Trending News: ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਦਾ ਟ੍ਰਾਂਸਫਾਰਮੇਸ਼ਨ ਦੇਖ ਹੈਰਾਨ ਹੋਏ ਯੂਜ਼ਰ
Published : Nov 21, 2023, 3:27 pm IST
Updated : Nov 21, 2023, 3:27 pm IST
SHARE ARTICLE
YouTuber Armaan Malik's First Wife Inspires with Transformation
YouTuber Armaan Malik's First Wife Inspires with Transformation

ਪਾਇਲ ਦਾ ਇਹ ਵੀਡੀਉ ਇੰਸਟਾਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਹੈ।

Trending News: ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਦੋ ਪਤਨੀਆਂ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫੋਲੋਇੰਗ ਹੈ। ਲੋਕ ਇਨ੍ਹਾਂ ਦੇ ਵੀਡੀਉਜ਼ ਨੂੰ ਬਹੁਤ ਪਸੰਦ ਕਰਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਵਾਇਰਲ ਹੋ ਰਹੀ ਹੈ, ਜਿਸ 'ਚ ਪਾਇਲ ਅਪਣੀ ਪਰਫੈਕਟ ਫਿਗਰ ਦਾ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ। ਪਾਇਲ ਦਾ ਇਹ ਟ੍ਰਾਂਸਫਾਰਮੇਸ਼ਨ ਲੋਕਾਂ ਵਿਚ ਕਾਫੀ ਵਾਇਰਲ ਹੋ ਰਿਹਾ ਹੈ।

ਪਾਇਲ ਦਾ ਇਹ ਵੀਡੀਉ ਇੰਸਟਾਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਵੀਡੀਉ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਇਲ ਇਕ ਗੀਤ 'ਤੇ ਕੁੱਝ ਪੋਜ਼ ਦੇ ਰਹੀ ਹੈ। ਜੇਕਰ ਤੁਸੀਂ ਇਸ ਵੀਡੀਉ ਨੂੰ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਵੀਡੀਉ ਉਸ ਨੇ ਅਪਣੇ ਫਿਗਰ ਨੂੰ ਲੈ ਕੇ ਬਣਾਈ ਹੈ। ਉਸੇ ਕਲਿੱਪ ਵਿਚ, ਪਹਿਲਾਂ ਉਹ ਮੋਟੀ ਦਿਖਾਈ ਦਿੰਦੀ ਹੈ, ਫਿਰ ਅਚਾਨਕ ਉਹ ਪਤਲੀ ਨਜ਼ਰ ਆਉਣ ਲੱਗਦੀ ਹੈ। ਉਨ੍ਹਾਂ ਨੇ ਹਨੀ ਸਿੰਘ ਦੇ ਗੀਤ 'ਯੇ ਕਰੇ ਦਿਖਾਓ' ਉਤੇ ਵੀਡੀਉ ਬਣਾਇਆ ਹੈ।

ਦੱਸ ਦੇਈਏ ਕਿ ਪਾਇਲ ਦੀ ਡਿਲੀਵਰੀ ਇਸ ਸਾਲ ਹੋਈ ਸੀ। ਉਸ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿਤਾ ਹੈ। ਡਿਲੀਵਰੀ ਤੋਂ ਬਾਅਦ ਪਾਇਲ ਕਾਫੀ ਮੋਟੀ ਹੋ ​​ਗਈ ਸੀ। ਹੁਣ ਅਪਣੀ ਫਿਟਨੈੱਸ 'ਤੇ ਧਿਆਨ ਦਿੰਦੇ ਹੋਏ ਉਸ ਨੇ ਡਾਇਟਿੰਗ ਅਤੇ ਜਿਮਿੰਗ ਕਰਨੀ ਸ਼ੁਰੂ ਕਰ ਦਿਤੀ ਹੈ, ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ।

ਵੀਡੀਉ 'ਤੇ ਉਸ ਦੇ ਸਾਰੇ ਪ੍ਰਸ਼ੰਸਕਾਂ ਦੀਆਂ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਲੋਕ ਉਸ ਤੋਂ ਉਸ ਦੀ ਫਿਟਨੈੱਸ ਦਾ ਰਾਜ਼ ਵੀ ਪੁੱਛ ਰਹੇ ਹਨ। ਇਕ ਉਪਭੋਗਤਾ ਨੇ ਪੁੱਛਿਆ ਹੈ ਕਿ ਤੁਸੀਂ ਕਿੰਨੇ ਦਿਨਾਂ ਵਿਚ ਅਪਣਾ ਭਾਰ ਘਟਾਇਆ ਹੈ? ਦੱਸ ਦੇਈਏ ਕਿ ਜੋੜੀ ਅਕਸਰ ਅਪਣੇ ਇੰਸਟਾਗ੍ਰਾਮ ਹੈਂਡਲ 'ਤੇ ਅਪਣੀਆਂ ਵੀਡੀਉਜ਼ ਸ਼ੇਅਰ ਕਰਦੀ ਰਹਿੰਦੀ ਹੈ।

(For more news apart from YouTuber Armaan Malik's First Wife Inspires with Transformation, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement