸੀ।
Amitabh Bachchan
ਇਸ ਤੋਂ ਬਾਅਦ ਸੁਜਿਤ ਸਰਕਾਰ ਤੇ ਫਿਲਮ ਦੇ ਪ੍ਰੋਡਿਊਸਰਾਂ ਨੇ ਫਿਲਮ ਨਾਲ ਜੁੜੇ ਲੋਕਾਂ ਨੂੰ ਖੂਬ ਫਟਕਾਰ ਲਾਈ ਅਤੇ ਸ਼ੂਟਿੰਗ ਦੀ ਜਗ੍ਹਾ 'ਤੇ ਸਕਿਊਰਿਟੀ ਵਧਾ ਦਿੱਤੀ ਗਈ। ਅਮਿਤਾਭ ਦੀ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਫਿਲਮ ਮੇਕਰਸ ਨੇ ਅਮਿਤਾਭ ਬੱਚਨ ਦਾ ਬਤੌਰ ਆਦਮੀ ਦਾ ਲੁੱਕ ਖੁਦ ਵੀ ਰਿਲੀਜ਼ ਕਰ ਦਿੱਤਾ ਹੈ। ਤਰਣ ਆਦਰਸ਼ ਨੇ ਟਵਿਟਰ 'ਤੇ ਇਹ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ, 'ਤੁਸੀਂ ਅਮਿਤਾਭ ਬੱਚਨ ਦਾ ਨਵਾਂ ਰੂਪ ਦੇਖ ਸਕਦੇ ਹੋ।
Amitabh Bachchan
ਇਸ ਤਸਵੀਰ 'ਚ ਅਮਿਤਾਭ ਬੱਚਨ ਵੱਡੀ ਦਾੜ੍ਹੀ ਨਾਲ ਚਸ਼ਮਾ ਲਾਏ ਨਜ਼ਰ ਆ ਰਹੇ ਹਨ। ਸੁਜੀਤ ਸਰਕਾਰ ਨਾਲ 'ਪੀਕੂ' ਫ਼ਿਲਮ ਤੋਂ ਬਾਅਦ ਅਮਿਤਾਭ ਬੱਚਨ ਦੀ 'ਗੁਲਾਬੋ ਸਿਤਾਬੋ' ਦੂਜੀ ਫ਼ਿਲਮ ਹੈ। ਇਸ ਫ਼ਿਲਮ 'ਚ ਅਮਿਤਾਭ ਬੱਚਨ ਨਾਲ ਆਯੂਸ਼ਮਾਨ ਖੁਰਾਣਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਡਰਾਮਾ ਹੋਣ ਵਾਲੀ ਹੈ। ਅਮਿਤਾਭ ਬੱਚਨ ਦੀ ਇਹ ਫ਼ਿਲਮ 24 ਅਪ੍ਰੈਲ, 2020 'ਚ ਰਿਲੀਜ਼ ਹੋਣ ਜਾ ਰਹੀ ਹੈ।