
ਪ੍ਰਿਯੰਕਾ ਨੇ ਨਿਕ ਜੋਨਸ ਨਾਲ ਆਖਰੀ ਦੋ ਮਹੀਨੇ ਵਿਚ ਵਿਆਹ ਕਰ ਲਿਆ। ਇਹਨਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਜਿੰਨਾ ਇੰਤਜ਼ਾਰ ਕੀਤਾ ਗਿਆ ਸੀ, ਉਹ ਲੰਬੇ ਸਮੇਂ ਤੱਕ ਯਾਦ...
ਮੁੰਬਈ : ਪ੍ਰਿਯੰਕਾ ਨੇ ਨਿਕ ਜੋਨਸ ਨਾਲ ਆਖਰੀ ਦੋ ਮਹੀਨੇ ਵਿਚ ਵਿਆਹ ਕਰ ਲਿਆ। ਇਹਨਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਜਿੰਨਾ ਇੰਤਜ਼ਾਰ ਕੀਤਾ ਗਿਆ ਸੀ, ਉਹ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਸੋਸ਼ਲ ਮੀਡੀਆ ਉਤੇ ਹਜੇ ਤੱਕ ਦੋਨਾਂ ਦੇ ਵਿਆਹ ਦੀੳਾਂ ਤਸਵੀਰਾਂ ਦੀ ਚਰਚਾ ਹੁੰਦੀ ਰਹਿੰਦੀ ਹੈ। ਪ੍ਰਿਯੰਕਾ ਨੇ ਇਕ ਵਿਦੇਸ਼ੀ ਪਾਪਸਟਾਰ ਨਾਲ ਵਿਆਹ ਕੀਤਾ ਸੀ।
Priyanka Nick
ਇਸ ਲਈ ਲੋਕਾਂ ਨੂੰ ਉਨ੍ਹਾਂ ਦੇ ਵਿਆਹ ਨਾਲ ਜੁੜੀ ਹਰ ਗੱਲ ਜਾਣਨ ਵਿਚ ਦਿਲਚਸਪੀ ਸੀ। ਇਸ ਦਿਲਚਸਪੀ ਦਾ ਹਿੱਸਾ ਇਕ ਸਵਾਲ ਵੀ ਸੀ, ਜਿਸ ਨੂੰ ਲੈ ਕੇ ਬਹੁਤ ਐਕਸਾਇਟਮੈਂਟ ਸੀ। ਸਾਰੇ ਜਾਨਣਾ ਚਾਹੁੰਦੇ ਸਨ ਕਿ ਹਿੰਦੁਸਤਾਨੀ ਵਿਆਹ ਵਿਚ ਹੋਣ ਵਾਲੀ ਜੁੱਤੀ ਲੁਕਾਈ ਦੀ ਰਸਮ ਵਿਚ ਪ੍ਰਿਯੰਕਾ ਦੇ ਪਤੀ ਨਿਕ ਨੇ ਅਪਣੀਆਂ ਸਾਲੀਆਂ ਨੂੰ ਕੀ ਦਿੱਤਾ ? ਪ੍ਰਿਯੰਕਾ ਦੀ ਕਜ਼ਨ ਅਤੇ ਬਾਲੀਵੁਡ ਅਦਾਕਾਰਾ ਪਰੀਣੀਤੀ ਚੋਪੜਾ ਵੀ ਵਿਆਹ ਦੀਆਂ ਸਾਰੀਆਂ ਰਸਮਾਂ ਵਿਚ ਸ਼ਾਮਿਲ ਹੋਈ ਸੀ।
Parneeti Chopra
ਪਰੀਣੀਤੀ ਨੇ ਹੁਣ ਜਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਨਿਕ ਨੇ ਅਪਣੀਆਂ ਸਾਲੀਆਂ ਨੂੰ ਜੁੱਤੀ ਵਾਪਸ ਕਰਨ ਦੇ ਬਦਲੇ ਕੀ ਦਿਤਾ ਸੀ। ਨੇਹਾ ਧੂਪੀਆ ਦੇ ਚੈਟ ਸ਼ੋਅ ‘ਵੋਗ ਬੀਐੱਫਐੱਫ’ ਉਤੇ ਨੇਹਾ ਨਾਲ ਗੱਲ ਕਰਨ ਦੇ ਦੌਰਾਨ ਪਰੀਣੀਤੀ ਨੇ ਇਹ ਗੱਲ ਦੱਸੀ। ਪਰੀਣੀਤੀ ਨੇ ਦੱਸਿਆ ਕਿ ਉਨ੍ਹਾਂ ਦਾ ਪਲਾਨ ਨਵੇਂ – ਨਵੇਂ ਜੀਜੂ ਤੋਂ ਮੋਟੀ ਰਕਮ ਲੈਣ ਦਾ ਸੀ ਪਰ ਨਿਕ ਨੇ ਅਪਣੇ ਸਰਪ੍ਰਾਇਜ਼ ਨਾਲ ਸਾਰਿਆ ਨੂੰ ਹੈਰਾਨ ਕਰ ਦਿਤਾ।
