ਇਸ ਵਿਦਵਾਨ ਨੇ ਲੱਚਰ ਗਾਇਕੀ ਗਾਉਣ ਵਾਲੇ ਗਾਇਕਾਂ ਦੇ ਕੱਢੇ ਵੱਟ !
Published : Nov 10, 2019, 3:36 pm IST
Updated : Nov 10, 2019, 5:32 pm IST
SHARE ARTICLE
sidhu moose wala
sidhu moose wala

ਅੱਜ ਲੱਚਰ ਗਾਇਕੀ ਕਾਰਨ ਨੌਬਤ ਇਥੋਂ ਤੱਕ ਪਹੁੰਚ ਗਈ ਹੈ ਕਿ ਇਸ ਬਿਮਾਰੀ ਨੂੰ ਜੜ੍ਹੋਂ ਕੱਡਣ ਲਈ ਹੁਣ ਵਿਦਵਾਨਾਂ ਨੂੰ ਸਕੂਲਾਂ ਵਿਚ ਜਾ ਕੇ ਬੱਚਿਆਂ ਦਾ ਇਲਾਜ ਕਰਨਾ ਪੈ ਰਿਹਾ ਹੈ।

ਪੰਜਾਬੀ ਫਿਲਮ ਇੰਡਸਟਰੀ 'ਚ ਆਏ ਦਿਨ ਕੋਈ ਨਾ ਕੋਈ ਗਾਇਕ-ਅਦਾਕਾਰ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ। ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਦੇ ਗੀਤ ਬੇਸ਼ੱਕ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖੂਬ ਪਸੰਦ ਆਉਂਦੇ ਹਨ ਪਰ ਸਮਾਜ ਦਾ ਇਕ ਤਬਕਾ ਉਨ੍ਹਾਂ ਦੀ ਲੱਚਰ ਗਾਇਕੀ ਦਾ ਹਮੇਸ਼ਾ ਹੀ ਵਿਰੋਧ ਕਰਦਾ ਹੈ। 

Sidhu MoosewalaSidhu Moosewalaਦਰਅਸਲ, ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਈ ਲੋਕਾਂ ਵੱਲੋਂ ਕਾਫ਼ੀ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿਚ ਇੱਕ ਵਿਅਕਤੀ ਵੱਲੋਂ ਸਕੂਲ ਦੇ ਬੱਚਿਆਂ ਨੂੰ ਲੱਚਰ ਗਾਇਕੀ ਤੋਂ ਬੱਚਣ ਲਈ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਵੱਲੋਂ ਸਕੂਲ ਦੇ ਬੱਚਿਆਂ ਨੂੰ ਲੱਚਰ ਗਾਇਕੀ ਤੋਂ ਬਚਾਉਣ ਲਈ ਕਿਹਾ ਜਾ ਰਿਹਾ ਹੈ ਕਿ ਇੱਕ ਗਾਇਕ ਕਹਿੰਦਾ ਹੈ ਕਿ ਮੈਂ ਆਪਣੇ ਚਾਚਿਆਂ ਤਾਇਆਂ ਦੇ ਸਿਰਾਂ ‘ਤੇ ਨਹੀਂ ਬਣਿਆ।

PhotoPhoto ਮੈਂ ਆਪਣੇ ਸਿਰ ‘ਤੇ ਬਣਿਆ ਹਾਂ। ਫਿਰ ਉਸ ਵਿਅਕਤੀ ਵੱਲੋਂ ਹੀ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਗਾਇਕ ਕੋਈ ਡਾਕਟਰ, ਵਕੀਲ ਨਹੀਂ ਬਣਿਆ ਜਦਕਿ ਲੱਚਰ ਕਲਾਕਾਰ ਬਣਿਆ ਹੈ। ਕਾਬਲੇਗੌਰ ਹੈ ਕਿ ਸਿੱਧੂ ਮੂਸੇਵਾਲੇ ਵੱਲੋਂ ਪਿਛਲੀ ਦਿਨੀਂ ਪੰਜਾਬੀ ਫਿਲਮ 'ਅੜਬ ਮੁਟਿਆਰਾਂ' ਦਾ ਨਵਾਂ ਗੀਤ 'ਜੱਟੀ ਜਿਓਣੇ ਮੌੜ ਦੀ ਬੰਦੂਕ ਵਰਗੀ' ਸੋਸ਼ਲ ਮੀਡੀਆ ਯੂਟਿਊਬ 'ਤੇ ਰਿਲੀਜ਼ ਹੋਇਆ ਸੀ ਜਿਸ ਕਾਰਨ ਸਿੱਧੂ ਮੂਸੇਵਾਲਾ ਕਾਫ਼ੀ ਵਿਵਾਦਾਂ ਵਿਚ ਫਸ ਗਿਆ ਸੀ।

ਹਾਲਾਂਕਿ ਮਾਮਲਾ ਵਧਦਾ ਦੇਖ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਆਪਣੇ ਗੀਤ 'ਚ 'ਮਾਈ ਭਾਗੋ ਜੀ' ਦਾ ਨਾਂ ਲੈਣ 'ਤੇ ਆਪਣੀ ਸਫਾਈ ਪੇਸ਼ ਕੀਤੀ ਅਤੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰ ਕੇ ਸਿੱਖਾਂ ਤੋਂ ਮੁਆਫੀ ਵੀ ਮੰਗੀ। ਦੱਸ ਦੇਈਏ ਕਿ ਅੱਜ ਲੱਚਰ ਗਾਇਕੀ ਕਾਰਨ ਨੌਬਤ ਇਥੋਂ ਤੱਕ ਪਹੁੰਚ ਗਈ ਹੈ ਕਿ ਇਸ ਬਿਮਾਰੀ ਨੂੰ ਜੜ੍ਹੋਂ ਕੱਡਣ ਲਈ ਹੁਣ ਵਿਦਵਾਨਾਂ ਨੂੰ ਸਕੂਲਾਂ ਵਿਚ ਜਾ ਕੇ ਬੱਚਿਆਂ ਦਾ ਇਲਾਜ ਕਰਨਾ ਪੈ ਰਿਹਾ ਹੈ। ਇਸ ਵੀਡੀਓ ‘ਤੇ ਕਈ ਲੋਕਾਂ ਵੱਲੋਂ ਇਹ ਵੀ ਕੁਮੈਂਟ ਕੀਤੇ ਜਾ ਰਹੇ ਹਨ ਕਿ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਇਹ ਉਹੀ ਮੱਸਾ ਰੰਗੜ ਆ,ਜਿਹੜਾ ਦਰਬਾਰ ਸਾਹਿਬ ਵਿਚ ਕੰਜਰੀਆ ਨਚਾਉਂਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement