4500 ਤੋਂ ਜ਼ਿਆਦਾ ਸਕਰੀਨ 'ਤੇ ਰਿਲੀਜ਼ ਹੋਈ ਜ਼ੀਰੋ, ਪਹਿਲੇ ਦਿਨ ਦਾ ਕਲੈਕਸ਼ਨ 20 ਕਰੋੜ 
Published : Dec 22, 2018, 5:29 pm IST
Updated : Dec 22, 2018, 5:29 pm IST
SHARE ARTICLE
Zero Movie
Zero Movie

2018 ਦੀ ਮੋਸਟ ਅਵੇਟੇਡ ਅਤੇ ਕਿੰਗ ਖਾਨ ਦੀ ਫਿਲਮ ਜ਼ੀਰੋ ਪਹਿਲੇ ਦਿਨ ਬਾਕਸ ਆਫਿਸ ਤੇ ਇਸ ਦੀ ਕਲੈਕਸ਼ਨ 20.14 ਕਰੋੜ ਰਹੀ। ਫ਼ਿਲਮ ਵਿਚ ਸ਼ਾਹਰੁੱਖ ਅਨੁਸ਼ਕਾ, ਕਟਰੀਨਾ ਅਤੇ ...

ਮੁੰਬਈ (ਪੀਟੀਆਈ) :- 2018 ਦੀ ਮੋਸਟ ਅਵੇਟੇਡ ਅਤੇ ਕਿੰਗ ਖਾਨ ਦੀ ਫਿਲਮ ਜ਼ੀਰੋ ਪਹਿਲੇ ਦਿਨ ਬਾਕਸ ਆਫਿਸ ਤੇ ਇਸ ਦੀ ਕਲੈਕਸ਼ਨ 20.14 ਕਰੋੜ ਰਹੀ। ਫ਼ਿਲਮ ਵਿਚ ਸ਼ਾਹਰੁੱਖ ਅਨੁਸ਼ਕਾ, ਕਟਰੀਨਾ ਅਤੇ ਸਲਮਾਨ ਦੇ ਨਾਲ 50 ਬਾਲੀਵੁਡ ਸਟਾਰ ਦੇ ਕੈਮਯੋ ਕੀਤਾ ਹੈ।


ਫ਼ਿਲਮ ਵਿਚ ਸ਼੍ਰੀਦੇਵੀ ਨੂੰ ਆਖਰੀ ਵਾਰ ਵੇਖਿਆ ਗਿਆ। ਸ਼ਾਹਰੁਖ ਨੇ ਫਿਲਮ ਵਿਚ ਸਪੈਸ਼ਲ ਇਫੈਕਟਸ ਦੇ ਨਾਲ ਬੌਨੇ ਬਊਆ ਸਿੰਘ ਦਾ ਰੋਲ ਨਿਭਾਇਆ ਹੈ। ਫਿਲਮ ਜ਼ੀਰੋ ਸ਼ਾਹਰੁਖ ਖਾਨ , ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੀ ਜ਼ੀਰੋ ਨੇ ਪਹਿਲੇ ਦਿਨ ਜ਼ੋਰਦਾਰ ਕਮਾਈ ਕੀਤੀ ਹੈ ਪਰ ਫਿਲਮ ਕੋਈ ਵੀ ਰਿਕਾਰਡ ਬਣਾਉਣ ਤੋਂ ਜ਼ਰੂਰ ਰਹਿ ਗਈ।

