
ਬਾਲੀਵੁਡ ਅਦਾਕਾਰਾ ਪ੍ਰੀਤੀ ਜਿੰਟਾ ਭਾਵੇਂ ਹੀ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਚਲ ਰਹੀ ਹੋਵੇ ਪਰ ਸੋਸ਼ਲ ਮੀਡੀਆ 'ਤੇ ਉਹ ਕਾਫ਼ੀ ਐਕਟਿਵ ਰਹਿੰਦੀ ਹੈ।
ਬਾਲੀਵੁਡ ਅਦਾਕਾਰਾ ਪ੍ਰੀਤੀ ਜਿੰਟਾ ਭਾਵੇਂ ਹੀ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਚਲ ਰਹੀ ਹੋਵੇ ਪਰ ਸੋਸ਼ਲ ਮੀਡੀਆ 'ਤੇ ਉਹ ਕਾਫ਼ੀ ਐਕਟਿਵ ਰਹਿੰਦੀ ਹੈ। ਪ੍ਰੀਤੀ ਅਕਸਰ ਅਪਣੇ ਫੈਨਜ਼ ਲਈ ਅਪਣੀਆਂ ਤਸਵੀਰਾਂ ਅਤੇ ਵੀਡੀਉਜ਼ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਕੱਲ੍ਹ ਉਨ੍ਹਾਂ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਉ ਵਿਚ ਪ੍ਰੀਤੀ ਮੋਰ ਨੂੰ ਦਾਣਾ ਪਾ ਰਹੀ ਹੈ। ਤੁਹਾਨੂੰ ਇਹ ਵੀਡੀਉ ਨਾਰਮਲ ਲਗ ਰਿਹਾ ਹੋਵੇਗਾ ਪਰ ਜਿਸ ਸੌਖੇ ਤਰੀਕੇ ਨਾਲ ਉਹ ਮੋਰ ਨੂੰ ਖਾਣਾ ਖਿਲਾ ਰਹੀ ਹੈ, ਉਸ ਤਰੀਕੇ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ। ਬਾਲੀਵੁਡ ਦੀ ਡਿੰਪਲ ਗਰਲ ਪ੍ਰੀਤੀ ਜਿੰਟਾ ਵੱਡੇ ਪਰਦੇ ਤੋਂ ਦੂਰ ਹੈ ਅਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਫਿਲਮਾਂ ਵਿਚ ਦੇਖਣ ਲਈ ਬੇਤਾਬ ਹਨ।Preity Zintaਤੁਹਾਨੂੰ ਦਸ ਦਈਏ ਕਿ 18 ਮਾਰਚ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਚੁਕੀ ਹੈ। ਦੇਸ਼ ਭਰ ਵਿਚ ਲੋਕ ਮਾਤਾ ਦੀ ਪੂਜਾ ਦੀ ਤਿਆਰੀ ਵਿਚ ਲੱਗ ਗਏ ਹਨ। ਸਾਡੇ ਬਾਲੀਵੁਡ ਸਿਤਾਰੇ ਵੀ ਇਸ ਨਰਾਤੇ ਦੀ ਸ਼ੁਰੂਆਤ ਤੇ ਫੈਨਜ਼ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਬਾਲੀਵੁਡ ਤੋਂ ਬ੍ਰੇਕ ਲੈ ਚੁੱਕੀ ਅਦਾਕਾਰਾ ਪ੍ਰੀਤੀ ਜਿੰਟਾ ਨੇ ਇੰਸਟਾਗ੍ਰਾਮ ਤੇ ਨਰਾਤੇ ਦੀ ਵਧਾਈ ਦਿੰਦੇ ਹੋਏ ਅਪਣੀ ਇਕ ਖਾਸ ਤਸਵੀਰ ਪੋਸਟ ਕੀਤੀ ਸੀ।
ਪ੍ਰੀਤੀ ਨੇ ਨਰਾਤਿਆਂ ਦੇ ਮੌਕੇ ‘ਤੇ ਇੰਸਟਾਗ੍ਰਾਮ ‘ਤੇ ਪਹਾੜੀ ਲੁਕ ਵਿਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਸਥਿਤ ਹਠੋਟੀ ਮੰਦਰ ਦੀ ਇਕ ਤਸਵੀਰ ਪੋਸਟ ਕੀਤੀ ਸੀ। ਇਸ ਤਸਵੀਰ ਵਿਚ ਪ੍ਰੀਤੀ ਜਿੰਟਾ ਨੂੰ ਹਠੋਟੀ ਮੰਦਰ ਵਿਚ ਸਿਰ ਤੇ ਸਕਾਰਫ ਬੰਨੇ ਹੋਏ ਦੇਖਿਆ ਗਿਆ ਸੀ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਪ੍ਰੀਤੀ ਨੇ ਲਿਖਿਆ ਵੀ ਸੀ, ਪਹਾੜੀ ਸਵੈਗ।Preity Zintaਪ੍ਰੀਤੀ ਨੇ ਕੈਪਸ਼ਨ ਵਿਚ ਲਿਖਿਆ ਸੀ ‘ਸਾਰਿਆਂ ਨੂੰ ਨਰਾਤਿਆਂ ਦੀਆਂ ਵਧਾਈਆਂ। ਭਗਤੀ ਦੀ ਰੋਸ਼ਨੀ ਸਾਡੀ ਨੈਗੇਟਿਵੀਟੀ ਨੂੰ ਖ਼ਤਮ ਕਰ ਦੇਵੇ। ਸਾਡੇ ਫੈਸਲੇ ਅਤੇ ਉਮੀਦਾਂ ਨੂੰ ਸਾਫ ਕਰ ਦੇਵੇ। ਸਾਨੂੰ ਪਿਆਰ ਅਤੇ ਪੋਜਿਟੀਵਿਟੀ ਨਾਲ ਭਰ ਦੇਵੇ। ਇਹ ਤਸਵੀਰ ਪ੍ਰੀਤੀ ਨੇ ਹਾਲ ਹੀ ‘ਚ ਸ਼ੇਅਰ ਕੀਤੀ ਸੀ। ਪ੍ਰੀਤੀ ਜਿੰਟਾ ਦਾ ਬਾਲੀਵੁਡ ਵਿਚ ਕਮਬੈਕ ਕਰਨ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਉਹ ਇਨ੍ਹਾਂ ਦਿਨ੍ਹਾਂ ਅਪਣੀ ਟ੍ਰੈਵਲ ਲਾਈਫ ਨੂੰ ਕਾਫੀ ਇੰਜੁਆਏ ਕਰ ਰਹੀ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਟ੍ਰੈਵਲ ਡਾਇਰੀਜ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲ ਹੀ ਵਿਚ ਬਾਲੀਵੁਡ ਦੀ ਡਿੰਪਲ ਗਰਲ ਪ੍ਰੀਤੀ ਜਿੰਟਾ ਲੰਬੇ ਸਮੇਂ ਤੋਂ ਲਾਈਮ ਲਾਈਟ ਤੋਂ ਦੂਰ ਹੈ। ਪ੍ਰੀਤੀ ਨੇ ਜਦੋਂ ਤੋਂ ਅਪਣੇ ਲੰਡਨ ਬੇਸਡ ਬੁਆਏਫ੍ਰੈਂਡ ਜੀਨ ਗੁਡਈਨਫ ਦੇ ਨਾਲ ਵਿਆਹ ਕੀਤਾ ਉਦੋਂ ਤੋਂ ਉਨ੍ਹਾਂ ਨੇ ਕੋਈ ਫਿਲਮ ਸਾਈਨ ਨਹੀਂ ਕੀਤੀ ਹੈ ਪਰ ਹਾਲ ਹੀ ਵਿਚ ਪ੍ਰੀਤੀ ਜਿੰਟਾ ਦੀ ਇਕ ਤਸਵੀਰ ਸਾਹਮਣੇ ਆਈ ਸੀ।
ਜਾਣਕਾਰੀ ਮੁਤਾਬਕ ਦਰਅਸਲ ਪ੍ਰੀਤੀ ਜਿੰਟਾ ਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਉਨ੍ਹਾਂ ਵਿਚ ਉਹ ਅਪਣਾ ਬੇਬੀ ਬੰਪ ਛੁਪਾਉਂਦੀ ਹੋਈ ਨਜ਼ਰ ਆ ਰਹੀ ਸੀ। ਤਸਵੀਰ ਤੋਂ ਜਾਹਰ ਸੀ ਕਿ ਪ੍ਰੀਤੀ ਪ੍ਰੈਗਨੈਂਟ ਹੈ। ਇਸ ਤਸਵੀਰ ਵਿਚ ਉਨ੍ਹਾਂ ਨੇ ਬਲੈਕ ਕਲਰ ਦੀ ਸ਼ਾਰਟ ਡ੍ਰੈੱਸ ਪਾਈ ਸੀ ਨਾਲ ਹੀ ਬਲੈਕ ਕਲਰ ਦੇ ਸਕਾਰਫ ਦੇ ਨਾਲ ਬੇਬੀ ਬੰਪ ਛੁਪਾ ਰਹੀ ਸੀ