
ਕਿਰਦਾਰ ਵਿਚ ਵੜ ਕੇ ਉਸ ਨੂੰ ਪੂਰੀ ਸ਼ਿੱਦਤ ਨਾਲ ਪਰਦੇ 'ਤੇ ਉਤਾਰਣ ਵਾਲੇ ਨਵਾਜੁੱਦੀਨ ਇਸ ਵਾਰ ਰਾਜਨੇਤਾ ਬਣ ਕੇ ਪਰਦੇ 'ਤੇ ਆ ਰਹੇ ਹਨ। ਹਮੇਸ਼ਾ ਦੀ ਤਰ੍ਹਾਂ ਇਸ ...
ਮੁੰਬਈ (ਭਾਸ਼ਾ) :- ਕਿਰਦਾਰ ਵਿਚ ਵੜ ਕੇ ਉਸ ਨੂੰ ਪੂਰੀ ਸ਼ਿੱਦਤ ਨਾਲ ਪਰਦੇ 'ਤੇ ਉਤਾਰਣ ਵਾਲੇ ਨਵਾਜੁੱਦੀਨ ਇਸ ਵਾਰ ਰਾਜਨੇਤਾ ਬਣ ਕੇ ਪਰਦੇ 'ਤੇ ਆ ਰਹੇ ਹਨ। ਹਮੇਸ਼ਾ ਦੀ ਤਰ੍ਹਾਂ ਇਸ ਟ੍ਰੇਲਰ ਦੇ ਜਰੀਏ ਵੀ ਨਵਾਜ ਅਪਣੀ ਛਾਪ ਛੱਡਣ ਵਿਚ ਕਾਮਯਾਬ ਰਹੇ ਹਨ।
Unfolding the real story of Balasaheb Thackeray's courage, wisdom & indomitable truth. The tiger who was known for fearing none! #Thackeray trailer out NOW! @rautsanjay61 @AmritaRao @Viacom18Movies #RautersEntertainment @carnivalpicturs @ThackerayFilm https://t.co/IvT9ogXlTS
— Nawazuddin Siddiqui (@Nawazuddin_S) December 26, 2018
ਸ਼ਿਵਸੇਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੇ ਜੀਵਨ 'ਤੇ ਬਣੀ ਫਿਲਮ ਠਾਕਰੇ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਨਵਾਜੁੱਦੀਨ ਸਿੱਦੀਕੀ ਨੇ ਇਸ ਬਾਇਓਪਿਕ ਵਿਚ ਬਾਲਾ ਸਾਹਿਬ ਠਾਕਰੇ ਦਾ ਕਿਰਦਾਰ ਨਿਭਾਇਆ ਹੈ ਅਤੇ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ।
Nawazuddin Siddiqui
ਇਸ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਧਮਾਕਾ ਕਰ ਦਿਤਾ ਹੈ ਅਤੇ ਲੋਕ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਨਵਾਜੁੱਦੀਨ ਸਿੱਦੀਕੀ ਬਿਲਕੁੱਲ ਬਾਲਾ ਸਾਹਿਬ ਠਾਕਰੇ ਵਰਗੇ ਲੱਗ ਰਹੇ ਹਨ। ਉਨ੍ਹਾਂ ਦੀ ਡਾਇਲਾਗ ਡਿਲੀਵਰੀ ਬੇਹੱਦ ਹੀ ਸ਼ਾਨਦਾਰ ਹੈ। ਦੱਸ ਦਈਏ ਕਿ 'ਠਾਕਰੇ' ਨਾਮ ਦੀ ਇਸ ਫਿਲਮ ਨੂੰ ਅਭਿਜੀਤ ਫਾਂਸੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਨੂੰ ਸੰਜੈ ਰਾਉਤ ਨੇ ਪ੍ਰੇਜੈਂਟ ਕੀਤਾ ਹੈ।
Thackeray
ਇਸ ਟ੍ਰੇਲਰ ਦੇ ਸ਼ੁਰੂਆਤ ਵਿਚ ਤੁਸੀਂ ਵੇਖੋਗੇ ਕਿ ਦੰਗੇ ਦੇ ਸੀਨ ਵਿਚ ਇਕ ਰੋਂਦਾ ਹੋਇਆ ਬੱਚਾ ਦਿਖਾਇਆ ਗਿਆ ਹੈ ਜਿਸ ਦੇ ਕੋਲ ਇਕ ਪਟਰੌਲ ਬੰਬ ਆ ਕੇ ਫਟਦਾ ਹੈ। ਅਗਲੇ ਹੀ ਪਲ ਵਿਚ ਦੰਗੇ ਦਾ ਸੀਨ ਸਾਹਮਣੇ ਆਉਂਦਾ ਹੈ ਅਤੇ ਕਾਫ਼ੀ ਉਥੱਲ ਪੁਥਲ ਮੱਚ ਜਾਂਦੀ ਹੈ। ਨਵਾਜੁੱਦੀਨ ਸਿੱਦੀਕੀ ਦਾ ਇਕ ਬੇਹੱਦ ਸ਼ਾਨਦਾਰ ਡਾਇਲਾਗ ਹੈ ਕਿ ਮੈਂ ਜਦੋਂ ਵੀ ਕਹਿੰਦਾ ਹਾਂ ਕਿ ਜੈ ਹਿੰਦ ਜੈ ਮਹਾਰਾਸ਼ਟਰ ਤਾਂ ਜੈ ਹਿੰਦ ਪਹਿਲਾਂ ਕਹਿੰਦਾ ਹਾਂ ਅਤੇ ਜੈ ਮਹਾਰਾਸ਼ਟਰ ਬਾਅਦ ਵਿਚ ਕਿਉਂਕਿ ਮੇਰੇ ਦਿਲ ਵਿਚ ਦੇਸ਼ ਪਹਿਲਾਂ ਹੈ।
Nawazuddin Siddiqui
ਮੇਕਅਪ ਤੋਂ ਇਲਾਵਾ ਹਾਵ - ਭਾਵ ਨਾਲ ਉਨ੍ਹਾਂ ਨੇ ਕਿਰਦਾਰ ਨੂੰ ਅਜਿਹਾ ਫੜਿਆ ਹੈ ਕਿ ਦਰਸ਼ਕ ਉਨ੍ਹਾਂ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਣਗੇ। ਇਸ ਤੋਂ ਇਲਾਵਾ ਫਿਲਮ ਨੂੰ ਖਾਸ ਬਣਾਉਣ ਲਈ ਇਸ ਵਿਚ ਬਾਲਾ ਸਾਹਿਬ ਠਾਕਰੇ ਦੀ ਨਿਜੀ ਜੀਵਨ ਨਾਲ ਜੁੜੀਆਂ ਕਈ ਚੀਜਾਂ ਨੂੰ ਵੀ ਵਖਾਇਆ ਜਾਵੇਗਾ। ਇਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਫਿਲਮ ਕਿੰਨੀ ਰੋਮਾਂਚਕ ਹੋਣ ਵਾਲੀ ਹੈ। ਇਹ ਫਿਲਮ ਸਾਲ 2019 ਵਿਚ 23 ਜਨਵਰੀ ਨੂੰ ਸਿਨੇਮਾਘਰਾਂ ਵਿਚ ਦਸਤਕ ਦੇਵੇਗੀ।