
ਵਿਆਹ ਤੋਂ ਬਾਅਦ ਕੱਲ੍ਹ ਰਾਘਵ ਚੱਢਾ ਅਤੇ ਪਰਣਿਤੀ ਦਿੱਲੀ ਪਹੁੰਚ ਚੁੱਕੇ ਹਨ
ਨਵੀਂ ਦਿੱਲੀ : 24 ਸਤੰਬਰ ਨੂੰ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਦੈਪੁਰ ਦੇ ਲੀਲਾ ਪੈਲੇਸ 'ਚ ਫੇਰੇ ਲੈਣ ਵਾਲੇ ਇਸ ਜੋੜੇ ਨੇ ਅਪਣੇ ਵਿਆਹ ਦੀਆਂ ਤਸਵੀਰਾਂ ਅਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਅਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ। ਖ਼ਬਰ ਸਾਹਮਣੇ ਆਈ ਹੈ ਕਿ ਵਿਆਹ ਤੋਂ ਬਾਅਦ ਹੁਣ ਜੋੜਾ 30 ਸਤੰਬਰ ਨੂੰ ਚੰਡੀਗੜ੍ਹ ਤਾਜ ਵਿਚ ਰਿਸੈਪਸ਼ਨ ਪਾਰਟੀ ਕਰੇਗਾ ਜਿਸ ਦਾ ਕਾਰਡ ਵੀ ਵਾਇਰਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿਆਹ ਤੋਂ ਬਾਅਦ ਕੱਲ੍ਹ ਰਾਘਵ ਚੱਢਾ ਅਤੇ ਪਰਣਿਤੀ ਦਿੱਲੀ ਪਹੁੰਚ ਚੁੱਕੇ ਹਨ। ਪਰਣਿਤੀ ਚੋਪੜਾ ਪੰਜਾਬੀ ਸੂਟ ਵਿਚ ਅਪਣੇ ਸਹੁਰੇ ਘਰ ਪਹੁੰਚੀ ਤੇ ਉਸ ਨੇ ਫੈਨਸ ਦਾ ਦਿਲ ਲੁੱਟਿਆ। ਹੁਣ ਉਨ੍ਹਾਂ ਦੇ ਪਹਿਲੇ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਰਿਸੈਪਸ਼ਨ ਪਾਰਟੀ ਵਿਚ ਵੱਡੇ ਸਿਤਾਰੇ ਤੇ ਕਈ ਸਿਆਸਤਦਾਨਾਂ ਦੇ ਸ਼ਿਰਕਤ ਕਰਨ ਦੀ ਖ਼ਬਰ ਹੈ। ਇਹ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਦੇ ਤਾਜ ਹੋਟਲ ਵਿਚ ਹੋਵੇਗੀ।