Priyanka Nick
ਜਿਵੇਂ ਹੀ ਕੁੜੀਆਂ ਨਿਕ ਦੇ ਕੋਲੋਂ ‘ਪੈਸੇ ਦੋ ਜੁੱਤੇ ਲਓ’ ਕਹਿਣ ਪਹੁੰਚੀਆਂ, ਨਿਕ ਨੇ ਅਪਣੇ ਭਰਾ ਤੇ ਦੋਸਤਾਂ ਨੂੰ ਕੁੱਝ ਇਸ਼ਾਰਾ ਕੀਤਾ। ਇਸ ਤੋਂ ਬਾਅਦ ਉਹ ਮੁੰਡੇ ਇਕ ਟ੍ਰੇ ਲੈ ਕੇ ਆਏ, ਜਿਸ ਵਿਚ ਕਈ ਹੀਰੇ ਦੀਆਂ ਮੁੰਦਰੀਆਂ ਰੱਖੀਆਂ ਹੋਈਆਂ ਸਨ। ਮਤਲਬ ਜੁੱਤੀ – ਲੁਕਾਉਣ ਦੇ ਬਦਲੇ ਸਾਰੀਆਂ ਸਾਲੀਆਂ ਨੂੰ ਡਾਇਮੰਡ ਰਿੰਗ ਮਿਲੀ ਸੀ।
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ 1 ਅਤੇ 2 ਦਸੰਬਰ ਨੂੰ ਕ੍ਰਿਸ਼ਚਨ ਅਤੇ ਹਿੰਦੁ ਰੀਤੀ – ਰਿਵਾਜ ਨਾਲ ਰਾਜਸਥਾਨ ਦੇ ਜੋਧਪੁਰ ਵਿੱਚ ਵਿਆਹ ਕੀਤਾ ਸੀ। 4 ਦਸੰਬਰ ਨੂੰ ਦਿੱਲੀ ਅਤੇ 20 ਦਸੰਬਰ ਨੂੰ ਮੁੰਬਈ ਵਿਚ ਰਿਸੈਪਸ਼ਨ ਕੀਤੀ ਗਈ ਸੀ।ਦਿੱਲੀ ਵਾਲੇ ਫੰਕਸ਼ਨ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਏ ਸਨ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਖਬਰਾਂ ਹਜੇ ਤੱਕ ਸੋਸ਼ਲ ਮੀਡੀਆ ਉਤੇ ਆਉਂਦੀਆਂ ਰਹਿੰਦੀਆਂ ਹਨ।
ਵਿਆਹ ਤੋਂ ਬਾਅਦ ਦੋਨਾਂ ਨੇ ਭਾਰਤ ਵਿਚ 3 ਰਿਸੇਪਸ਼ਨ ਪਾਰਟੀ ਦਿਤੀਆਂ ਸੀ ਪਰ ਹੁਣ ਵੀ ਦੋਨਾਂ ਦਾ ਸੈਲੀਬਰੇਸ਼ਨ ਖਤਮ ਨਹੀਂ ਹੋਇਆ ਹੈ। ਦਰਅਸਲ, ਹਾਲ ਹੀ ਵਿਚ ਪ੍ਰਿਅੰਕਾ ਦੇ ਸੱਸ - ਸਹੁਰੇ ਨੇ ਉਨ੍ਹਾਂ ਦੇ ਲਈ ਰਿਸੈਪਸ਼ਨ ਪਾਰਟੀ ਰੱਖੀ। ਇਸ ਪਾਰਟੀ ਵਿਚ ਜੋਨਸ ਪਰਵਾਰ ਅਤੇ ਪ੍ਰਿਅੰਕਾ ਦੇ ਘਰ ਵਾਲੇ ਉਨ੍ਹਾਂ ਦੀ ਮਾਂ ਮਧੁ ਚੋਪੜਾ ਅਤੇ ਭਰਾ ਨਾਲ ਨਜ਼ਰ ਆਏ। ਦੋਨਾਂ ਦੀ ਇਸ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ। ਦੋਨਾਂ ਨੇ ਇਸ ਦੌਰਾਨ ਕੇਕ ਵੀ ਕਟਿਆ ਸੀ। ਪ੍ਰਿਅੰਕਾ ਨੇ ਦੋਨਾਂ ਪਰਵਾਰਾਂ ਦੇ ਨਾਲ ਫੋਟੋ ਸ਼ੇਅਰ ਕਰਕੇ ਅਪਣੇ ਸਹੁਰੇ-ਘਰ ਵਾਲਿਆਂ ਨੂੰ ਧੰਨਵਾਦ ਕਿਹਾ ਹੈ।