
ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਨੁਰਾਗ ਕਸ਼ਿਅਪ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਨੁਰਾਗ ਕਸ਼ਿਅਪ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ। ਫਿਲਮ ਨਿਰਮਾਤਾ ਅਨੁਰਾਗ ਨੇ ਇਕ ਟ੍ਰੋਲਰ ਨੂੰ ਜਵਾਬ ਦਿੱਤਾ ਹੈ, ਜਿਸ ਨੇ ਲਿਖਿਆ ਸੀ, ‘ਤੂੰ ਅਗਲੀ ਫਿਲਮ ਤੋ ਨਿਕਾਲ ਚਿਚਾ, ਤੇਰਾ ਔਰ ਤੇਰੀ ਫਿਲਮੋਂ ਕਾ ਵੋ ਹਸ਼ਰ ਹੋਗਾ ਕਿ ਬਾਕੀ ਕੀ ਬਚੀ ਜ਼ਿੰਦਗੀ ਤੁ ਬਸ ਨੌਟੰਕੀ ਮੇਂ ਹੀ ਕਾਮ ਕਰੇਗਾ’।
फ़िल्म बनाना इकलौता काम नहीं है दुनिया में। हमें पकौड़े तलना भी आता है। https://t.co/7ZNNCLaFJa
— Anurag Kashyap (@anuragkashyap72) December 21, 2019
ਟ੍ਰੋਲਰ ਦਾ ਇਹ ਟਵੀਟ ਅਨੁਰਾਗ ਦੇ ਇਕ ਟਵੀਟ ਦੇ ਜਵਾਬ ਵਿਚ ਕੀਤਾ ਗਿਆ ਹੈ। ਇਸ ਤੋਂ ਬਾਅਦ ਅਨੁਰਾਗ ਕਸ਼ਿਅਪ ਨੇ ਇਸ ਟ੍ਰੋਲਰ ਨੂੰ ਬਹੁਤ ਵਧੀਆ ਜਵਾਬ ਦਿੱਤਾ। ਇਸ ਟਵੀਟ ‘ਤੇ ਅਨੁਰਾਗ ਨੇ ਲਿਖਿਆ, ‘ਦੁਨੀਆਂ ਵਿਚ ਫਿਲਮ ਬਣਾਉਣਾ ਇਕਲੌਤਾ ਕੰਮ ਨਹੀਂ ਹੈ । ਸਾਨੂੰ ਪਕੌੜੇ ਤਲਣੇ ਵੀ ਆਉਂਦੇ ਹਨ’।ਅਨੁਰਾਗ ਕਸ਼ਿਅਪ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
मोदी की भक्ति , देशभक्ति नहीं है । मोदी का विरोध देश द्रोह नहीं है । मोदी भारत नहीं है । MODI IS NOT INDIA .. period
— Anurag Kashyap (@anuragkashyap72) December 21, 2019
ਇਸ ਤੋਂ ਪਹਿਲਾਂ ਵੀ ਅਨੁਰਾਗ ਕਸ਼ਿਅਪ ਦਾ ਇਕ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਫਿਲਮ ਨਿਰਮਾਤਾ ਨੇ ਨਾਗਰਿਕਤਾ ਸੋਧ ਕਾਨੂੰਨ ‘ਤੇ ਦੇਸ਼ ਦੇ ਮਾਹੌਲ ਨੂੰ ਲੈ ਕੇ ਅਪਣਾ ਸੁਝਾਅ ਰੱਖਿਆ ਸੀ। ਅਨੁਰਾਗ ਨੇ ਟਵੀਟ ਕੀਤਾ ਸੀ ਕਿ, ‘ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਦੇਸ਼ਧ੍ਰੋਹ ਨਹੀਂ ਹੈ। ਅਨੁਰਾਗ ਕਸ਼ਿਅਪ ਦੇ ਇਸ ਟਵੀਟ ‘ਤੇ ਕਈ ਰਿਐਕਸ਼ਨ ਆਏ ਸਨ।
हमारा प्रधान सेवक , हमारा प्रधान मंत्री , जनता का प्रधान नौकर @narendramodi बहरा है, गूँगा है , और भावनाओं के परे है । वो सिर्फ़ एक नौटंकी है जो भाषण दे सकता है बाक़ी कुछ उसके बस का नहीं है । उसको ना दिखाई दे रहा है ना सुनाई दे रहा है । वो अभी नए नए झूठ सीखने में व्यस्त है ।
— Anurag Kashyap (@anuragkashyap72) December 20, 2019
ਉਹਨਾਂ ਨੇ ਲਿਖਿਆ ਸੀ, ‘ਮੋਦੀ ਦੀ ਭਗਤੀ, ਦੇਸ਼ ਭਗਤੀ ਨਹੀਂ ਹੈ। ਮੋਦੀ ਦਾ ਵਿਰੋਧ ਦੇਸ਼ਧ੍ਰੋਹ ਨਹੀਂ ਹੈ। ਮੋਦੀ ਭਾਰਤ ਨਹੀਂ ਹੈ...ਦੌਰ’। ਇਸ ਦੇ ਨਾਲ ਹੀ ਉਹਨਾਂ ਨੇ ਇਕ ਹੋਰ ਟਵੀਟ ਕੀਤਾ ਸੀ, ''ਸਾਡਾ ਪ੍ਰਧਾਨ ਸੇਵਕ, ਸਾਡਾ ਪ੍ਰਧਾਨ ਮੰਤਰੀ, ਜਨਤਾ ਦਾ ਪ੍ਰਧਾਨ ਨੌਕਰ ਬਹਿਰਾ ਹੈ, ਗੂੰਗਾ ਹੈ ਅਤੇ ਭਾਵਨਾਵਾਂ ਤੋਂ ਪਰੇ ਹੈ।''
ਦੱਸ ਦਈਏ ਕਿ ਇਹਨੀਂ ਦਿਨੀਂ ਅਨੁਰਾਗ ਕਸ਼ਿਅਪ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਨਾ ਸਿਰਫ ਸਮਾਜਿਕ ਮੁੱਦਿਆਂ ‘ਤੇ ਅਪਣੇ ਸੁਝਾਅ ਦਿੰਦੇ ਹਨ ਬਲਕਿ ਉਹ ਟ੍ਰੋਲਰਸ ਨੂੰ ਵੀ ਕਰਾਰਾ ਜਵਾਬ ਦਿੰਦੇ ਹਨ।