Zero MovieZero Movie

ਖਾਸ ਗੱਲ ਹੈ ਕਿ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿਚ ਸ਼ਾਹਰੁਖ ਖਾਨ ਦੀ ਫਿਲਮ ਜ਼ੀਰੋ ਰਜਨੀਕਾਂਤ ਦੀ 2.0 ਨੂੰ ਵੀ ਪਿੱਛੇ ਨਹੀਂ ਛੱਡ ਸਕੀ। ਸ਼ਾਹਰੁਖ ਖਾਨ ਦੀ ਜ਼ੀਰੋ ਨੇ ਪਹਿਲੇ ਦਿਨ ਬਾਕਸ ਆਫਿਸ ਤੇ ਲਗਭਗ 20.14 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਜ਼ੀਰੋ ਪਹਿਲੇ ਦਿਨ ਬਾਕਸ ਆਫਿਸ ਕੋਈ ਵੱਡਾ ਕਰਿਸ਼ਮਾ ਨਹੀਂ ਕਰ ਸਕੀ ਪਰ ਉਸਦੀ ਝੋਲੀ ਵਿਚ ਚੰਗੇ ਨੰਬਰ ਆ ਗਏ ਹਨ , ਇਸ ਗੱਲ ਦੀ ਜਾਣਕਾਰੀ ਫਿਲਮ ਟ੍ਰੇਡ ਐਕਸਪਰਟ ਰਮੇਸ਼ ਬਾਲਾ ਨੇ ਦਿੱਤੀ ਹੈ।

Zero MovieZero Movie

ਸ਼ਾਹਰੁਖ ਖਾਨ ਦੀ ਜ਼ੀਰੋ ਤੋਂ ਰਿਕਾਰਡ ਤੋੜ ਓਪਨਿੰਗ ਦੀ ਉਮੀਦ ਲਗਾਈ ਜਾ ਰਹੀ ਸੀ ਹਾਲਾਂਕਿ ਫਰਸਟ ਡੇਅ ਕਲੈਕਸ਼ਨ ਦਾ ਸ਼ੁਰੂਆਤੀ ਅਨੁਮਾਨ ਆਇਆ ਹੈ ਪਰ ਫਿਲਮ ਨੂੰ ਬਹੁਤ ਚੰਗੇ ਰਵਿਊ ਨਹੀਂ ਮਿਲ ਪਾਏ ਹਨ। ਜ਼ੀਰੋ ਵਿਚ ਸ਼ਾਹਰੁਖ ਖਾਨ ਦੀ ਅਦਾਕਾਰੀ ਨੂੰ ਤਾਂ ਪਸੰਦ ਕੀਤਾ ਜਾ ਰਿਹਾ ਹੈ ਪਰ ਫਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਕਮਜ਼ੋਰ ਦੱਸ ਰਹੇ ਹਨ।


ਸ਼ਾਹਰੁਖ ਖਾਨ ਨੂੰ ਜ਼ੀਰੋ ਫ਼ਿਲਮ 'ਤੇ ਕਾਫੀ ਕੁੱਝ ਉਨ੍ਹਾਂ ਦਾ ਦਾਅ ਤੇ ਲੱਗਿਆ ਹੋਇਆ ਹੈ। ਸ਼ਾਹਰੁਖ ਖਾਨ , ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੀ ਜ਼ੀਰੋ ਭਾਰਤ ਵਿਚ ਲਗਭਗ 4,000 ਸਕ੍ਰੀਨ ਤੇ ਰਿਲੀਜ਼ ਹੋਈ ਹੈ ਜਦੋਂ ਕਿ ਫਿਲਮ ਵਿਦੇਸ਼ ਵਿਚ ਲਗਭਗ 1,500 ਸਕ੍ਰੀਨਜ਼ ਤੇ ਰਿਲੀਜ਼ ਕੀਤੀ ਗਈ ਹੈ।


ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਦੇ ਅਨੁਸਾਰ ਜ਼ੀਰੋ ਦਾ ਓਪਨਿੰਗ ਡੇ ਓਵਰਸੀਜ ਕਲੈਕਸ਼ਨ ਕੁਲ 2 ਕਰੋੜ ਤੋਂ ਜ਼ਿਆਦਾ ਰਿਹਾ। ਓਵਰਸੀਜ ਵਿਚ ਜ਼ੀਰੋ ਯੂਐਸਏ ਵਿਚ 1.42 ਕਰੋੜ, ਆਸਟਰੇਲੀਆ ਵਿਚ 36.68 ਲੱਖ, ਨਿਊਜ਼ੀਲੈਂਡ ਵਿਚ 21.51 ਲੱਖ ਕਲੈਕਸ਼ਨ ਕਰ ਪਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement