
ਕੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਕਾਗਰਸ ਵਾਂਗ ਹੀ ਬਣਨ ਜਾ ਰਹੀ ਹੈ, ਜੋ ਸੈਕਊਲਰਜਿਮ ਦੇ ਨਾਂ 'ਤੇ ਖੜ੍ਹੀ ਰਹਿੰਦੀ ਹੈ?
ਬਾਲੀਵੁੱਡ 1000 ਕਰੋੜ ਵਾਲੀ ਮੈਗਾ ਬਜਟ ਫ਼ਿਲਮ 'ਮਹਾਭਾਰਤ' ਕਾਫੀ ਚਰਚਾ 'ਚ ਹੈ। ਖਬਰਾਂ ਹਨ ਕਿ ਸੀਰੀਜ਼ ਦੇ ਤੌਰ 'ਤੇ ਬਣਨ ਵਾਲੀ ਇਸ 'ਮਹਾਭਾਰਤ' 'ਚ ਆਮਿਰ ਖਾਨ ਮੁੱਖ ਭੂਮਿਕਾ 'ਚ ਹਨ। ਜਿਥੇ ਇਸ ਖਬਰ ਨਾਲ ਆਮਿਰ ਦੇ ਫੈਨਜ਼ ਖੁਸ਼ ਉਥੇ ਹੀ ਧਰਮ ਦੇ ਨਾਮ ਦਾ ਮੁੱਦਾ ਚੁੱਕਦੇ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਇਕ ਮੁਸਲਿਮ ਹਿੰਦੂ ਮਿਥਿਹਾਸ ਕਥਾ 'ਚ ਕਿਉਂ ਕੰਮ ਕਰੇਗਾ। ਅਜਿਹੇ 'ਚ ਇਕ ਸ਼ਖਸ ਨੇ ਜਦੋਂ ਟਵਿਟਰ 'ਤੇ ਇਹ ਸਵਾਲ ਚੁੱਕਿਆ ਤਾਂ ਸ਼ਾਇਰ ਤੇ ਗੀਤਕਾਰ ਜਾਵੇਦ ਅਖਤਰ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ। ਜਾਵੇਦ ਅਖਤਰ ਨੇ ਅਜਿਹੀ ਗੱਲ ਕਹਿਣ ਵਾਲੇ ਸ਼ਖਸ ਨੂੰ ਲੁੱਚਾ ਤੱਕ ਕਹਿ ਦਿਤਾ |
ਅਸਲ 'ਚ ਆਮਿਰ ਖਾਨ ਦੇ ਇਸ ਫਿਲਮ 'ਚ ਕੰਮ ਕਰਨ ਨੂੰ ਲੈ ਕੇ ਇਕ ਟਵਿਟਰ ਯੂਜ਼ਰ ਨੇ ਲਿਖਿਆ, ''ਮੁਸਲਿਮ ਆਮਿਰ ਖਾਨ ਨੂੰ ਕਿਉਂ ਹਿੰਦੂ ਦੇ ਸਭ ਤੋਂ ਪ੍ਰਾਚੀਨ ਤੇ ਪਵਿੱਤਰ ਮਹਾਭਾਰਤ 'ਚ ਭੂਮਿਕਾ ਨਿਭਾਉਣੀ ਚਾਹੀਦੀ? ਕੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਕਾਗਰਸ ਵਾਂਗ ਹੀ ਬਣਨ ਜਾ ਰਹੀ ਹੈ, ਜੋ ਸੈਕਊਲਰਜਿਮ ਦੇ ਨਾਂ 'ਤੇ ਖੜ੍ਹੀ ਰਹਿੰਦੀ ਹੈ? ਕੀ ਮੁਸਲਮਾਨ ਕਿਸੇ ਹਿੰਦੂ ਨੂੰ ਮਹੁਮੰਦ ਸਾਹਿਬ ਦੇ ਜੀਵਨ 'ਤੇ ਬਣਨ ਵਾਲੀ ਫਿਲਮ 'ਚ ਕੰਮ ਕਰਨ ਦੇਣਗੇ?''
ਮਸ਼ਹੂਰ ਗੀਤਕਾਰ ਜਾਵੇਦ ਅਖਤਰ ਇਸ ਟਵੀਟ 'ਤੇ ਕਾਫੀ ਭੜਕ ਗਏ ਤੇ ਉਸ ਸ਼ਖਸ ਨੂੰ ਲੁੱਚਾ ਕਹਿ ਦਿਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਲੁੱਚਾ ਕਿਸੇ ਥਾਂ ਦਾ! ਕੀ ਤੂੰ ਇਸ ਮਹਾਨ ਮਹਾਕਾਵਿ 'ਤੇ ਫਰਾਂਸ 'ਚ ਪੀਟਰ ਬਰੂਕਸ ਦੇ ਪ੍ਰੋਡਕਸ਼ਨ ਨੂੰ ਨਹੀਂ ਦੇਖਿਆ? ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੈਨੂੰ ਸਾਡੇ ਦੇਸ਼ 'ਚ ਵਿਪਰੀਤ/ਗਲਤ ਤੇ ਜ਼ਹਿਰੀਲੇ ਵਿਚਾਰ ਫੈਲਾਉਣ ਲਈ ਕਿਹੜੀ ਵਿਦੇਸ਼ੀ ਏਜੰਸੀ ਪੈਸੇ ਦਿੰਦੀ ਹੈ?''