
ਉਨ੍ਹਾਂ ਨਾਲ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਨਜ਼ਰ ਆਵੇਗੀ
ਬੱਚਨ ਪਰਵਾਰ ਹਮੇਸ਼ਾ ਹੀ ਪਿਆਰ ਅਤੇ ਸੰਸਕਾਰਾਂ ਲਈ ਜਾਣਿਆ ਜਾਂਦਾ ਹੈ। ਸ਼ਹਿਨਸ਼ਾਹ ਅਮਿਤਾਭ ਅਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਵਾਂਗ ਹੀ ਉਨ੍ਹਾਂ ਦੇ ਬੇਟੇ ਅਤੇ ਬਾਲੀਵੁਡ ਅਦਾਕਾਰ ਅਭਿਸ਼ੇਕ ਬੱਚਨ ਵੀ ਅਪਣੀ ਬੇਟੀ ਅਰਾਧਿਆ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਬੇਟੀ ਵੀ ਪਾਪਾ ਅਭਿਸ਼ੇਕ ਨੂੰ ਬੇਹੱਦ ਪਿਆਰ ਕਰਦੀ ਹੈ ਜਿਸ ਦੀ ਮਿਸਾਲ ਦੇਖਣ ਨੂੰ ਉਸ ਵੇਲੇ ਮਿਲੀ ਅਭਿਸ਼ੇਕ 2 ਮਹੀਨੇ ਬਾਅਦ ਆਪਣੇ ਦਫ਼ਤਰ ਪਹੁੰਚੇ। ਦਸ ਦੀਏ ਕਿ ਅਭਿਸ਼ੇਕ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ 'ਚ ਆਪਣੀ ਆਉਣ ਵਾਲੀ ਫਿਲਮ 'ਮਨਮਰਜ਼ੀਆਂ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ । ਉਥੋਂ ਉਹ ਵਾਪਸ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਕ ਸਰਪ੍ਰਾਈਜ਼ ਮਿਲਿਆ, ਜੋ ਕਿ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਬੇਟੀ ਆਧਾਰਿਆ ਬੱਚਨ ਨੇ ਦਿੱਤਾ ਸੀ। । ਇਸ ਨੂੰ ਆਰਾਧਿਆ ਨੇ ਲਿਖਿਆ ਸੀ। ਜਿਸ 'ਚ ਲਿਖਿਆ ਸੀ, ''ਆਈ ਲਵ ਯੂ ਪਾਪਾ''। ਅਮਿਤਾਭ ਬੱਚਨ ਦੇ ਬੇਟੇ ਨੂੰ ਅਭਿਸ਼ੇਕ ਨੇ ਬੇਟੀ ਤੋਂ ਮਿਲੇ ਤੋਹਫੇ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। Abhishekਇਸ ਫੋਟੋ ਨੂੰ ਸ਼ੇਅਰ ਕਰਨ 'ਤੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਕਿ, ਜਦੋਂ ਤੁਸੀਂ 2 ਮਹੀਨੇ ਬਾਅਦ ਦਫ਼ਤਰ ਜਾਓ ਤੇ ਬੇਟੀ ਨੇ ਤੁਹਾਡੇ ਲਈ ਇਕ ਨੋਟ ਛੱਡਿਆ ਹੋਵੇ। '' ਸੋਸ਼ਲ ਮੀਡੀਆ 'ਤੇ ਆਰਾਧਿਆ ਦੁਆਰਾ ਪਾਪਾ ਨੂੰ ਦਿਤੇ ਸਰਪ੍ਰਾਈਜ਼ ਦੀ ਫੈਨਜ਼ ਨੇ ਖ਼ੂਬ ਤਾਰੀਫ ਕਰ ਰਹੇ ਹਨ। ਯੂਜ਼ਰਸ ਵਲੋਂ ਇਸ ਪੋਸਟ ਨੂੰ ਬਹੁਤ ਕਿਊਟ ਦੱਸਿਆ ਹੈ । ਤਾਂ ਕਿਸੇ ਨੇ ਲਿਖਿਆ ਹੈ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ। ਦੱਸਣਯੋਗ ਹੈ ਕਿ ਅਭਿਸ਼ੇਕ ਬੱਚਨ 2 ਸਾਲ ਬਾਅਦ ਫਿਲਮ 'ਮਨਮਰਜੀਆਂ' ਨਾਲ ਸਿਲਵਰ ਸਕ੍ਰੀਨ 'ਤੇ ਪਰਤ ਰਹੇ ਹਨ। ਫਿਲਮ ਨੂੰ ਅਨੁਰਾਗ ਕੱਸ਼ਅਪ ਡਾਇਰੈਕਟ ਕਰ ਰਹੇ ਹਨ। ਦਸ ਦਈਏ ਕਿ ਅਭਿਸ਼ੇਕ ਆਖ਼ਰੀ ਵਾਰ ਫ਼ਿਲਮ 'ਹਾਊਸਫੁੱਲ' 'ਚ ਸਾਲ 2016 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਪਰਦੇ ਤੋਂ ਗਾਇਬ ਰਹੇ।
Abhishek ਫਿਲਮ 'ਚ ਅਭਿਸ਼ੇਕ ਬੱਚਨ ਮੁੱਖ ਭੂਮਿਕਾ 'ਚ ਹਨ ਤੇ ਉਨ੍ਹਾਂ ਨਾਲ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਨਜ਼ਰ ਆਵੇਗੀ। ਇਹ ਫਿਲਮ ਸਾਲ ਦੇ ਅੰਤ 'ਚ ਜਾ ਅਗਲੇ ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਵੇਗੀ। ਅਭਿਸ਼ੇਕ ਦੀ ਇਸ ਲੁੱਕ ਨੂੰ ਵੀ ਸੋਸ਼ਲ ਮੀਡੀਆ 'ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਪਾਪਾ ਅਮਿਤਾਭ ਨੇ ਵੀ ਇਕ ਪੋਸਟ ਸਾਂਝੀ ਕੀਤੀ ਸੀ ਅਤੇ ਕਿਹਾ ਸੀ ਕਿ ਮੈਨੂੰ ਪੁੱਤਰ 'ਤੇ ਮਾਣ ਹੈ।