ਰਵੀਨਾ ਟੰਡਨ ਨੇ ਈਸਾਈ ਭਾਈਚਾਰੇ ਤੋਂ ਹੱਥ ਜੋੜ ਕੇ ਮੰਗੀ ਮੁਆਫ਼ੀ, ਦੇਖੋ ਖ਼ਬਰ!  
Published : Dec 27, 2019, 12:00 pm IST
Updated : Dec 27, 2019, 12:20 pm IST
SHARE ARTICLE
Raveena clarifies after case of hurting religious
Raveena clarifies after case of hurting religious

ਹੁਣ ਸੋਸ਼ਲ ਮੀਡੀਆ 'ਤੇ ਰਵੀਨਾ ਟੰਡਨ ਨੇ ਮੁਆਫੀ ਮੰਗਦੇ ਹੋਏ ਲਿਖਿਆ, ''ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ।

ਮੁੰਬਈ: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸਮੇਤ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹ ਖਾਨ ਤੇ ਕਾਮੇਡੀਅਨ ਭਾਰਤੀ ਸਿੰਘ ਨੇ ਉਸ ਮਾਮਲੇ ਤੇ ਅਪਣੀ ਸਫ਼ਾਈ ਪੇਸ਼ ਕੀਤੀ ਹੈ ਜਿਸ ਵਿਚ ਉਹਨਾਂ ਵਿਰੁਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਸੀ। ਇਸ ਮਾਮਲੇ ਤੇ ਤਿੰਨਾਂ ਨੇ ਈਸਾਈ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ। ਅਜਿਹੇ ਵਿਚ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਮੁਆਫੀ ਮੰਗੀ ਹੈ।

PhotoPhotoਹੁਣ ਸੋਸ਼ਲ ਮੀਡੀਆ 'ਤੇ ਰਵੀਨਾ ਟੰਡਨ ਨੇ ਮੁਆਫੀ ਮੰਗਦੇ ਹੋਏ ਲਿਖਿਆ, ''ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ। ਮੈਂ ਅਜਿਹਾ ਇਕ ਵੀ ਸ਼ਬਦ ਨਹੀਂ ਕਿਹਾ, ਜਿਸ ਨਾਲ ਕਿਸੇ ਵੀ ਧਰਮ ਦਾ ਅਪਮਾਨ ਹੋਵੇ। ਸਾਡੇ ਤਿੰਨਾਂ (ਫਰਾਹ ਖਾਨ, ਭਾਰਤੀ ਸਿੰਘ ਤੇ ਮੈਂ) ਕਿਸੇ ਨੂੰ ਨਾਰਾਜ਼ ਕਰਨ ਦੇ ਇਰਾਦੇ ਨਾਲ ਇਹ ਸਭ ਨਹੀਂ ਕੀਤਾ ਪਰ ਜੇਕਰ ਅਸੀਂ ਅਜਿਹਾ ਕੀਤਾ ਹੈ ਤਾਂ ਮੈਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦੀ ਹਾਂ, ਜਿਨ੍ਹਾਂ ਨੂੰ ਠੇਸ ਪਹੁੰਚੀ।''

PhotoPhotoਦੱਸ ਦਈਏ ਕਿ ਪੰਜਾਬ 'ਚ ਅੰਮ੍ਰਿਤਸਰ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ।

PhotoPhotoਇਸਾਈ ਮੋਰਚੇ ਦੇ ਚੇਅਰਮੈਨ ਸੋਨੂੰ ਜਫਰ ਦੁਆਰਾ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਥਾਣਾ ਅਜਨਾਲਾ 'ਚ ਫਰਾਹ ਖਾਨ, ਭਾਰਤੀ ਤੇ ਰਵੀਨਾ ਟੰਡਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਸਬੰਧੀ ਪੁਸ਼ਟੀ ਥਾਣਾ ਅਜਨਾਲਾ ਦੇ ਨਵ ਨਿਯੂਤਕ ਐੱਸ. ਐੱਚ. ਓ ਇੰਸਪੈਕਟਰ ਕਮਲਜੀਤ ਸਿੰਘ ਰੰਧਾਵਾ ਨੇ ਕੀਤੀ।

 

 

ਦੱਸਣਯੋਗ ਹੈ ਕਿ ਫਰਾਹ ਖਾਨ ਦੇ ਇਕ ਸ਼ੋਅ 'ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਲਿਖਣ ਲਈ ਆਖਿਆ ਗਿਆ ਸੀ। ਇਹ ਸ਼ਬਦ ਪਵਿੱਤਰ ਗ੍ਰੰਥ ਤੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਸ ਨੇ ਆਪਣੇ ਵਲੋਂ ਇਸ ਦਾ ਮਤਲਬ ਦੱਸਦੇ ਹੋਏ ਇਸ ਸ਼ਬਦ ਦਾ ਖੂਬ ਮਜ਼ਾਕ ਉਡਾਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement