
ਇਹਨਾਂ ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
ਜਲੰਧਰ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਰਿਲੀਜ਼ ਹੋ ਰਹੇ ਹਨ। ਜੇ ਫਿਲਮ ਦੇ ਗੱਲ ਕਰੀਏ ਤਾ ਝੱਲੇ ਫ਼ਿਲਮ ਨੂੰ ਅਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਫ਼ਿਲਮ ‘ਚ ਡਾਇਲਾਗ ਰਾਕੇਸ਼ ਧਵਨ ਵੱਲੋਂ ਲਿਖੇ ਗਏ ਹਨ।
Jhalle Punjabi Movieਇਹ ਫ਼ਿਲਮ ਜਲਦ ਹੀ 15 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੇ ਹੈ ਇਸ ਤੋਂ ਇਲਾਵਾ ਕੁਝ ਦਿਨ ਪਹਿਲਾ ਹੀ ਝੱਲਾ ਗੀਤ ਦਰਸ਼ਕਾਂ ਦੇ ਰੁਬਰੁ ਹੋਇਆ ਸੀ ਜਿਸ ਨੂੰ ਗੁਰਨਾਮ ਭੁੱਲਰ ਨੇ ਆਪਣੇ ਮਿੱਠੀ ਅਵਾਜ ਚ ਸ਼ਿਗਾਰਿਆ ਹੈ ਇਸ ਗੀਤ ‘ਚ ਪੇਸ਼ ਕੀਤਾ ਗਿਆ ਹੈ ਪਿਆਰ ਆਮ ਲੋਕਾਂ ‘ਚ ਹੀ ਨਹੀਂ ਸਗੋਂ ਝੱਲੇ ਲੋਕਾਂ ‘ਚ ਵੀ ਹੁੰਦਾ ਹੈ। ਕਿਵੇਂ ਪਿਆਰ ਦਾ ਫੁੱਲ ਕਿਸੇ ਵੀ ਥਾਵੇਂ ਉੱਗ ਸਕਦਾ ਹੈ। ਇਸ ਵਿਚਲੀ ਕਾਮੇਡੀ ਵਿਲੱਖਣ ਵੀ ਹੈ ਅਤੇ ਕੁਦਰਤੀ ਵੀ। ਬੇਹੱਦ ਮਨੋਰੰਜਨ ਨਾਲ ਭਰਪੂਰ ਇਹ ਇਕ ਪਰਿਵਾਰਕ ਫਿਲਮ ਹੈ।
Jhalle Punjabi Movieਇਸ ਫ਼ਿਲਮ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਨੇ ਅਪਣੇ ਸੋਸ਼ਲ ਅਕਾਉਂਟ ਇੰਸਟਾਗ੍ਰਾਮ ਤੇ ਫਿਲਮ ਦੇ ਪੋਸਟਰ ਜਾਰੀ ਕੀਤੇ ਹਨ ਜਿਸ ਤੇ ਦੋ ਦਿਨ ਲਿਖਿਆ ਹੋਇਆ ਹੈ। ਇਸ ਦੀ ਕਹਾਣੀ ਅਤੇ ਫਿਲਮਾਂਕਣ ਉਪਰ ਬੜੀ ਮਿਹਨਤ ਕੀਤੀ ਗਈ ਹੈ ਅਤੇ ਸਾਰੇ ਕਲਾਕਾਰਾਂ ਨੇ ਆਪੋ ਆਪਣਾ ਰੋਲ ਯਾਦਗਾਰੀ ਬਣਾਉਣ ਲਈ ਸਿਰਤੋੜ ਯਤਨ ਕੀਤੇ ਹਨ। ਸਮੁੱਚਾ ਪਰਿਵਾਰ ਇਕੱਠੇ ਬੈਠ ਕੇ ਇਸ ਦਾ ਅਨੰਦ ਮਾਣ ਸਕਦਾ ਹੈ।
ਦਮਦਾਰ ਕਹਾਣੀ ਅਤੇ ਬਹੁਤ ਹੀ ਆਹਲਾ ਥੀਮ। ਫਿਲਮ ਦਰਸਾਉਂਦੀ ਹੈ ਕਿ ਸੰਜੀਦਾ ਗੱਲ ਕਾਮੇਡੀ ਦੇ ਜ਼ਰੀਏ ਵੀ ਬਾਖੂਬੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ 15 ਨਵੰਬਰ ਨੂੰ ਕੈਨੇਡਾ ਅਤੇ ਅਮਰੀਕਾ ਵਿਚਲੇ ਉਨ੍ਹਾਂ ਸਾਰੇ ਸਿਨੇਮਾ ਘਰਾਂ ਵਿਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਨ੍ਹਾਂ ਸਿਨੇਮਾ ਘਰਾਂ ਵਿਚ ਅਕਸਰ ਪੰਜਾਬੀ ਫਿਲਮਾਂ ਲੱਗਦੀਆਂ ਹਨ।
ਫਿਲਮ ਦੇ ਡਿਸਟ੍ਰੀਬਿਊਟਰ ਲੱਕੀ ਸੰਧੂ ਨੇ ਦੱਸਿਆ ਕਿ ਇਹ ਇਕ ਕਾਮੇਡੀ ਫਿਲਮ ਹੈ, ਜਿਸ ਵਿਚ ਸਭ ਕੁਝ ਬੜਾ ਸਹਿਜ ਵਾਪਰਦਾ ਹੈ, ਕੁਝ ਵੀ ਗ਼ੈਰ-ਕੁਦਰਤੀ ਜਾਂ ਬੇਲੋੜਾ ਨਹੀ ਲੱਗਦਾ ਅਤੇ ਹਾਸਾ ਆਪਣੇ ਆਪ ਨਿਕਲਦਾ ਹੈ। ਇਸ ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸਰੋਤਿਆਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਯੂਟਿਊਬ ਤੇ ਇਸ ਗੀਤ ਦੇ 1,007,653 ਤੋਂ ਵੀ ਵੱਧ ਵਿਊਸਜ ਹੋ ਚੁਕੇ ਹਨ। ਬਿੰਨੂ ਤੇ ਸਰਗੁਣ ਤੋਂ ਇਲਾਵਾ ਇਸ ਫ਼ਿਲਮ ਵਿਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲਹੋਤਰਾ, ਜਤਿੰਦਰ ਕੌਰ ਵਰਗੇ ਨਾਮੀ ਚਿਹਰੇ ਵੀ ਨਜ਼ਰ ਆਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।