ਕਾਂਗਰਸ ਨੇ ਚੁੱਕੇ ਸਵਾਲ, ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿਥੋਂ ਆਏ?
ਮੁੰਬਈ: ਬੈਂਕ ਆਫ ਬੜੌਦਾ ਨੇ ਬਾਲੀਵੁੱਡ ਅਦਾਕਾਰ ਅਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਸੰਨੀ ਵਿਲਾ ਦੀ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਨੋਟਿਸ ਵਾਪਸ ਲਿਆ ਜਾ ਰਿਹਾ ਹੈ। ਬੈਂਕ ਨੇ 24 ਘੰਟਿਆਂ ਦੇ ਅੰਦਰ ਅਪਣਾ ਫ਼ੈਸਲਾ ਬਦਲਦੇ ਹੋਏ ਸੰਨੀ ਦਿਓਲ ਦੀ ਜਾਇਦਾਦ ਦੀ ਨਿਲਾਮੀ 'ਤੇ ਰੋਕ ਲਗਾ ਦਿਤੀ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇਸ ਮਾਮਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਸੋਮਵਾਰ ਨੂੰ ਇਕ ਟਵੀਟ ਵਿਚ ਉਨ੍ਹਾਂ ਨੇ ਪੁਛਿਆ ਕਿ ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿਥੋਂ ਆਏ?
ਇਹ ਵੀ ਪੜ੍ਹੋ: 3 ਬੀ 2 ਦੀ ਮਾਰਕੀਟ ਵਿਚ ਕਿਰਪਾਨਾਂ ਅਤੇ ਡੰਡੇ ਲਹਿਰਾਉਣ ਦੇ ਮਾਮਲੇ ’ਚ 11 ਨੂੰ ਹਿਰਾਸਤ ਵਿਚ ਲਿਆ
ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਕਾਸ਼ਤ ਨੋਟਿਸ ਮੁਤਾਬਕ ਸੰਨੀ ਦਿਓਲ ਨੇ 56 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਉਸ ਨੇ ਵਾਪਸ ਨਹੀਂ ਕੀਤਾ। ਕਰਜ਼ਾ ਨਾ ਮੋੜਨ 'ਤੇ ਬੰਗਲੇ ਦੀ ਨਿਲਾਮੀ ਦੀ ਤਰੀਕ ਵੀ 25 ਸਤੰਬਰ ਦਿਤੀ ਗਈ ਸੀ। ਬੈਂਕ ਨੇ ਸੰਨੀ ਤੋਂ ਕਰਜ਼ਾ ਵਸੂਲੀ ਨੋਟਿਸ ਦਾ ਇਸ਼ਤਿਹਾਰ ਵੀ ਛਾਪਿਆ ਸੀ। ਇਸ ਵਿਚ ਸੰਨੀ ਦੇ ਗਾਰੰਟਰ ਵਜੋਂ ਪਿਤਾ ਧਰਮਿੰਦਰ ਦਾ ਨਾਂਅ ਵੀ ਲਿਖਿਆ ਗਿਆ ਸੀ।
ਇਹ ਵੀ ਪੜ੍ਹੋ: ਲੁੱਟ ਖੋਹ ਦੇ ਮੁਲਜ਼ਮ ਨੇ ਹਵਾਲਾਤ ਵਿਚ ਲਿਆ ਫਾਹਾ, ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ
ਇਸ ਦੌਰਾਨ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਮਵਾਰ ਸਵੇਰੇ ਇਸ ਮਾਮਲੇ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਟਵੀਟ ਕੀਤਾ, “ਕੱਲ ਦੁਪਹਿਰ, ਦੇਸ਼ ਨੂੰ ਪਤਾ ਲੱਗਿਆ ਕਿ ਬੈਂਕ ਆਫ ਬੜੌਦਾ ਨੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਘਰ ਨੂੰ ਈ-ਨਿਲਾਮੀ ਲਈ ਰੱਖਿਆ ਹੈ ਕਿਉਂਕਿ ਉਨ੍ਹਾਂ ਨੇ ਬੈਂਕ ਨੂੰ 56 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਹੈ। ਅੱਜ ਸਵੇਰੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਦੇਸ਼ ਨੂੰ ਪਤਾ ਲੱਗਿਆ ਕਿ ਬੈਂਕ ਆਫ਼ ਬੜੌਦਾ ਨੇ 'ਤਕਨੀਕੀ ਕਾਰਨਾਂ' ਕਰਕੇ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਹੈਰਾਨੀ ਇਹ ਹੈ ਕਿ 'ਤਕਨੀਕੀ ਕਾਰਨ' ਕਿਥੋਂ ਆਏ”?
ਇਹ ਵੀ ਪੜ੍ਹੋ: ਕੈਨੇਡਾ ਵਿਚ ਪੁਲਿਸ ਅਫ਼ਸਰ ਬਣੀ ਪੰਜਾਬਣ; ਰਾਏਕੋਟ ਨਾਲ ਸਬੰਧਤ ਹੈ ਸਮਨਦੀਪ ਕੌਰ ਧਾਲੀਵਾਲ
ਦੱਸ ਦੇਈਏ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਗਦਰ-2 ਬਾਕਸ ਆਫਿਸ 'ਤੇ ਸਫਲ ਰਹੀ ਹੈ। ਪਿਛਲੇ ਹਫ਼ਤੇ ਰਿਲੀਜ਼ ਹੋਣ ਤੋਂ ਬਾਅਦ ਇਸ ਨੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।