
ਪਰ ਹਾਲ ਹੀ ਵਿਚ ਖਬਰ ਸਾਹਮਣੇ ਆਈ ਹੈ ਕਿ ਤੈਮੂਰ ਹੁਣ ਜਲਦ ਹੀ ਵੱਡੇ ਪਰਦੇ ਤੇ ਦਿਖਾਈ ਦੇ ਸਕਦੇ ਹਨ ਯਾਨੀ ਉਹ ਫਿਲਮਾਂ ਵਿਚ ਐਂਟਰੀ ਮਾਰ ਸਕਦੇ ਹਨ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਅਦਾਕਾਰਾ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ ਸਭ ਤੋਂ ਜ਼ਿਆਦਾ ਚਰਚਾ ਵਿਚ ਰਹਿੰਦੇ ਹਨ। ਤੈਮੂਰ ਦੀ ਹਰ ਐਕਟੀਵਿਟੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਹਰ ਕੋਈ ਤੈਮੂਰ ਦੀਆਂ ਤਸਵੀਰਾਂ ਦੇਖਣਾ ਪਸੰਦ ਕਰਦਾ ਹੈ। ਪਰ ਹਾਲ ਹੀ ਵਿਚ ਖਬਰ ਸਾਹਮਣੇ ਆਈ ਹੈ ਕਿ ਤੈਮੂਰ ਹੁਣ ਜਲਦ ਹੀ ਵੱਡੇ ਪਰਦੇ ਤੇ ਦਿਖਾਈ ਦੇ ਸਕਦੇ ਹਨ ਯਾਨੀ ਉਹ ਫਿਲਮਾਂ ਵਿਚ ਐਂਟਰੀ ਮਾਰ ਸਕਦੇ ਹਨ।
Saif Ali Khan and Kareena Kapoor
ਪਰ ਸੈਫ ਅਲੀ ਖਾਨ ਨੇ ਇਹਨਾਂ ਖਬਰਾਂ ਨੂੰ ਬਿਲਕੁੱਲ ਗਲਤ ਦਸਿਆ ਹੈ ਅਤੇ ਕਿਹਾ ਕਿ ਹੁਣ ਇਸ ਤਰ੍ਹਾਂ ਦਾ ਕੋਈ ਚਾਂਸ ਨਹੀਂ ਹੈ। ਉਹਨਾਂ ਨੇ ਇਕ ਇੰਟਰਵਿਊ ਵਿਚ ਵੀ ਸਾਫ਼ ਮਨਾ ਕਰ ਦਿੱਤਾ ਕਿ ਉਹਨਾਂ ਨੇ ਅਜਿਹਾ ਕਰਨ ਬਾਰੇ ਬਿਲਕੁੱਲ ਵੀ ਨਹੀਂ ਸੋਚਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਲੋਕ 30 ਸਾਲ ਤੋਂ ਜਾਣਦੇ ਹਨ ਫਿਰ ਵੀ ਅਜਿਹੀਆਂ ਗੱਲਾਂ ਕਰ ਰਹੇ ਹਨ। ਉਹ ਇਸ ਤਰ੍ਹਾਂ ਦੀ ਅਟੇਂਸ਼ਨ ਤੋਂ ਦੂਰ ਰਹਿ ਕੇ ਬਹੁਤ ਖੁਸ਼ ਸਨ।
Saif Ali Khan
ਉਹਨਾਂ ਨੇ ਅੱਗੇ ਦਸਿਆ ਕਿ ਤੈਮੂਰ ਕਾਫੀ ਸਮੇਂ ਤੋਂ ਲੰਡਨ ਵਿਚ ਸੀ ਤੇ ਉਸ ਨੇ ਲੰਬੇ ਸਮੇਂ ਤਕ ਕੈਮਰਾ ਵੀ ਨਹੀਂ ਦੇਖਿਆ ਸੀ। ਦਸ ਦਈਏ ਕਿ ਤੈਮੂਰ ਦੀਆਂ ਹਰ ਮੌਕੇ ਤੇ ਤਸਵੀਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਹਾਲ ਹੀ ਵਿਚ ਜਨਮਅਸ਼ਟਮੀ ਤੇ ਵੀ ਤੈਮੂਰ ਦੀਆਂ ਤਸਵੀਰਾਂ ਅਤੇ ਵੀਡੀਉ ਆਈਆਂ ਸਨ ਜਿਸ ਵਿਚ ਉਹ ਦਹੀ ਮਟਕੀ ਤੋੜਦੇ ਨਜ਼ਰ ਆਏ ਸਨ।
ਉਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਬਾਲੀਵੁੱਡ ਵਿਚ ਡੈਬਯੂ ਕਰ ਸਕਦੇ ਹਨ ਅਤੇ ਹੁਣ ਸੈਫ ਅਲੀ ਖਾਨ ਨੇ ਇਹਨਾਂ ਖਬਰਾਂ ਤੋਂ ਕਿਨਾਰਾ ਕਰ ਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।