
ਸੋਸ਼ਲ ਮੀਡੀਆ ਰਾਹੀਂ ਉਨ੍ਹਾਂ 'ਤੇ ਸ਼ੁਭਕਾਮਨਾਵਾਂ ਦੀ ਵਰਖਾ ਹੋ ਰਹੀ ਹੈ
ਚੰਡੀਗੜ੍ਹ (ਮੁਸਕਾਨ ਢਿੱਲੋਂ) :ਪ੍ਰਸਿੱਧ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਵਧਾਈ ਸੰਦੇਸ਼ ਭੇਜਣ ਦਾ ਸਮਾਂ ਆ ਗਿਆ ਹੈ ਕਿਉਂਕਿ ਇਹ ਬਹੁ-ਪ੍ਰਤੀਭਾਸ਼ਾਲੀ ਸ਼ਖਸੀਅ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਨੋ ਮੋਰ ਛੜਾ ਪਰਮੀਸ਼ ਵਰਮਾ ਨੌਜਵਾਨਾਂ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ 'ਤੇ ਸ਼ੁਭਕਾਮਨਾਵਾਂ ਦੀ ਵਰਖਾ ਹੋ ਰਹੀ ਹੈ। ਪਰਮੀਸ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਖਾਸ ਦਿਨ 'ਤੇ ਲਗਾਤਾਰ ਪਿਆਰ ਅਤੇ ਸਮਰਥਨ ਦੇਣ ਲਈ ਧੰਨਵਾਦ ਕੀਤਾ। ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕੀਤਾ ਕਿ ਅੱਜ ਉਹ 7 ਵਜੇ ਆਪਣੇ ਸ਼ਾਨਦਾਰ ਟਰੈਕ ਦੀ ਵਿਸ਼ੇਸ਼ ਘੋਸ਼ਣਾ ਕਰਨ ਵਾਲੇ ਹਨ।
ਉਨ੍ਹਾਂ ਨੂੰ ਇੱਕ ਆਲਰਾਊਂਡਰ ਕਹਿਣਾ ਗ਼ਲਤ ਨਹੀਂ ਹੋਵੇਗਾ ਕਿਉਂਕਿ ਇਕ ਅਭਿਨੇਤਾ, ਗਾਇਕ, ਨਿਰਦੇਸ਼ਕ, ਲੇਖਕ, ਨਿਰਮਾਤਾ ਦੇ ਰੂਪ ਵਿੱਚ ਹਰ ਸੰਭਵ ਪੇਸ਼ੇ ‘ਤੇ ਹੱਥ ਅਜ਼ਮਾਉਣ ਵਾਲੇ ਪਰਮੀਸ਼ ਵਰਮਾ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਪਰਮੀਸ਼ ਵਰਮਾ ਇੱਕ 9-ਐਪੀਸੋਡ ਲੰਬੀਵੈੱਬ ਸੀਰੀਜ਼ ਲੈ ਕੇ ਆ ਰਹੇ ਹਨ ਜੋ ਬਹੁਤ ਜਲਦੀ ਡਿਜੀਟਲ ਪਲੇਟਫਾਰਮ, ਵੂਟ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਪਰਮੀਸ਼ ਵਰਮਾ ਨੇ ਇਕ ਵਾਰ ਆਪਣੇ ਇੰਸਟਾਗ੍ਰਾਮ 'ਤੇ ਜੋ ਫੋਟੋ ਪੋਸਟ ਕੀਤੀ ਸੀ, ਜਿਸ ਵਿਚ ਉਸ ਨੂੰ ਕਲੀਨ ਸ਼ੇਵ ਦੇਖਿਆ ਜਾ ਸਕਦਾ ਹੈ, ਉਹ ਇਸ ਸੀਰੀਜ਼ ਦੇ ਸ਼ੂਟ ਲਈ ਸੀ।
ਪਰਮੀਸ਼ ਵਰਮਾ ਆਪਣਾ ਕਾਲਜ ਅੱਧ ਵਿਚਕਾਰ ਛੱਡ ਕੇ ਆਸਟ੍ਰੇਲੀਆ ਚਲੇ ਗਏ ਸੀ, ਜਿੱਥੇ ਉਨ੍ਹਾਂ ਨੇ ਇੱਕ ਪੱਬ ਵਿੱਚ ਭਾਂਡੇ ਧੋਣ ਵਰਗੀਆਂ ਨੌਕਰੀਆਂ ਕੀਤੀਆਂ, ਫਿਰ ਉਨ੍ਹਾਂ ਨੇ ਬਾਰ ਟੈਂਡਰ ਦਾ ਕੰਮ ਕੀਤਾ। ਪਰਮੀਸ਼ ਵਰਮਾ ਆਪਣਾ ਹੋਟਲ ਮੈਨੇਜਮੈਂਟ ਕੋਰਸ ਪੂਰਾ ਕਰਨ ਵਿੱਚ ਅਸਫਲ ਰਹੇ ਅਤੇ ਇਸ ਲਈ ਉਸਦੇ ਪਿਤਾ ਨੇ ਉਸਨੂੰ ਭਾਰਤ ਵਾਪਸ ਆਉਣ ਅਤੇ ਇੱਥੇ ਫਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਕਿਹਾ। ਪਰਮੀਸ਼ ਆਪਣੇ ਸੰਗੀਤ ਵੀਡੀਓ ਜ਼ਿਮੇਵਾਰੀ ਭੂਖ ਤੇ ਦੂਰੀ ਨਾਲ ਇੱਕ ਸ਼ਾਨਦਾਰ ਐਂਟਰੀ ਕੀਤੀ ਸੀ, ਜਿਸ ਵਿਚ ਪਰਮੀਸ਼ ਨੇ ਆਸਟ੍ਰੇਲੀਆ ਵਿਚ ਰਹਿੰਦਿਆਂ ਆਪਣੇ ਔਖੇ ਸਮੇਂ ਦਾ ਵਰਣਨ ਕੀਤਾ ਸੀ।
ਪਰਮੀਸ਼ ਵਰਮਾ ਨੇ "ਆ ਲੈ ਚੱਕ ਮੈਂ ਆ ਗਿਆ" ਰਾਹੀਂ ਗਾਇਕੀ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਜੋ ਆਸਟ੍ਰੇਲੀਆ ਵਿੱਚ ਉਸਦੇ ਸੰਘਰਸ਼ 'ਤੇ ਆਧਾਰਿਤ ਹੈ।ਪਰਮੀਸ਼ ਵਰਮਾ ਦੇ ਪਿਤਾ ਸਤੀਸ਼ ਵਰਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਯੂਨੀਵਰਸਿਟੀ ਹੈੱਡ ਵਜੋਂ ਆਪਣੀ ਡਿਊਟੀ ਨਿਭਾਈ। ਇੱਕ ਥੀਏਟਰ ਕਲਾਕਾਰ ਦਾ ਪੁੱਤਰ ਹੋਣ ਦੇ ਨਾਤੇ ਪਰਮੀਸ਼ ਨੇ ਆਪਣੇ ਪਿਤਾ ਦੇ ਨਾਟਕਾਂ ਵਿੱਚ ਬਾਲ ਕਲਾਕਾਰ ਵਜੋਂ ਕੰਮ ਕੀਤਾ।ਉਹ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਸੇਵਾਮੁਕਤ ਪ੍ਰੋਫੈਸਰ ਡਾ: ਸਤੀਸ਼ ਵਰਮਾ ਦਾ ਪੁੱਤਰ ਹੈ। ਉਨ੍ਹਾਂ ਦੇ ਪਿਤਾ, ਸਤੀਸ਼ ਕੁਮਾਰ ਵਰਮਾ ਵੀ ਇੱਕ ਇੱਕ ਪ੍ਰੋਫੈਸਰ, ਇੱਕ ਨਾਮਵਰ ਪੰਜਾਬੀ ਲੇਖਕ, ਕਵੀ, ਅਤੇ ਇੱਕ ਥੀਏਟਰ ਕਲਾਕਾਰ ਹਨ। ਪਰਮੀਸ਼ ਅਤੇ ਉਸਦੀ ਲੰਬੇ ਸਮੇਂ ਦੀ ਪ੍ਰੇਮਿਕਾ ਗੀਤ ਨੇ ਅਕਤੂਬਰ, 2021 ਨੂੰ ਕੈਨੇਡਾ ਵਿੱਚ ਇੱਕ ਸ਼ਾਨਦਾਰ ਵਿਆਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜੋੜੇ ਨੂੰ ਸਤੰਬਰ
2022 ਵਿਚ ਸਦਾ ਨਾਂ ਦੀ ਇੱਕ ਬਹੁਤ ਹੀ ਪਿਆਰੀ ਬੱਚੀ ਦੀ ਬਖਸ਼ਿਸ਼ ਹੋਈ।
ਕਿਉਂ ਮਾਰੀਆਂ ਸੀ ਗੋਲੀਆਂ:
ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ 14 ਅਪ੍ਰੈਲ 2018 ਨੂੰ ਸਵੇਰੇ ਕਰੀਬ 12.30 ਵਜੇ ਮੁਹਾਲੀ ਦੇ ਸੈਕਟਰ 91 ਵਿੱਚ ਗੋਲੀ ਮਾਰੀ ਗਈ ਸੀ ਜਦੋ ਉਹ ਆਪਣੇ ਦੋਸਤ ਨਾਲ ਵਾਪਸ ਘਰ ਪਰਤ ਰਹੇ ਸਨ। ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਪਿੱਛੇ ਹੱਥ ਹੋਣ ਦਾ ਦਾਅਵਾ ਕੀਤਾ ਸੀ। ਉਸਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਸਟੇਟਸ ਅਪਲੋਡ ਕੀਤਾ ਸੀ, ਜਿਸ ਵਿੱਚ ਉਸਨੇ ਇੱਕ ਪਿਸਤੌਲ ਫੜੀ ਹੋਈ ਸੀ ਅਤੇ ਨਾਲ ਹੀ ਪਰਮੀਸ਼ ਵਰਮਾ ਦੀ ਇੱਕ ਤਸਵੀਰ ਜਿਸ 'ਤੇ ਕਰਾਸ ਖਿੱਚਿਆ ਹੋਇਆ ਸੀ।ਉਸ ਨੇ ਦਾਅਵਾ ਕੀਤਾ ਕਿ ਗਾਇਕ ਇਸ ਵਾਰ ਤਾਂ ਬਚ ਗਿਆ ਪਰ ਅਗਲੀ ਵਾਰ ਉਹ ਬਚ ਨਹੀਂ ਸਕੇਗਾ।ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹੋਇਆ ਉਹ ਹਮਲਾ ਪੰਜਾਬ ਦੇ ਗੈਂਗਸਟਰਾਂ ਵੱਲੋਂ ਪੰਜਾਬੀ ਮਨੋਰੰਜਨ ਜਗਤ ਦੇ ਕਲਾਕਰਾਂ ਨੂੰ ਕੀਤੀਆਂ ਜਾਣ ਵਾਲਿਆਂ ਫਿਰੌਤੀ ਦੀਆਂ ਕਾਲਾਂ ਨੂੰ ਨਾ ਮਨਣ ਦਾ ਬਦਲਾ ਸੀ।