ਮਸ਼ਹੂਰ ਰੈਪਰ ਨੇ ਲਿਖਿਆ: ਇਹ ਗੀਤ ਦਿਲ ਤੋਂ ਮੇਰੇ ਲਈ ਬਹੁਤ ਖ਼ਾਸ ਹੈ
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਸਿੱਧੂ ਮੂਸੇਵਾਲਾ ਦਾ ਅਗਲਾ ਗੀਤ ‘ਚੋਰਨੀ’ ਇਸ ਹਫ਼ਤੇ ਰਿਲੀਜ਼ ਹੋਣ ਜਾ ਰਿਹਾ ਹੈ। ਉਨ੍ਹਾਂ ਦਾ ਇਹ ਗੀਤ ਮਸ਼ਹੂਰ ਰੈਪਰ ਡਿਵਾਈਨ ਨਾਲ ਆਵੇਗਾ। ਡਿਵਾਈਨ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਹ ਗੀਤ ਦਿਲ ਤੋਂ ਮੇਰੇ ਲਈ ਬਹੁਤ ਖ਼ਾਸ ਹੈ।
ਇਹ ਵੀ ਪੜ੍ਹੋ: ਫੁੱਟਬਾਲ ਤੇ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਰੈਪਰ ਡਿਵਾਈਨ ਨੇ ਅਪਣੇ ਇੰਸਟਾਗ੍ਰਾਮ ‘ਤੇ ਗੀਤ ਸਬੰਧੀ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, “ ਦਿਲ ਤੋਂ...ਇਹ ਮੇਰੇ ਲਈ ਬਹੁਤ ਖਾਸ ਗੀਤ ਹੈ। ਇਹ ਦਿਲ ਤੋਂ ਹੈ....ਇਸ ਹਫ਼ਤੇ, ਚੋਰਨੀ”। ਦੱਸ ਦੇਈਏ ਕਿ ਡਿਵਾਈਨ ਦੀ ਐਲਬਮ ‘ਗੁਨੇਹਗਾਰ’ ’ਚ ਉਸ ਦਾ ਸਿੱਧੂ ਮੂਸੇਵਾਲਾ ਨਾਲ ਇਕ ਗੀਤ ਪੈਂਡਿੰਗ ਸੀ। ਇਸ ਗੀਤ ਨੂੰ ਹੁਣ ਡਿਵਾਈਨ ਨੇ ਸਿੱਧੂ ਦੇ ਮਾਪਿਆਂ ਦੀ ਮਨਜ਼ੂਰੀ ਤੋਂ ਬਾਅਦ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਕਿਸਾਨਾਂ ਨੂੰ ਦਹਾਕਿਆਂ ਬਾਅਦ ਮਿਲਿਆ ਨਹਿਰੀ ਪਾਣੀ: ਮੀਤ ਹੇਅਰ
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਰਿਲੀਜ਼ ਹੋਣ ਜਾ ਰਿਹਾ ਇਹ ਉਨ੍ਹਾਂ ਦਾ ਚੌਥਾ ਗੀਤ ਹੈ। ਇਸ ਤੋਂ ਪਹਿਲਾਂ ਮੂਸੇਵਾਲਾ ਦੇ ਤਿੰਨ ਹੋਰ ਗੀਤ ‘ਐਸਵਾਈਐਲ’, ‘ਵਾਰ’ ਅਤੇ ‘ਮੇਰਾ ਨਾਂਅ’ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਸੀ।