
ਅਮਰਿੰਦਰ ਗਿੱਲ ਪਹਿਲੀ ਵਾਰ ਰੁਬੀਨਾ ਬਾਜਵਾ ਨਾਲ ਇਸ ਫ਼ਿਲਮ ਵਿਚ ਕੰਮ ਕਰਨਗੇ
ਮਸ਼ਹੂਰ ਪੰਜਾਬੀ ਕਲਾਕਾਰ ਅਤੇ ਅਦਾਕਾਰ ਅਮਰਿੰਦਰ ਗਿੱਲ ਪਹਿਲਾਂ ਵੀ ਕਈ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ ਜਿਹੜੀਆਂ ਕਿ ਬਹੁਤ ਹਿੱਟ ਹੋ ਚੁੱਕੀਆਂ ਨੇ ਹੁਣ ਅਮਰਿੰਦਰ ਨੇ ਇਕ ਨਵੀਂ ਫ਼ਿਲਮ ‘ਲਾਈਏ ਜੇ ਯਾਰੀਆਂ’ ਭਾਰਤੀ ਸਿਨੇਮਾ ਵਿਚ 5 ਜੂਨ ਅਤੇ ਵਿਦੇਸ਼ੀ ਸਿਨੇਮਾ ਚ 7 ਜੂਨ ਨੂੰ ਰਿਲੀਜ਼ ਕਰਨੀ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਅਮਰਿੰਦਰ ਗਿੱਲ ਅਤੇ ਹਰੀਸ਼ ਵਰਮਾ ਨੇ ਪਹਿਲੀ ਵਾਰ ਰੁਬੀਨਾ ਬਾਜਵਾ ਨਾਲ ਕੰਮ ਕੀਤਾ ਹੈ। ਪੰਜਾਬ ਵਿਚ ਅਮਰਿੰਦਰ ਗਿੱਲ ਦੇ ਕਾਫੀ ਫੈਨ ਹਨ ਅਤੇ ਸਾਰੇ ਹੀ ਅਮਰਿੰਦਰ ਗਿੱਲ ਦੀਆਂ ਫਿਲਮਾਂ ਅਤੇ ਗਾਣਿਆਂ ਨੂੰ ਪਸੰਦ ਕਰਦੇ ਹਨ।
Laiye Je Yaarian
ਲੋਕਾਂ ਨੇ ਅਮਰਿੰਦਰ ਗਿੱਲ ਦੀ ਫਿਲਮ ਲਵ ਪੰਜਾਬ ਨੂੰ ਬਹੁਤ ਪਿਆਰ ਦਿੱਤਾ ਹੈ ਕਿਉਂਕਿ ਉਸ ਵਿਚ ਅਮਰਿੰਦਰ ਗਿੱਲ ਨੇ ਪੰਜਾਬੀਆਂ ਦਾ ਆਪਣੇ ਪੰਜਾਬ ਨਾਲ ਕਿੰਨਾ ਪਿਆਰ ਹੈ ਨੂੰ ਦਰਸਾਇਆ ਹੈ ਅਮਰਿੰਦਰ ਗਿੱਲ ਨੇ ਇਸ ਫਿਲਮ ਵਿਚ ਬੇਹੱਦ ਵਧੀਆ ਰੋਲ ਅਦਾ ਕੀਤਾ ਹੈ ਇਸ ਲਈ ਇਹ ਫਿਲਮ ਬੇਹੱਦ ਪੰਜਾਬੀਆਂ ਦੇ ਮਨਾਂ ਨੂੰ ਛੂਈ ਹੈ। ਅਮਰਿੰਦਰ ਗਿੱਲ ਪਹਿਲਾਂ ਵਾਲੀਆਂ ਸਾਰੀਆਂ ਫਿਲਮਾਂ ਤਾਂ ਹਿੱਟ ਹੋਈਆਂ ਹੀ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ ‘ਲਾਈਏ ਜੇ ਯਾਰੀਆਂ’ ਕਿੰਨੀ ਹਿੱਟ ਹੁੰਦੀ ਹੈ। ਇਸ ਫਿਲਮ ਦੇ ਡਾਇਰੈਕਟਰ ਸੁੱਖ ਸੰਘੇੜਾ ਹੈ। ਫਿਲਮ ਦੇ ਲੇਖਕ ਧੀਰਜ ਰਤਨ ਅਤੇ ਮਨੀਲਾ ਰਤਨ ਹਨ।