ਅਰਜੁਨ ਰਾਮਪਾਲ ਅਪਣੀ ਪਤਨੀ ਤੋਂ ਵਿਆਹ ਦੇ 20 ਸਾਲ ਬਾਅਦ ਹੋਏ ਵੱਖ
Published : May 28, 2018, 3:17 pm IST
Updated : May 28, 2018, 3:17 pm IST
SHARE ARTICLE
Arjun Rampal and Mehr Jesia divorce
Arjun Rampal and Mehr Jesia divorce

ਅਦਾਕਾਰ ਅਰਜੁਨ ਰਾਮਪਾਲ ਅਤੇ ਸੁਰਪਮਾਡਲ ਰਹਿ ਚੁਕੀ ਮਿਹਰ ਜੇਸਿਆ ਨੇ ਸੰਯੁਕਤ ਬਿਆਨ ਜਾਰੀ ਕਰ ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਦਾ ਐਲਾਨ ਕੀਤਾ ਹੈ। ਦੋਹਾਂ ਨੇ ਕਿਹਾ...

ਮੁੰਬਈ : ਅਦਾਕਾਰ ਅਰਜੁਨ ਰਾਮਪਾਲ ਅਤੇ ਸੁਰਪਮਾਡਲ ਰਹਿ ਚੁਕੀ ਮਿਹਰ ਜੇਸਿਆ ਨੇ ਸੰਯੁਕਤ ਬਿਆਨ ਜਾਰੀ ਕਰ ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਦਾ ਐਲਾਨ ਕੀਤਾ ਹੈ। ਦੋਹਾਂ ਨੇ ਕਿਹਾ ਕਿ ਉਹ ਹੁਣ ਤੋਂ ਸ਼ਾਇਦ ਵੱਖ - ਵੱਖ ਰਸਤੇ 'ਤੇ ਅਪਣਾ ਸਫ਼ਰ ਸ਼ੁਰੂ ਕਰਣਗੇ ਪਰ ਅਪਣੀ ਬੇਟੀਆਂ ਮਾਹਿਕਾ (16) ਅਤੇ ਮਾਇਰਾ (13) ਲਈ ਇਕ ਪਰਵਾਰ ਦੇ ਤੌਰ 'ਤੇ ਉਹ ਨਾਲ ਹਮੇਸ਼ਾ ਨਾਲ ਹੋਣਗੇ।

Arjun Rampal and Mehr Jesia with kidsArjun Rampal and Mehr Jesia with kids

ਪਿਛਲੇ ਕਈ ਦਿਨਾਂ ਤੋਂ ਦੋਹਾਂ ਦੇ ਵੱਖ ਹੋਣ ਦੀਆਂ ਅੰਦਾਜ਼ਾ ਜ਼ੋਰਾਂ 'ਤੇ ਸੀ। ਰਾਮਪਾਲ (45) ਅਤੇ ਜੇਸਿਆ (47) ਨੇ ਇਕ ਸੰਯੁਕਤ ਬਿਆਨ ਵਿਚ ਕਿਹਾ ਕਿ ਪਿਆਰ ਅਤੇ ਖ਼ੂਬਸੂਰਤ ਯਾਦਾਂ ਨਾਲ ਭਰੇ 20 ਸਾਲ ਦੇ ਲੰਮੇ ਸ਼ਾਨਦਾਰ ਸਫ਼ਰ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਰ ਸਫ਼ਰ ਦੇ ਵੱਖ ਰਸਤੇ ਹੁੰਦੇ ਹਨ ਅਤੇ ਅਸੀਂ ਮੰਣਦੇ ਹਾਂ ਕਿ ਸਾਡੇ ਲਈ ਇਹ ਹੁਣ ਤੋਂ ਵੱਖ - ਵੱਖ ਮੰਜ਼ਲ 'ਤੇ ਚੱਲਣ ਦਾ ਸਮਾਂ ਹੈ।

Arjun Rampal and Mehr Jesia Arjun Rampal and Mehr Jesia

ਉਨ੍ਹਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਮਜ਼ਬੂਤ ਬਣੇ ਰਹੇ, ਹਾਲਾਂਕਿ ਅਸੀਂ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਅਸੀਂ ਇਕ - ਦੂਜੇ ਅਤੇ ਅਪਣੇ ਪਰਵਾਰ ਵਾਲਿਆਂ ਲਈ ਮਜ਼ਬੂਤ ਬਣੇ ਰਹਾਂਗੇ। ਨਿਜਤਾ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਵਾਲੇ ਸਾਨੂੰ ਦੋਹਾਂ ਨੂੰ ਇਹ ਬਿਆਨ ਦਿੰਦੇ ਹੋਏ ਅਜੀਬ ਮਹਿਸੂਸ ਹੋ ਰਿਹਾ ਹੈ ਪਰ ਇਹ ਸਾਡੀ ਜ਼ਿੰਦਗੀਆਂ ਦੇ ਪੜਾਅ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਇਕ ਪਰਵਾਰ ਹਾਂ, ਇਕ - ਦੂਜੇ ਲਈ ਸਾਡਾ ਪਿਆਰ ਹਮੇਸ਼ਾ ਬਰਕਰਾਰ ਹੈ ਅਤੇ ਅਸੀਂ ਇਕ - ਦੂਜੇ ਅਤੇ ਸੱਭ ਤੋਂ ਮਹੱਤਵਪੂਰਣ ਅਪਣੇ ਬੱਚਿਆਂ ਮਾਹਿਕਾ ਅਤੇ ਮਾਇਰਾ ਲਈ ਹਮੇਸ਼ਾ ਮੌਜੂਦ ਰਹਾਂਗੇ।

Arjun Rampal with wifeArjun Rampal with wife

ਰਾਮਪਾਲ ਅਤੇ ਜੇਸਿਆ ਨੇ ਇਸ ਸਮੇਂ ਨਿਜਤਾ ਬਣਾਏ ਰੱਖਣ ਦਾ ਅਨੁਰੋਧ ਕੀਤਾ ਅਤੇ ਉਹ ਅੱਗੇ ਇਸ 'ਤੇ ਕੋਈ ਟਿੱਪਣੀ ਨਹੀਂ ਕਰਣਗੇ। ਦੋਹਾਂ ਦੀ ਇਕ ਪ੍ਰੋਡਕਸ਼ਨ ਕੰਪਨੀ ਚੇਜਿੰਗ ਗਣੇਸ਼ ਵੀ ਹੈ ਜਿਸ ਦੇ ਜ਼ਰੀਏ ਉਨ੍ਹਾਂ ਨੇ 'ਆਈ ਸੀ ਯੂ' (2006) ਫ਼ਿਲਮ ਵੀ ਪ੍ਰੋਡਿਊਸ ਕੀਤੀ ਸੀ। ਇਸ 'ਚ ਰਾਮਪਾਲ ਨੇ ਵੀ ਅਭਿਨਏ ਕੀਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement