ਜਲ‍ਦ ਹੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕਰਨ ਵਾਲੇ ਹਨ ਵਰੁਣ ਧਵਨ !
Published : Jan 29, 2019, 3:04 pm IST
Updated : Jan 29, 2019, 3:04 pm IST
SHARE ARTICLE
Varun Dhawan
Varun Dhawan

ਫਿਲ‍ਮ ਇੰਡਸ‍ਟਰੀ ਤੋਂ ਅਦਾਕਾਰ ਵਰੁਣ ਧਵਨ ਦੇ ਵਿਆਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਉਹ ਅਪਣੀ ਗਰਲਫਰੈਂਡ ਨਤਾਸ਼ਾ ਦਲਾਲ ਦੇ ਨਾਲ ਜਲ‍ਦੀ ਹੀ ...

ਮੁੰਬਈ : ਫਿਲ‍ਮ ਇੰਡਸ‍ਟਰੀ ਤੋਂ ਅਦਾਕਾਰ ਵਰੁਣ ਧਵਨ ਦੇ ਵਿਆਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਉਹ ਅਪਣੀ ਗਰਲਫਰੈਂਡ ਨਤਾਸ਼ਾ ਦਲਾਲ ਦੇ ਨਾਲ ਜਲ‍ਦੀ ਹੀ ਵਿਆਹ ਕਰਵਾ ਸਕਦੇ ਹਨ। ਖਬਰਾਂ ਇਹ ਵੀ ਹਨ ਕਿ ਵਿਆਹ ਦੇ ਹੀ ਸਿਲਸਿਲੇ 'ਚ ਵਰੁਣ ਦੀ ਗਰਲਫਰੈਂਡ ਨੂੰ ਆਉਟਫਿਟ, ਡੇਕੋਰੇਸ਼ਨ ਅਤੇ ਫੁੱਲਾਂ ਦੀ ਖਰੀਦਾਰੀ ਕਰਦੇ ਹੋਏ ਦੇਖਿਆ ਵੀ ਗਿਆ ਹੈ। ਇਸ ਤੋਂ ਇਲਾਵਾ ਇਕ ਟੀਵੀ ਸ਼ੋਅ ਵਿਚ ਵਰੁਣ ਨੇ ਵੀ ਅਪਣੇ ਵਿਆਹ ਦੇ ਬਾਰੇ ਵਿਚ ਗੱਲ ਕੀਤੀ ਸੀ।

Varun Dhawan and Natasha DalalVarun Dhawan and Natasha Dalal

ਵਰੁਣ ਧਵਨ ਤੇ ਉਸ ਦੀ ਬਚਪਨ ਦੀ ਦੋਸਤ ਨਤਾਸ਼ਾ ਦਲਾਲ ਨੇ ਕਦੀ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਅਦਾਕਾਰ ਦਾ ਮੰਨਣਾ ਹੈ ਕਿ ਨਿੱਜੀ ਜ਼ਿੰਦਗੀ 'ਤੇ ਚਰਚਾ ਕਰਨ ਨਾਲ ਉਨ੍ਹਾਂ ਦਾ ਧਿਆਨ ਕੰਮ ਤੋਂ ਹਟ ਜਾਵੇਗਾ, ਇਸ ਲਈ ਵਰੁਣ ਨੇ ਕਦੀ ਜਨਤਕ ਤੌਰ 'ਤੇ ਨਤਾਸ਼ਾ ਬਾਰੇ ਗੱਲ ਨਹੀਂ ਕੀਤੀ। ਹੁਣ ਵਰੁਣ ਹੌਲੀ ਹੌਲੀ ਨਤਾਸ਼ਾ ਤੇ ਆਪਣੇ ਰਿਸ਼ਤੇ ਬਾਰੇ ਗੱਲ ਕਰਨ ਲੱਗਾ ਹੈ। ਬੀ-ਟਾਊਨ ਦੇ ਗਲਿਆਰਿਆਂ 'ਚ ਦੋਵੇਂ ਇਕੱਠੇ ਨਜ਼ਰ ਆਉਣ ਲੱਗੇ ਹਨ। ਸੋਨਮ ਕਪੂਰ ਤੇ ਦੀਪਿਕਾ ਪਾਦੁਕੋਨ ਦੇ ਵਿਆਹ 'ਚ ਦੋਵੇਂ ਇਕੱਠੇ ਨਜ਼ਰ ਆਏ ਸਨ।

