
ਐੈਸ਼ਵਰਿਆ ਰਾਏ ਬੱਚਨ ਜਲਦ ਹੀ ਪਤੀ ਅਭਿਸ਼ੇਕ ਬੱਚਨ ਦੇ ਨਾਲ ਅਨੁਰਾਗ ਕਸ਼ਿਅਪ ਦੀ ਫਿਲਮ ‘ਗੁਲਾਬਜਾਮੁਨ’ ਵਿਚ ਨਜ਼ਰ ਆਵੇਗੀ। ਇਸ ਫਿਲਮ ਦੇ ਜ਼ਰੀਏ ਇਹ ਕਪਲ 8 ਸਾਲ ਬਾਅਦ ...
ਐੈਸ਼ਵਰਿਆ ਰਾਏ ਬੱਚਨ ਜਲਦ ਹੀ ਪਤੀ ਅਭਿਸ਼ੇਕ ਬੱਚਨ ਦੇ ਨਾਲ ਅਨੁਰਾਗ ਕਸ਼ਿਅਪ ਦੀ ਫਿਲਮ ‘ਗੁਲਾਬਜਾਮੁਨ’ ਵਿਚ ਨਜ਼ਰ ਆਵੇਗੀ। ਇਸ ਫਿਲਮ ਦੇ ਜ਼ਰੀਏ ਇਹ ਕਪਲ 8 ਸਾਲ ਬਾਅਦ ਫਿਰ ਇਕੱਠੇ ਕੰਮ ਕਰੇਗਾ। ਇਸ ਤੋਂ ਪਹਿਲਾਂ ਦੋਵੇਂ 2010 ਵਿਚ ਮਣੀਰਤਨਮ ਦੀ ਫਿਲਮ ‘ਰਾਵਣ’ ਵਿਚ ਇਕੱਠੇ ਨਜ਼ਰ ਆਏ ਸਨ। ਬੀਤੇ ਤਿੰਨ ਸਾਲਾਂ ਵਿਚ ਚਾਰ ਫਿਲਮਾਂ ਕਰ ਚੁੱਕੀ ਐਸ਼ਵਰਿਆ ਅਭਿਸ਼ੇਕ ਦੇ ਨਾਲ ਦੁਬਾਰਾ ਕੰਮ ਨੂੰ ਲੈ ਕੇ ਬਹੁਤ ਖੁਸ਼ ਹੈ। ਉਹ ਕਹਿੰਦੀ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਅਭਿਸ਼ੇਕ ਨੇ ਆਪਣੇ ਕੰਮ ਦਾ ਰਵਿਊ ਕਰਨ ਦੇ ਲਈ ਇਕ ਛੋਟਾ ਜਿਹਾ ਬ੍ਰੇਕ ਲਿਆ ਸੀ, ਇਹ ਇਕ ਚੰਗਾ ਕਦਮ ਸੀ, ਮੈਨੂੰ ਲੱਗਦਾ ਹੈ ਕਿ ਹਰ ਅਦਾਕਾਰ ਨੂੰ ਅਜਿਹਾ ਕਰਨਾ ਚਾਹੀਦਾ ਹੈ।
Raat or Din Movie
ਦਰਅਸਲ, ਇਹ ਬ੍ਰੇਕ ਲੈ ਕੇ ਅਭਿਸ਼ੇਕ ਇਹ ਤੈਅ ਕਰਨਾ ਚਾਹੁੰਦੇ ਸਨ ਕਿ ਉਹ ਅੱਗੇ ਕੀ ਕਰਨਗੇ। ਲੰਬੇ ਬ੍ਰੇਕ ਤੋਂ ਬਾਅਦ ਉਨ੍ਹਾਂ ਨੇ ਅਨੁਰਾਗ ਕਸ਼ਿਅਪ ਦੀ ਫਿਲਮ ਮਨਮਰਜ਼ੀਆਂ ਚੁਣੀ। ਹੁਣ ਅਸੀਂ ਇਕੱਠੇ ਅਨੁਰਾਗ ਦੀ ਫਿਲਮ ‘ਗੁਲਾਬ ਜਾਮੁਨ’ ਵਿਚ ਕੰਮ ਕਰਾਂਗੇ। ਘੱਟ ਹੀ ਲੋਕ ਜਾਣਦੇ ਹਨ ਕਿ ਐਸ਼ ਅਭਿਸ਼ੇਕ ਨੂੰ ਪ੍ਰੋਡਿਊਸ ਸ਼ੈਲੇਸ਼ ਆਰ ਸਿੰਘ ਨੇ ਵੀ ਆਪਣੇ ਪ੍ਰੋਡਕਸ਼ਨ ਦੀ ਇਕ ਅਨਟਾਈਟਲਡ ਫਿਲਮ ਦੇ ਲਈ ਅਪ੍ਰੋਚ ਕੀਤਾ ਸੀ। ਇਸ ਫਿਲਮ ਵਿੱਚ ਦੋਵੇਂ ਪੁਲਿਸ ਆਫਿਸਰ ਦਾ ਕਿਰਦਾਰ ਨਿਭਾਉਣ ਵਾਲੇ ਸਨ। ਹਾਲਾਂਕਿ ਇਸ ਸਾਲ ਫਰਵਰੀ ਵਿਚ ਹੀ ਇਸ ਕਪਲ ਨੇ ਇਸ ਫਿਲਮ ਨੂੰ ਰਿਜੈਕਟ ਕਰ ਦਿੱਤਾ ਸੀ।
Raat or Din Movie
ਦਰਅਸਲ, ਅਭਿਸ਼ੇਕ ਨੇ ਇਸ ਫਿਲਮ ਦੇ ਰਾਈਟਰਜ਼ ਦੇ ਨਾਲ ਆਪਣੇ ਕਿਰਦਾਰ ਨੂੰ ਨਵੇਂ ਤਰੀਕੇ ਨਾਲ ਲਿਖਣ ਦੀ ਮੰਗ ਕੀਤੀ ਸੀ, ਐਸ਼ਵਰਿਆ ਦੱਸਦੀ ਹੈ ਕਿ ਮੈਨੂੰ ਨਹੀਂ ਪਤਾ ਹੈ ਕਿ ਅਭਿਸ਼ੇਕ ਨੇ ਇਸ ਪ੍ਰੋਜੈਕਟ ਵਿਚ ਇੰਟਰਸਟ ਦਿਖਾਇਆ ਹੈ ਜਾਂ ਨਹੀਂ ,ਨਾ ਹੀ ਮੈਨੂੰ ਇਹ ਪਤਾ ਹੈ ਕਿ ਇਹ ਫਿਲਮ ਪੂਰੀ ਤਰ੍ਹਾਂ ਤੋਂ ਡ੍ਰਾਪ ਹੋ ਗਈ ਜਾਂ ਨਹੀਂ। ਬਸ ਇਨ੍ਹਾਂ ਜਾਣਦੀ ਹਾਂ ਕਿ ਇਸ ਕਹਾਣੀ ਨੂੰ ਇਕ ਆਈਡਲ ਕਾਸਟ ਦੀ ਜ਼ਰੂਰਤ ਸੀ, ਜੇਕਰ ਇਸ ਵਿਚ ਅਸੀਂ ਦੋਹਾਂ ਨੂੰ ਕਾਸਟ ਨਹੀਂ ਕੀਤਾ ਜਾਵੇਾਗ ਤਾਂ ਅਸੀਂ ਫਿਲਮ ਇਹ ਨਹੀਂ ਕਰਾਂਗੇ।
Raat or Din Movie
ਬੀਤੇ ਦਿਨੀਂ ਪ੍ਰੋਡਿਊਸਰ ਪ੍ਰੇਰਨਾ ਅਰੋੜਾ ਨੇ ਵੀ ਐਸ਼ਵਰਿਆ ਦੇ ਨਾਲ ਤਿੰਨ ਫਿਲਮਾਂ ਦੀ ਡੀਲ ਸਾਈਨ ਕੀਤੀ ਸੀ। ਇਸ ਵਿਚ ਹੁਣ ਤੱਕ ਕੋਈ ਵੀ ਫਿਲਮ ਸ਼ੁਰੂ ਨਹੀਂ ਹੋਈ ਹੈ। ਐਸ਼ਵਰਿਆ ਨੇ ਦੱਸਿਆ ਕਿ ਮੈਂ ਮੇਕਰਜ਼ ਦੇ ਨਾਲ 60 ਦੇ ਦਹਾਕੇ ਦੀ ਦੋ ਫਿਲਮਾਂ ‘ਵੋ ਕੌਨ ਥੀ’ ਅਤੇ ਰਾਤ ਔਰ ਦਿਨ ਦੇ ਰੀਮੇਕ ਵਿਚ ਨਰਗਿਸ ਜੀ ਦਾ ਰੋਲ ਪਲੇਅ ਕਰਾਂਗੀ, ਸੰਜੇ ਦੱਤ ਨੇ ਵੀ ਮੈਨੂੰ ਫਿਲਮ ‘ਸ਼ਬਦ’ ਦੀ ਸ਼ੂਟਿੰਗ ਦੇ ਦੌਰਾਨ ਕਿਹਾ ਸੀ ਕਿ ਮੈਨੂੰ ਉਨ੍ਹਾਂ ਦੀ ਮਾਂ ਦਾ ਰੋਲ ਪਲੇਅ ਕਰਨਾ ਚਾਹੀਦਾ ਹੈ।