ਵੈਲੇਨਟਾਈਨ ਮੌਕੇ 'ਤੇ ਰਿਲੀਜ਼ ਹੋਵੇਗਾ ਗੈਰੀ ਸੰਧੂ ਦਾ ਨਵਾਂ ਗੀਤ 

ਸਪੋਕਸਮੈਨ ਸਮਾਚਾਰ ਸੇਵਾ
Published Feb 11, 2019, 5:50 pm IST
Updated Feb 11, 2019, 5:50 pm IST
ਗੈਰੀ ਸੰਧੂ ਇਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ। ਗੈਰੀ ਸੰਧੂ ਨੇ ਅਪਣਾ ਕੁਝ ਸਮਾਂ ਇੰਗਲੈਂਡ 'ਚ ਗੁਜ਼ਾਰਿਆ ਅਤੇ ਬਾਅਦ ਵਿਚ ਉਹ ਪੰਜਾਬ ਆ ਗਏ। ਗੈਰੀ ਅਤੇ ...
Garry Sandhu
 Garry Sandhu

ਚੰਡੀਗੜ੍ਹ : ਗੈਰੀ ਸੰਧੂ ਇਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ। ਗੈਰੀ ਸੰਧੂ ਨੇ ਅਪਣਾ ਕੁਝ ਸਮਾਂ ਇੰਗਲੈਂਡ 'ਚ ਗੁਜ਼ਾਰਿਆ ਅਤੇ ਬਾਅਦ ਵਿਚ ਉਹ ਪੰਜਾਬ ਆ ਗਏ। ਗੈਰੀ ਅਤੇ ਜੈਸਮੀਨ ਨੇ ਇਕੱਠਿਆਂ ਗਾਣੇ ਵੀ ਗਾਏ ਹਨ। ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਇੰਨੀ ਦਿਨੀਂ ਅਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ।

View this post on Instagram

Video cost 0 paisey .i phone zindabaad

A post shared by Garry Sandhu (@officialgarrysandhu) on

ਜਿਸ 'ਚ ਗੈਰੀ ਸੰਧੂ ਲੱਗਦਾ ਹੈ ਕਿ ਸਾਰੇ ਗਿਲੇ ਸ਼ਿਕਵੇ ਛੱਡ ਦੁਬਾਰਾ ਮਿਲਣ ਦੀਆਂ ਕੋਸ਼ਿਸ਼ਾਂ 'ਚ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਜੈਸਮੀਨ ਨਾਲ ਪ੍ਰੇਮ ਸਬੰਧਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਗੈਰੀ ਸੰਧੂ ਜੈਸਮੀਨ ਲਈ ਇਹ ਗਾਣਾ ਗਏ ਰਹੇ ਹਨ। ਜਿਸ ਦੇ ਬੋਲ ਹਨ, 'ਛੱਡ ਦੇ ਗੁੱਸਾ ਅੜੀਏ ਫਿਰ ਦੁਬਾਰਾ ਮਿਲਦੇ ਹਾਂ' ਗੈਰੀ 14 ਫਰਵਰੀ ਵੈਲੇਨਟਾਈਨ ਦੇ ਦਿਨ ਅਪਣਾ ਨਵਾਂ ਗਾਣਾ 'ਦੁਬਾਰਾ ਮਿਲਦੇ ਹਾਂ' ਲੈ ਕੇ ਆ ਰਹੇ ਹਨ।

Garry SandhuGarry Sandhu

ਗਾਣੇ ਦੀ ਖਾਸੀਅਤ ਇਹ ਹੈ ਕਿ ਇਹ ਗਾਣਾ ਬਿਨਾਂ ਕੋਈ ਰੁਪਿਆ ਖਰਚ ਕਰਕੇ ਬਣਾਇਆ ਜਾ ਰਿਹਾ ਹੈ। ਅਤੇ ਗਾਣੇ ਦਾ ਸਾਰਾ ਸ਼ੂਟ ਆਈ ਫੋਨ 'ਤੇ ਹੋਇਆ ਹੈ। ਜਿਸ ਬਾਰੇ ਗੈਰੀ ਸੰਧੂ ਨੇ ਗਾਣੇ ਦਾ ਛੋਟਾ ਜਿਹਾ ਟੀਜ਼ਰ ਸ਼ੇਅਰ ਕਰਕੇ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅਜਿਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਜਦੋਂ ਨਾਮੀ ਗਾਇਕ ਅਪਣੇ ਗਾਣਿਆਂ ਦੇ ਵੀਡੀਓ ਆਈ ਫੋਨ ਨਾਲ ਸ਼ੂਟ ਕਰ ਚੁੱਕੇ ਹੋਣ ਅਤੇ ਉਹਨਾਂ ਗਾਣਿਆਂ ਦੀਆਂ ਵੀਡੀਓ ਨੂੰ ਪਸੰਦ ਵੀ ਕੀਤਾ ਗਿਆ ਹੋਵੇ।

Garry SandhuGarry Sandhu

Location: India, Chandigarh
Advertisement