ਹਾਲਾਂਕਿ ਪੁਲਿਸ ਨੇ ਕਿਸੇ ਵਿਰੁਧ ਵੀ ਮਾਮਲਾ ਦਰਜ ਨਹੀਂ ਕੀਤਾ ਹੈ।
ਐਸ.ਏ.ਐਸ. ਨਗਰ: ਮੁਹਾਲੀ ਦੇ ਗੇੜੀ ਰੂਟ ਲਈ ਮਸ਼ਹੂਰ ਫ਼ੇਜ਼ 3 ਬੀ 2 ਦੀ ਮਾਰਕੀਟ ਵਿਚ ਸ਼ਨਿਚਰਵਾਰ ਨੂੰ ਦੋ ਦਰਜਨ ਦੇ ਕਰੀਬ ਨੌਜਵਾਨ ਵਲੋਂ ਦਿਨ-ਦਿਹਾੜੇ ਤਲਵਾਰਾਂ ਅਤੇ ਡੰਡੇ ਲਹਿਰਾਏ ਗਏ, ਜਿਸ ਕਾਰਨ ਮਾਰਕੀਟ ਵਿਚ ਖ਼ੌਫ਼ ਦਾ ਮਾਹੌਲ ਬਣ ਗਿਆ ਹੈ। ਇਸ ਘਟਨਾ ਦਾ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਦੇ ਆਧਾਰ ’ਤੇ ਪੁਲਿਸ ਨੇ 11 ਨੌਜਵਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਪੁਲਿਸ ਨੇ ਕਿਸੇ ਵਿਰੁਧ ਵੀ ਮਾਮਲਾ ਦਰਜ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ 29.26 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਤਸਕਰ ਕਾਬੂ
ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਮਾਰਕੀਟ ਵਿਚ ਸ਼ੋਰਮਾਂ ਦੇ ਸਾਹਮਣੇ ਪੈਂਦੀ ਪਾਰਕਿੰਗ ਦੇ ਦੂਜੇ ਪਾਸੇ (ਗ੍ਰੀਨ ਬੈਲਟ ਦੇ ਨੇੜੇ) ਇਕੱਠੇ ਹੋਏ ਨੌਜਵਾਨਾਂ ਵਲੋਂ ਮਾਰਕੀਟ ਵਿਚ ਆਏ ਦੋ ਨੌਜਵਾਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਨੌਜਵਾਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਅਤੇ ਇਨ੍ਹਾਂ ਕੋਲ ਤਲਵਾਰਾਂ, ਡੰਡੇ ਹੋਣ ਕਾਰਨ ਇਨ੍ਹਾਂ ਵਲੋਂ ਘੇਰੇ ਜਾ ਰਹੇ ਦੋਵੇਂ ਨੌਜਵਾਨ ਕੇ.ਐਫ਼.ਸੀ. ਵਲ ਭੱਜ ਪਏ ਅਤੇ ਨੌਜਵਾਨਾਂ ਦੇ ਟੋਲੇ ਵਿਚ ਸ਼ਾਮਲ ਕੁੱਝ ਨੌਜਵਾਨ ਕਿਰਪਾਨਾਂ ਅਤੇ ਡੰਡੇ ਲੈ ਕੇ ਉਨ੍ਹਾਂ ਨੌਜਵਾਨਾਂ ਦਾ ਪਿੱਛਾ ਕਰਨ ਲੱਗ ਗਏ।
ਇਹ ਵੀ ਪੜ੍ਹੋ: ਲੁੱਟ ਖੋਹ ਦੇ ਮੁਲਜ਼ਮ ਨੇ ਹਵਾਲਾਤ ਵਿਚ ਲਿਆ ਫਾਹਾ, ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ
ਮਾਰਕੀਟ ਵਿਚ ਇਸ ਤਰੀਕੇ ਨਾਲ ਕਿਰਪਾਨਾਂ ਲੈ ਕੇ ਭੱਜੇ ਜਾਂਦੇ ਨੌਜਵਾਨਾਂ ਨੂੰ ਦੇਖ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਗ੍ਰੀਨ ਬੈਨਟ ਦੇ ਨੇੜੇ ਇਕੱਠੇ ਹੋਏ ਨੌਜਵਾਨ ਜਿਨ੍ਹਾਂ ’ਚੋਂ ਜ਼ਿਆਦਾਤਰ ਦੇ ਮੂੰਹ ਬੰਨੇ ਹੋਏ ਸਨ) ਮਾਰਕੀਟ ਦੇ ਪਿਛਲੇ ਪਾਸੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: ਕੈਨੇਡਾ ਵਿਚ ਪੁਲਿਸ ਅਫ਼ਸਰ ਬਣੀ ਪੰਜਾਬਣ; ਰਾਏਕੋਟ ਨਾਲ ਸਬੰਧਤ ਹੈ ਸਮਨਦੀਪ ਕੌਰ ਧਾਲੀਵਾਲ
ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਗੱਬਰ ਸਿੰਘ ਨੇ ਕਿਹਾ ਕਿ ਮਾਰਕੀਟ ਵਿਚ ਹੁੱਲੜਬਾਜ਼ੀ ਦੀ ਸ਼ਿਕਾਇਤ ਮਿਲੀ ਹੈ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਕਿਹਾ ਕਿ ਸ਼ਹਿਰ ਵਿਚ ਕਿਸੇ ਨੂੰ ਵੀ ਕਾਨੂੰਨ ਤੋੜਨ ਨਹੀਂ ਦਿਤਾ ਜਾਵੇਗਾ। ਇਸ ਤਰ੍ਹਾਂ ਦਾ ਹੁੱਲੜਬਾਜ਼ੀ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।