
ਇਸ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਚੋਰ ਮਹਿਲਾ ਦਾ ਬੈਗ ਖੋਹਣ ਦੀ ਕੋਸ਼ਿਸ਼ ਕਰਦਾ ਹੈ ਉਸੇ ਹੀ ਸਮੇਂ ਮਹਿਲਾ ਆਪਣਾ ਬੈਗ ਦੂਰ ਸੁੱਟ ਦਿੰਦੀ ਹੈ
ਨਵੀਂ ਦਿੱਲੀ- ਤੁਸੀਂ ਹਰ ਰੋਜ਼ ਚੋਰਾਂ ਵੱਲੋ ਕੀਤੀ ਚੋਰੀ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖੀਆਂ ਅਤੇ ਸੁਣੀਆਂ ਹੀ ਹੋਣਗੀਆ। ਹੁਣ ਬਾਲੀਵੁੱਡ ਐਕਟਰ ਰਿਸ਼ੀ ਕਪੂਰ ਨੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜੋ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਚੋਰ ਮਹਿਲਾ ਦਾ ਬੈਗ ਖੋਹਣ ਦੀ ਕੋਸ਼ਿਸ਼ ਕਰਦਾ ਹੈ ਉਸੇ ਹੀ ਸਮੇਂ ਮਹਿਲਾ ਆਪਣਾ ਬੈਗ ਦੂਰ ਸੁੱਟ ਦਿੰਦੀ ਹੈ।
Chor ho to aisa. Recreated but funny! pic.twitter.com/O3m5ZSKo5X
— Rishi Kapoor (@chintskap) September 20, 2019
ਚੋਰ ਇਹ ਦੇਖ ਕੇ ਬੈਗ ਚੁਕਣ ਲਈ ਜਾਂਦਾ ਹੈ ਅਤੇ ਮਹਿਲਾ ਮੌਕਾ ਦੇਖ ਕੇ ਚੋਰ ਦੀ ਸਕੂਟੀ ਨੂੰ ਭਜਾ ਲੈਂਦੀ ਹੈ। ਇਹ ਸਭ ਦੇਖ ਕੇ ਚੋਰ ਆਪਣਾ ਸਿਰ ਫੜ ਕੇ ਪਿੱਟਦਾ ਰਹਿ ਜਾਂਦਾ ਹੈ। ਰਿਸ਼ੀ ਕਪੂਰ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਟਵਿੱਟਰ ਹੈੱਡਲ 'ਤੇ ਸ਼ੇਅਰ ਕੀਤਾ ਹੈ। ਹਨਾਂ ਦੇ ਇਸ ਵੀਡੀਓ 'ਤੇ ਕਾਫ਼ੀ ਲੋਕਾਂ ਦੇ ਰਿਐਕਸ਼ਨ ਵੀ ਆਏ ਹਨ।
ਰਿਸ਼ੀ ਕਪੂਰ ਨੇ ਇਸ ਵੀਡੀਓ ਨੰ ਸ਼ੇਅਰ ਕਰਦੇ ਲਿਖਿਆ ਹੈ ਕਿ ਚੋਰ ਹੋਵੇ ਤਾਂ ਅਜਿਹਾ। ਉਹਨਾਂ ਲਿਖਿਆ ਕਿ ਇਹ ਵੀਡੀਓ ਖੁਦ ਬਣਾਇਆ ਗਿਆ ਹੈ ਪਰ ਹੈ ਬਹੁਤ ਹੀ ਹਾਸੋ ਹੀਣਾ। ਰਿਸ਼ੀ ਕਪੂਰ ਨੇ ਇਸ ਵੀਡੀਓ ਵਿਚ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਇਹ ਵੀਡੀਓ ਖੁਦ ਵੱਲੋਂ ਬਣਾਈ ਗਈ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੀ ਹਜਾਰਾ ਵਿਊਜ਼ ਆਉਣ ਲੱਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।