
ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’ ਨੇ ਪਾਲੀਵੁੱਡ ‘ਚ ਧਮਾਲ ਪਾ ਦਿਤੀ ਹੈ। ਇਸ ਫ਼ਿਲਮ ਦੀ ਕਮਾਈ ਜਾਣ ਕੇ ਤੁਸੀਂ ਹੈਰਾਨ ਰਹਿ...
ਚੰਡੀਗੜ੍ਹ (ਸਸਸ) : ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’ ਨੇ ਪਾਲੀਵੁੱਡ ‘ਚ ਧਮਾਲ ਪਾ ਦਿਤੀ ਹੈ। ਇਸ ਫ਼ਿਲਮ ਦੀ ਕਮਾਈ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਗਾਇਕੀ ਦੇ ਉਸਤਾਦ ਕਹੇ ਜਾਣ ਵਾਲੇ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ ਅਤੇ ਜਿਸ ਦੀ ਝਲਕ ਵੇਖਣ ਲਈ ਲੋਕ ਤਰਸਦੇ ਹਨ। ਹੁਣ ਤੱਕ ਦੇ ਤਕਰੀਬਨ ਸਾਰੇ ਹੀ ਗੀਤ ਲੋਕਾਂ ਨੇ ਬਹੁਤ ਪਸੰਦ ਕੀਤੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ।
Banjara Movieਹਾਲ ਹੀ ਵਿਚ ਆਈ ਬੱਬੂ ਮਾਨ ਦੀ ਨਵੀਂ ਫ਼ਿਲਮ ‘ਬਣਜਾਰਾ’ ਨੇ ਤਹਿਲਕਾ ਮਚਾ ਦਿਤਾ ਹੈ। ਜੇਕਰ ਫ਼ਿਲਮ ਦੀ ਗੱਲ ਕਰੀਏ ਤਾਂ ਫ਼ਿਲਮ ਦੀ ਸ਼ੁਰੂਆਤ ਕਾਫ਼ੀ ਧਮਾਕੇਦਾਰ ਹੋਈ ਹੈ। ਖ਼ਬਰਾਂ ਮੁਤਾਬਕ ਬਣਜਾਰਾ ਫ਼ਿਲਮ ਨੇ ਪਹਿਲੇ ਦਿਨ ਵਰਲਡ ਵਾਈਡ 55 ਲੱਖ ਦੀ ਗ੍ਰੈਂਡ ਓਪਨਿੰਗ ਕੀਤੀ ਹੈ।
Banjara Movieਦੱਸ ਦਈਏ ਕਿ ਫ਼ਿਲਮ ‘ਬਣਜਾਰਾ’, ਜੋ ਕਿ 7 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ, ਸੂਤਰਾਂ ਮੁਤਾਬਕ ਫ਼ਿਲਮ ਪਹਿਲੇ ਹਫ਼ਤੇ ਭਾਰਤ ‘ਚ 1.60 ਕਰੋੜ ਰੁਪਏ ਕਮਾ ਚੁੱਕੀ ਹੈ। ਜੇਕਰ ਓਵਰਸੀਜ਼ ਦੀ ਗੱਲ ਕਰੀਏ ਤਾਂ ਅਮਰੀਕਾ ‘ਚ 25 ਲੱਖ, ਯੂਕੇ ’13 ਲੱਖ, ਨਿਊਜ਼ੀਲੈਂਡ ‘ਚ 7 ਲੱਖ, ਕਨੇਡਾ ‘ਚ 53 ਲੱਖ, ਆਸਟ੍ਰੇਲੀਆ ‘ਚ 18 ਲੱਖ, ਅਤੇ ਬਾਕੀਆਂ ‘ਚ 5 ਲੱਖ ਰੁਪਏ ਦੀ ਕਮਾਈ ਕਰ ਚੁੱਕੀ ਹੈ।
Banjara Movieਕਿਸੇ ਵੀ ਪੰਜਾਬੀ ਫ਼ਿਲਮ ਲਈ ਇਹ ਕਮਾਈ ਬਹੁਤ ਵੱਡੀ ਕਾਮਯਾਬੀ ਹੈ। ਸੂਤਰਾਂ ਮੁਤਾਬਕ ਫ਼ਿਲਮ ਦੀ ਕਮਾਈ ਹਾਲੇ ਹੋਰ ਵੀ ਉਚਾਈਆਂ ਨੂੰ ਛੂਹੇਗੀ।