
ਹੁਣ ਤੱਕ ਕਈ ਕਾਮੈਂਟਸ ਅਤੇ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ
ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੇ ਬੇਬਾਕ ਅੰਦਾਜ਼ ਵਾਲੇ ਗਾਇਕ ਗੈਰੀ ਸੰਧੂ ਜਿਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਗੈਰੀ ਸੰਧੂ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘I Like Positive People Around Me With Positive Vibes. Makes Me Feel Good!’ ਗੈਰੀ ਸੰਧੂ ਜਿਹੜੇ ਜਿੰਮ ‘ਚ ਗਏ ਸਨ।
ਉਸ ਜਿੰਮ ਵਿਚ ਉਹਨਾਂ ਦਾ ਗੀਤ ‘ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ’ ਚੱਲ ਰਿਹਾ ਹੈ। ਗੈਰੀ ਸੰਧੂ ਆਪ ਵੀ ਇਸ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿੰਮ ‘ਚ ਕਸਰਤ ਕਰਨ ਵਾਲੇ ਮੁੰਡੇ ਕੁੜੀਆਂ ਗੈਰੀ ਦੇ ਇਸ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਗੈਰੀ ਇਸ ਵੀਡੀਓ ‘ਚ ਪੂਰਾ ਇੰਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੁੱਲਾ ਪਿਆਰ ਮਿਲ ਰਿਹਾ ਹੈ ਹੁਣ ਤੱਕ ਕਈ ਕਾਮੈਂਟਸ ਅਤੇ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।