 Varun Dhawan and Natasha Dalal Varun Dhawan and Natasha Dalal

ਅਜਿਹੇ 'ਚ ਖ਼ਬਰ ਹੈ ਕਿ ਵਰੁਣ ਧਵਨ ਤੇ ਨਤਾਸ਼ਾ ਦਲਾਲ ਇਸ ਸਾਲ ਦੇ ਅਖ਼ੀਰ ਤਕ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਨਤਾਸ਼ਾ ਨੇ ਆਪਣੇ ਵਿਆਹ ਲਈ ਹੁਣੇ ਤੋਂ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈ।

Koffee With Karan Koffee With Karan

ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਵਰੁਣ ਧਵਨ ਦੀ ਗਰਲਫਰੈਂਡ ਪੇਸ਼ੇ ਤੋਂ ਫ਼ੈਸ਼ਨ ਡਿਜਾਈਨਰ ਹਨ। ਅਜਿਹੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਹ ਖੁਦ ਹੀ ਵਿਆਹ ਦੀ ਡਰੈਸ ਡਿਜਾਈਨ ਕਰੇਗੀ। ਇਸ ਤੋਂ ਇਲਾਵਾ ਵਿਆਹ ਲਈ ਨਤਾਸ਼ਾ ਹਰ ਗੱਲ ਦਾ ਖੁਦ ਹੀ ਖਿਆਲ ਰੱਖ ਰਹੀ ਹੈ।

 Varun Dhawan and Natasha Dalal Varun Dhawan and Natasha Dalal

ਤਾਂਕਿ ਸੱਬ ਕੁੱਝ ਚੰਗੇ ਤਰੀਕੇ ਨਾਲ ਹੋਵੇ। ਹਾਲ ਹੀ ਵਿਚ ਫਿਲ‍ਮ ਮੇਕਰ ਕਰਣ ਜੌਹਰ ਦੇ ਟੀਵੀ ਸ਼ੋਅ 'ਕਾਫ਼ੀ ਵਿਦ ਕਰਣ' 'ਚ ਵਰੁਣ ਧਵਨ ਨੇ ਨਤਾਸ਼ਾ ਦਲਾਲ ਦੇ ਨਾਲ ਅਪਣੇ ਰਿਲੇਸ਼ਨਸ਼ਿਪ ਦੀ ਗੱਲ ਵੀ ਕਬੂਲ ਕੀਤੀ ਸੀ।

 kalank movieKalank Movie

ਵਰੁਣ ਅਤੇ ਨਤਾਸ਼ਾ ਬਚਪਨ ਦੇ ਦੋਸ‍ਤ ਹਨ। ਵਰੁਣ ਫਿਲ‍ਮ ਮੇਕਰ ਕਰਣ ਜੌਹਰ ਦੀ ਫਿਲ‍ਮ 'ਕਲੰਕ' 'ਚ ਨਜ਼ਰ ਆਉਣਗੇ। ਇਸ ਫਿਲ‍ਮ ਵਿਚ ਉਨ੍ਹਾਂ ਤੋਂ ਇਲਾਵਾ ਆਲਿਆ ਭੱਟ, ਸੋਨਾਕਸ਼ੀ ਸਿੰਹਾ, ਆਦਿਤ‍ਯ ਰਾਏ ਕਪੂਰ, ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ ਵੀ ਸ਼ਾਮਿਲ ਹਨ। ਫਿਲ‍ਮ ਇਸ ਸਾਲ ਅਪ੍ਰੈਲ 'ਚ ਰਿਲੀਜ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement