ਤਾਜ਼ਾ ਖ਼ਬਰਾਂ

Advertisement

ਸੁਸ਼ਮਿਤਾ ਸੇਨ ਨੇ ਬੁਆਏ ਫ੍ਰੈਂਡ ਦੇ ਨਾਲ ਸ਼ੇਅਰ ਕੀਤੀਆਂ ਅਜਿਹੀਆਂ ਤਸਵੀਰਾਂ, ਫੈਨਜ਼ ਹੋਏ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ
Published Apr 27, 2019, 4:46 pm IST
Updated Apr 27, 2019, 4:46 pm IST
ਸੁਸ਼ਮਿਤਾ ਸੇਨ ਭਲੇ ਹੀ ਕਾਫ਼ੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹਨ...
Susmita Sen with Boy Friend
 Susmita Sen with Boy Friend

ਚੰਡੀਗੜ੍ਹ : ਸੁਸ਼ਮਿਤਾ ਸੇਨ ਭਲੇ ਹੀ ਕਾਫ਼ੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹਨ, ਪਰ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਕਾਫ਼ੀ ਸੁਰਖੀਆਂ ਵਿਚ ਰਹਿੰਦੀ ਹੈ। ਹੁਣ ਸੁਸ਼ਮਿਤਾ ਨੇ ਹਾਲ ਹੀ ਵਿਚ ਬੁਆਏ ਫ੍ਰੈਂਡ ਰੋਹਮਨ ਛਾਲ ਦੇ ਨਾਲ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਦੋਨਾਂ ਦੀ ਮੰਗਣੀ ਦੀ ਚਰਚਾ ਹੋਣ ਲੱਗੀ ਹੈ। ਦਰਅਸਲ, ਸੁਸ਼ਮਿਤਾ ਸੇਨ ਨੇ ਜੋ ਤਸਵੀਰ ਫੋਟੋ ਸ਼ੇਅਰ ਕੀਤੀ ਹੈ ਉਸ ਵਿਚ ਉਨ੍ਹਾਂ ਦੀ ਰਿੰਗ ਨੂੰ ਦੇਖਕੇ ਸਾਰੇ ਕਿਆਸ ਲਗਾ ਰਹੇ ਹਨ ਕਿ ਉਨ੍ਹਾਂ ਨੇ ਮੰਗਣੀ ਕਰ ਲਈ ਹੈ।

ਵੈਸੇ ਤਸਵੀਰ ਵਿਚ ਜੇਕਰ ਦੇਖਿਆ ਜਾਵੇ ਤਾਂ ਇਹ ਰਿੰਗ ਸੁਸ਼ਮਿਤਾ ਦੇ  ਸੱਜੇ ਹੱਥ ਵਿੱਚ ਦਿਖ ਰਹੀ ਹੈ। ਜਦਕਿ ਮੰਗਣੀ ਦੀ ਰਿੰਗ ਲੜਕੀਆਂ ਖੱਬੇ ਹੱਥ ਵਿਚ ਪਾਉਂਦੀਆਂ ਹਨ। ਸੁਸ਼ਮਿਤਾ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਕਿਸੇ ਨੂੰ ਬਿਨ੍ਹਾ ਸ਼ਰਤ ਪਿਆਰ ਕਰਨਾ ਮੁਸ਼ਕਲ ਮੰਨਿਆ ਜਾਂਦਾ ਹੈ। ਅਪਣੇ ਦਿਲ ਨੂੰ ਫਾਲੋ ਕਰਨ ਦਾ ਫ਼ੈਸਲਾ ਲੈਣਾ ਵੀ ਬੇਹੱਦ ਚੁਣੌਤੀ ਭਰਿਆ ਹੁੰਦਾ ਹੈ। ਫਿਰ ਵੀ ਮਨ ਵਿਚ ਕੰਡੀਸ਼ਨ ਰਹਿੰਦੀ ਹੈ, ਤਾਂ ਵਿਸ਼ਵਾਸ ਦਿਲ ਵਿਚ ਪੈਦਾ ਹੁੰਦਾ ਹੈ।

View this post on Instagram

#stark 😎😉❤️ I love you guys!!!💋

A post shared by Sushmita Sen (@sushmitasen47) on

ਪਿਆਰ ਤਾਂ ਬੱਸ ਇਕ ਬੋਨਸ ਹੈ। ਫ੍ਰੈਂਡਸ਼ਿਪ #ਲਵ#ਟੁਗੇਦਰਨੈਸ!! ਅਪਣੇ ਦਿਲ ਨੂੰ ਫਾਲੋ ਕਰਦੇ ਹੋਏ ਮੈਂ ਬਿਨ੍ਹਾ ਕਿਸੇ ਸ਼ਰਤ ਦੇ ਤੇਰੀ ਹਾਂ: ਰੋਹਮਨ ਸ਼ਾਲ ਫ਼ੈਨਜ਼ ਵੀ ਕੁਮੈਂਟਸ ਵਿਚ ਸੁਸ਼ਮਿਤਾ ਤੋਂ ਇਹ ਹੀ ਪੁਛ ਰਹੇ ਹਨ ਕਿ ਉਨ੍ਹਾਂ ਦੇ ਮੰਗਣੀ ਹੋ ਗਈ ਹੈ। ਦੱਸ ਦਈਏ ਕਿ ਸੁਸ਼ਮਿਤਾ, ਰੋਹਮਨ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੋਨਾਂ ਨੇ ਇਕੱਠਿਆ ਹੀ ਵੋਕੇਸ਼ਨ ਪਾਰਟੀਜ਼ ਵਿਚ ਜਾਂਦੇ ਰਹਿੰਦੇ ਹਨ, ਪਰ ਕਦੇ ਦੋਨਾਂ ਨੇ ਅਪਣੇ ਰਿਲੇਸ਼ਨ ਨੂੰ ਆਫ਼ਿਸ਼ਲੀ ਅਸੇਪਟ ਨਹੀਂ ਕੀਤਾ ਹੈ।

Advertisement