ਫ਼ਿਲਮ 'ਗਲੀ ਬੁਆਏ' ਦੇ ਮਸ਼ਹੂਰ ਰੈਪਰ ਦਾ ਦੇਹਾਂਤ, 24 ਸਾਲ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ
Published : Mar 22, 2022, 1:57 pm IST
Updated : Mar 22, 2022, 1:57 pm IST
SHARE ARTICLE
Gully Boy' rapper MC Tod Fod passes away
Gully Boy' rapper MC Tod Fod passes away

ਫ਼ਿਲਮ ‘ਗਲੀ ਬੁਆਏ’ ਫੇਮ ਰੈਪਰ ਧਰਮੇਸ਼ ਪਰਮਾਰ ਉਰਫ਼ ਐਮਸੀ ਤੋੜ ਫੋੜ ਦਾ ਦੇਹਾਂਤ ਹੋ ਗਿਆ ਹੈ।



ਨਵੀਂ ਦਿੱਲੀ: ਫ਼ਿਲਮ ‘ਗਲੀ ਬੁਆਏ’ ਫੇਮ ਰੈਪਰ ਧਰਮੇਸ਼ ਪਰਮਾਰ ਉਰਫ਼ ਐਮਸੀ ਤੋੜ ਫੋੜ ਦਾ ਦੇਹਾਂਤ ਹੋ ਗਿਆ ਹੈ। ਧਰਮੇਸ਼ ਪਰਮਾਰ ਦੀ ਮੌਤ ਦੀ ਸੂਚਨਾ ਉਹਨਾਂ ਦੇ ਬੈਂਡ 'ਸਵਦੇਸ਼ੀ ਮੂਵਮੈਂਟ' ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਧਰਮੇਸ਼ ਦੀ ਮੌਤ ਕਿਸ ਕਾਰਨ ਹੋਈ, ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਖਬਰ ਸਾਹਮਣੇ ਆਉਂਦੇ ਹੀ 'ਗਲੀ ਬੁਆਏ' ਦੇ ਲੀਡ ਐਕਟਰ ਰਣਵੀਰ ਸਿੰਘ ਨੇ ਧਰਮੇਸ਼ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ।

Gully Boy' rapper MC Tod Fod passes awayGully Boy' rapper MC Tod Fod passes away

ਰਣਵੀਰ ਨੇ ਆਪਣੀ ਇੰਸਟਾ ਸਟੋਰੀ 'ਤੇ ਧਰਮੇਸ਼ ਦੀ ਤਸਵੀਰ 'ਤੇ ਟੁੱਟੇ ਦਿਲ ਦਾ ਇਮੋਜੀ ਲਗਾਇਆ। ਰਣਵੀਰ ਤੋਂ ਇਲਾਵਾ ਨਿਰਦੇਸ਼ਕ ਜ਼ੋਇਆ ਅਖਤਰ ਅਤੇ ਕੋ-ਸਟਾਰ ਸਿਧਾਂਤ ਚਤੁਰਵੇਦੀ ਨੇ ਵੀ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕੀਤਾ ਹੈ। ਰਿਪੋਰਟਾਂ ਮੁਤਾਬਕ ਐਮਸੀ ਤੋੜ ਫੋੜ ਦੀ ਮੌਤ ਕਾਰ ਹਾਦਸੇ ਵਿਚ ਹੋਈ ਹੈ।

Gully Boy' rapper MC Tod Fod passes awayGully Boy' rapper MC Tod Fod passes away

ਧਰਮੇਸ਼ ਅਜੇ 24 ਸਾਲ ਦੇ ਸਨ। ਇੰਨੀ ਛੋਟੀ ਉਮਰ 'ਚ ਉਹਨਾਂ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਉਹਨਾਂ ਦੇ ਪ੍ਰਸ਼ੰਸਕ ਸਦਮੇ 'ਚ ਹਨ। ਧਰਮੇਸ਼ ਇਕ ਪ੍ਰਸਿੱਧ ਸਟ੍ਰੀਟ ਰੈਪਰ ਸੀ ਜੋ ਆਪਣੇ ਗੁਜਰਾਤੀ ਗੀਤਾਂ ਲਈ ਜਾਣਿਆ ਜਾਂਦਾ ਸੀ।

Gully Boy' rapper MC Tod Fod passes awayGully Boy' rapper MC Tod Fod passes away

ਉਹਨਾਂ ਨੇ ਰਣਵੀਰ ਸਿੰਘ, ਸਿਧਾਂਤ ਚਤੁਰਵੇਦੀ ਅਤੇ ਆਲੀਆ ਭੱਟ ਸਟਾਰਰ ‘ਗਲੀ ਬੁਆਏ’ ਵਿਚ ਆਪਣੇ ਸਾਉਂਡਟਰੈਕ ਇੰਡੀਆ 91 ਨਾਲ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਸੀ। ਧਰਮੇਸ਼ ਦੇ ਬੈਂਡ ਸਵਦੇਸ਼ੀ ਮੂਵਮੈਂਟ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement