
ਉੱਥੇ ਹੀ ਇਕ ਹੋਰ ਟਵੀਟ ਵਿਚ ਇਕ ਵਿਅਕਤੀ ਨੇ ਲਿਖਿਆ ਪੂਰਬੀ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਦੇਸ਼ਭਰ ਵਿਚ ਲਾਗੂ ਹੋਏ ਲਾਕਡਾਊਨ ਜਿੱਥੇ ਕੰਮ-ਕਾਜ ਠੱਪ ਪਿਆ ਹੈ ਉੱਥੇ ਹੀ ਲਾਕਡਾਊਨ ਕਾਰਨ ਮਜ਼ਦੂਰਾਂ ਦਾ ਬੁਰਾ ਹਾਲ ਹੋ ਗਿਆ ਹੈ। ਅਪਣੇ ਘਰ ਜਾਣ ਲਈ ਕੋਈ ਪੈਦਲ, ਕੋਈ ਟਰੱਕ ਅਤੇ ਕੋਈ ਟ੍ਰੇਨ ਰਾਹੀਂ ਘਰ ਜਾ ਰਿਹਾ ਹੈ। ਸਰਕਾਰ ਜਿੱਥੇ ਇਹਨਾਂ ਮਜ਼ਦੂਰਾਂ ਦੀ ਮਦਦ ਕਰ ਰਹੀ ਹੈ ਉੱਥੇ ਹੀ ਬਾਲੀਵੁੱਡ ਸਿਤਾਰੇ ਵੀ ਗਰੀਬ ਅਤੇ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
Sonu Sood Tweet
ਸੋਨੂ ਸੂਦ ਵੀ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਟਵਿੱਟਰ ਰਾਹੀਂ ਉਨ੍ਹਾਂ ਮਜ਼ਦੂਰਾਂ ਨਾਲ ਸੰਪਰਕ ਕਰ ਰਹੇ ਹਨ ਜੋ ਆਪਣੇ ਘਰਾਂ ਨੂੰ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਲਿਆਉਣ ਦਾ ਵਾਅਦਾ ਕਰ ਰਹੇ ਹਨ। ਦਰਅਸਲ ਬਿਹਾਰ ਦੇ ਇਕ ਮਜ਼ਦੂਰ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਨੇੜਲੇ ਥਾਣੇ ਦੀ ਚੱਕਰ ਲਗਾ ਰਿਹਾ ਹੈ।
Sonu Sood Tweet
ਉਹ ਲੋਕ ਧਾਰਾਵੀ ਵਿੱਚ ਰਹਿੰਦੇ ਹਨ ਅਤੇ ਹੁਣ ਤੱਕ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਸੋਨੂੰ ਸੂਦ ਨੇ ਇਸ ਮਜ਼ਦੂਰ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਕਿ ਉਹ ਚੱਕਰ ਕੱਟਣੇ ਬੰਦ ਕਰ ਦੇਣ ਅਤੇ ਆਰਾਮ ਕਰਨ, ਦੋ ਦਿਨਾਂ ਵਿੱਚ ਬਿਹਾਰ ਵਿੱਚ ਆਪਣੇ ਘਰ ਦਾ ਪਾਣੀ ਪੀਓਗੇ, ਵੇਰਵਾ ਭੇਜੋ।
Sonu Sood Tweet
ਉੱਥੇ ਹੀ ਇਕ ਹੋਰ ਟਵੀਟ ਵਿਚ ਇਕ ਵਿਅਕਤੀ ਨੇ ਲਿਖਿਆ ਪੂਰਬੀ ਯੂਪੀ ਵਿਚ ਕਿਤੇ ਵੀ ਭੇਜ ਦਿਓ ਸਰ, ਉੱਥੋਂ ਪੈਦਲ ਚਲੇ ਜਾਂਵਾਗੇ। ਸੋਨੂੰ ਨੇ ਇਸ ਟਵੀਟ ਦੇ ਜਵਾਬ ਵਿਚ ਲਿਖਿਆ "ਤੁਸੀਂ ਪੈਦਲ ਕਿਉਂ ਜਾਓਗੇ, ਨੰਬਰ ਭੇਜੋ।" ਇਕ ਨੇ ਸੋਨੂੰ ਸੂਦ ਲਈ ਲਿਖਿਆ ਕਿ ਇਕ ਸੁਸ਼ਮਾ ਸਵਰਾਜ ਸੀ ਜੋ ਵਿਦੇਸ਼ਾਂ ਵਿਚ ਫਸੇ ਲੋਕਾਂ ਨੂੰ ਭਾਰਤ ਲੈ ਕੇ ਆਈ ਸੀ ਅਤੇ ਇਕ ਸੋਨੂੰ ਸੂਦ ਹਨ ਜੋ ਦੇਸ਼ ਵਿਚ ਫਸੇ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਭੇਜ ਰਹੇ ਹਨ।
Migrant Labour
24 ਘੰਟਿਆਂ ਲਈ ਉਹ ਅਪਣੀ ਪ੍ਰੋਫਾਇਲ ਤੇ ਸੋਨੂੰ ਸੂਦ ਦੀ ਫੋਟੋ ਉਹਨਾਂ ਦੇ ਸਮਰਥਨ ਲਈ ਲਗਾ ਰਿਹਾ ਹੈ। ਦਿਲ ਵਿਚ ਪ੍ਰੋਫਾਇਲ ਪਿਕਚਰ ਜ਼ਿੰਦਗੀ ਭਰ ਲਈ ਲਗਾਉਣਾ 24 ਘੰਟਿਆਂ ਲਈ ਨਹੀਂ।
Labour
ਤੁਹਾਨੂੰ ਦੱਸ ਦੇਈਏ ਕਿ ਪਰਵਾਸੀ ਮਜ਼ਦੂਰਾਂ ਨੂੰ ਘਰ ਲਿਆਉਣ ਤੋਂ ਇਲਾਵਾ ਸੋਨੂੰ ਸੂਦ ਨੇ ਕੋਰੋਨਾ ਵਾਰੀਅਰਜ਼ ਲਈ ਆਪਣੇ ਹੋਟਲ ਵੀ ਖੋਲ੍ਹੇ ਸਨ ਅਤੇ ਹਰ ਰੋਜ਼ 45 ਹਜ਼ਾਰ ਲੋਕਾਂ ਨੂੰ ਭੋਜਨ ਵੀ ਦੇ ਰਿਹਾ ਸੀ। ਇਸ ਸੰਕਟ ਦੀ ਘੜੀ ਵਿਚ ਜਿਸ ਤਰੀਕੇ ਨਾਲ ਸੋਨੂੰ ਸੂਦ ਇਕ ਮਸੀਹਾ ਵਜੋਂ ਅੱਗੇ ਆਏ ਹਨ, ਵਾਕਈ ਇਕ ਕਾਬਲ-ਏ-ਤਾਰੀਫ਼ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।