
ਉਨ੍ਹਾਂ ਦੀ ਇਹ ਫਿਲਮ ਇਕ ਵਾਰ ਮੁੜ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਲੱਗੀ ਹੈ।
ਜਲੰਧਰ: ਪੰਜਾਬੀ ਇੰਡਸਟਰੀ ਦੇ ਅਦਾਕਾਰ ਤੇ ਕਲਾਕਾਰ ਗਿੱਪੀ ਗਰੇਵਾਲ ਦੀ ਮਾਸਟਰ ਪੀਸ ਫਿਲਮ 'ਅਰਦਾਸ ਕਰਾਂ' ਨੇ ਪੰਜਾਬੀ ਸਿਨੇਮਾ 'ਚ ਨਵਾਂ ਇਚਿਹਾਸ ਸਿਰਜਿਆ ਹੈ। ਉਨ੍ਹਾਂ ਦੀ ਇਹ ਫਿਲਮ ਇਕ ਵਾਰ ਮੁੜ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਲੱਗੀ ਹੈ।
Ardaas karaan ਪੰਜਾਬੀ ਸਿਨੇਮਾ ਘਰਾਂ ਦੇ ਇਤਿਹਾਸ 'ਚ ਇਹ ਆਪਣੇ ਆਪ 'ਚ ਪਹਿਲਾਂ ਮੌਕਾ ਹੈ, ਜਦੋਂ ਕੋਈ ਪੰਜਾਬੀ ਫਿਲਮ ਲੋਕਾਂ ਦੀ ਮੰਗ 'ਤੇ ਦੂਜੀ ਵਾਰ ਸਿਨੇਮਾ ਘਰਾਂ ਦੀ ਸ਼ਾਨ ਬਣੀ ਹੈ। ਇਸ ਦੀ ਜਾਣਕਾਰੀ ਖੁਦ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਕੇ ਦਿੱਤੀ ਹੈ। ਫ਼ਿਲਮ ਨੂੰ ਲੋਕਾਂ ਬਹੁਤ ਪਸੰਦ ਕੀਤਾ ਗਿਆ ਹੈ। ਕਿਉਂ ਕਿ ਇਹ ਫ਼ਿਲਮ ਲੋਕਾਂ ਨੂੰ ਅਸਲ ਜ਼ਿੰਦਗੀ ਬਾਰੇ ਜਾਣੂ ਕਰਵਾਉਂਦੀ ਹੈ।
Ardaas karaan ਲੋਕਾਂ ਨੂੰ ਇਸ ਦੇ ਹਰ ਪੱਖ ਤੋਂ ਜਾਣੂ ਕਰਵਾਉਣ ਲਈ ਇਸ ਫ਼ਿਲਮ ਦੇ ਕਿਰਦਾਰਾਂ ਨੇ ਬਹੁਤ ਮਿਹਨਤ ਕੀਤੀ ਹੈ। ਫ਼ਿਲਮ ਵਿਚਲੇ ਕਿਰਦਾਰਾਂ ਨੇ ਬਹੁਤ ਹੀ ਖੂਬ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਿਆ ਹੈ। ਫ਼ਿਲਮ ਦੇ ਲੋਕ ਭਾਵੁਕ ਵੀ ਹੋ ਗਏ ਸਨ।
Ardaas karaan ਗਿੱਪੀ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਮਲਕੀਤ ਰੌਣੀ ਤੇ ਗੁਰਪ੍ਰੀਤ ਕੌਰ ਭੰਗੂ ਇਸ ਗੱਲ ਦੀ ਜਾਣਕਾਰੀ ਦੇ ਰਹੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ 'ਅਰਦਾਸ ਕਰਾਂ' ਫਿਲਮ ਦੁਬਾਰਾ ਸਿਨੇਮਾ ਘਰਾਂ 'ਚ ਲਗਾਈ ਜਾਵੇ। ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਫਿਲਮ ਇਕ ਵਾਰ ਫਿਰ ਸਿਨੇਮਾ ਘਰਾਂ 'ਚ ਲਾਈ ਗਈ ਹੈ।
Ardaas Karaan ਦੱਸ ਦਈਏ ਕਿ ਇਹ ਫਿਲਮ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਤੇ ਪ੍ਰੋਡਕਸ਼ਨ 'ਚ ਬਣੀ ਹੈ। ਇਹ ਫਿਲਮ ਸਾਲ 2016 'ਚ ਆਈ ਫਿਲਮ 'ਅਰਦਾਸ' ਦਾ ਸੀਕਵਲ ਹੈ। ਫਿਲਮ 'ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਬੱਬਲ ਰਾਏ, ਮਲਕੀਤ ਰੌਣੀ ਵਰਗੇ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।