
ਫਿਲਹਾਲ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ
ਹਾਲ ਹੀ 'ਚ ਐਂਟਰਟੇਨਰ ਆਫ਼ ਦਿ ਈਅਰ ਦੇ ਲਈ ਦਾਦਾ ਸਾਹਿਬ ਫਾਲਕੇ ਅਵਾਰਡ [ਪ੍ਰਾਪਤ ਕਰਨ ਵਾਲੀ ਬਿੱਗ ਬੌਸ' ਫੇਮ ਹਿਨਾ ਖ਼ਾਨ ਭਾਵੇਂ ਹੀ ਸ਼ੋਅ ਨਹੀਂ ਜਿੱਤ ਸਕੀ ਪਰ ਉਨ੍ਹਾਂ ਨੇ ਲੋਕਾਂ ਦੇ ਦਿਲ ਜ਼ਰੂਰ ਜਿੱਤ ਲਏ ਹਨ। ਇਸ ਦੇ ਨਾਲ ਹੀ ਹਿਨਾ ਅਤੇ ਉਨ੍ਹਾਂ ਦੇ ਫੈਨਜ਼ ਲਈ ਇਕ ਖੁਸ਼ਖਬਰੀ ਹੈ । ਦਰਸਅਲ, 'ਬਿੱਗ ਬੌਸ 11' ਤੋਂ ਬਾਅਦ ਹਿਨਾ ਖਾਨ ਨੇ ਆਪਣਾ ਪਹਿਲਾ ਐਕਟਿਗ ਪ੍ਰੋਜੈਕਟ ਸਾਈਨ ਕਰ ਲਿਆ ਹੈ ਅਤੇ ਇਸਦੀ ਸ਼ੂਟਿੰਗ ਵੀ ਸ਼ੁਰੂ ਹੋ ਚੁਕੀ ਹੈ। ਇਹ ਪ੍ਰੋਜੈਕਟ ਕੋਈ ਟੀਵੀ ਸ਼ੋਅ ਜਾਂ ਫ਼ਿਰ ਫ਼ਿਲਮ ਨਹੀਂ ਬਲਕਿ ਇਕ ਸ਼ਾਰਟ ਫਿਲਮ ਹੈ ਜਿਸਦਾ ਨਿਰਦੇਸ਼ਨ ਅੰਕੂਸ਼ ਭੱਟ ਕਰ ਰਹੇ ਹਨ। Hina khanਦਸ ਦਈਏ ਕਿ ਅੰਕੂਸ਼ ਭੱਟ ਹਿਨਾ ਤੋਂ ਪਹਿਲਾਂ ਟੀ. ਵੀ. ਅਦਾਕਾਰਾ ਮਿਸ਼ਲ ਰਹੇਜਾ ਨਾਲ ਇਕ ਸ਼ਾਰਟ ਫਿਲਮ ਬਣਾ ਚੁੱਕੇ ਹਨ। ਹਿਨਾ ਦਾ ਸ਼ਾਰਟ ਫਿਲਮ 'ਚ ਕਿਹੋ-ਜਿਹਾ ਕਿਰਦਾਰ ਹੈ, ਫਿਲਹਾਲ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ। ਹਿਨਾ ਨੇ ਟਵੀਟ ਰਾਹੀਂ ਇਸ ਗੱਲ ਦੀ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਹੋ ਸਕਿਆ ਤਾਂ ਅੱਜ ਸ਼ੂਟਿੰਗ ਸੈੱਟ ਤੋਂ ਫੈਨਜ਼ ਲਈ ਕੁਝ ਤਸਵੀਰਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੀ।
Hina khan
ਸ਼ੂਟਿੰਗ ਦੀ ਗਲ਼ ਆਖਦੇ ਹੀ ਫੈਨਸ ਨੇ ਅੰਦਾਜ਼ਾ ਲਗਾ ਲਿਆ ਕਿ ਜ਼ਰੂਰ ਹਿਨਾ ਅੱਜ ਤੋਂ ਹੀ ਸ਼ੂਟਿੰਗ ਕਰੇਗੀ। ਦਸ ਦਈਏ ਕਿ ਹਾਲ ਹੀ 'ਚ ਕੁਝ ਖਬਰਾਂ ਸਾਹਮਣੇ ਆਈਆਂ ਸਨ ਜਿਥੇ ਹਿਨਾ ਨੇ ਦੁਬਈ ਦੇ ਇਕ ਈਵੈਂਟ ਦੌਰਾਨ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਸ਼ਾਇਦ ਹਿਨਾ ਨੇ ਬੁਆਏਫ੍ਰੈਂਡ ਨਾਲ ਮੰਗਣਾ ਕਰ ਲਿਆ ਹੈ। ਬੀਤੇ ਦਿਨੀਂ ਹਿਨਾ ਖਾਨ ਅਤੇ ਉਸਦਾ ਬੁਆਏਫਰੈਂਡ ਰੌਕੀ ਜੈਸਵਾਲ ਨੇ ਸ਼ਿਲਪਾ ਸ਼ਿੰਦੇ ਵਲੋਂ ਕੀਤੇ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਸਨ।
Hina khan ਟਵੀਟ ਰਾਹੀਂ ਰੌਕੀ ਨੇ ਸ਼ਿਲਪਾ 'ਤੇ ਸੋਸ਼ਲ ਮੀਡੀਆ 'ਤੇ ਪੋਰਨ ਨੂੰ ਪ੍ਰਮੋਟ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਇਲਾਵਾ ਹਿਨਾ ਸੋਸ਼ਲ ਮੀਡੀਆ 'ਤੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ।
Hina khanਦਸ ਦਈਏ ਕਿ ਸ਼ੋਅ ਦੇ ਵਿਚ ਵੀ ਸ਼ਿਲਪਾ ਅਤੇ ਹਿਨਾ ਦੀ ਆਪਸ ਵਿਚ ਕਦੇ ਬਣ ਨਹੀਂ ਆਈ ਸੀ। ਜਿਥੇ ਲੋਕਾਂ ਦੇ ਵੋਟਾਂ ਨੇ ਸ਼ਿਲਪਾ ਨੂੰ ਜਿੱਤ ਦਿਤੀ ਉਥੇ ਹੀ ਹਿਨਾ ਆਪਣੇ ਫੈਸ਼ਨ ਅਤੇ ਸਟਾਈਲ ਨਾਲ ਲੋਕਾਂ ਦੇ ਦਿਲ ਜਿੱਤ ਰਹੀ ਹੈ।