ਆਉਣ ਵਾਲੀ ਪੰਜਾਬੀ ਫਿਲਮ 'ਸਾਕ' ਰਿਸ਼ਤਿਆਂ ਦੀ ਮਹੱਤਤਾ ਨੂੰ ਕਰੇਗੀ ਉਜਾਗਰ
Published : Sep 1, 2019, 9:45 am IST
Updated : Sep 1, 2019, 9:45 am IST
SHARE ARTICLE
Punjabi Movie Saak
Punjabi Movie Saak

ਮੈਂਡੀ ਤੱਖਰ ਅਤੇ ਡੈਬਿਊਟੈਂਟ ਜੋਬਨਪ੍ਰੀਤ ਨਿਭਾਉਣਗੇ ਫਿਲਮ ਵਿਚ ਮੁੱਖ ਕਿਰਦਾਰ

ਜਲੰਧਰ: ਮਿਨਹਾਸ ਫਿਲਮਸ, ਮਿਨਹਾਸ ਲਾਏਰਸ ਅਤੇ ਵ੍ਹਾਈਟ ਹਿੱਲ ਸਟੂਡੀਓਸ ਆਪਣੀ ਆਉਣ ਵਾਲੀ ਫਿਲਮ ਸਾਕ ਰਿਲੀਜ਼ ਕਰਨ ਲਈ ਬਿਲਕੁਲ ਤਿਆਰ ਹਨ। ਹਾਲ ਹੀ ਵਿਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਯਨ ਕੀਤਾ। ਇਸ ਮੌਕੇ ਤੇ ਫਿਲਮ ਦੇ ਮੁੱਖ ਅਦਾਕਾਰ, ਜੋਬਨਪ੍ਰੀਤ ਸਿੰਘ ਨੇ ਕਿਹਾ ਸਾਕ ਇੱਕ ਬਹੁਤ ਹੀ ਅਧਭੁਤ ਕਾਨਸੈਪਟ ਹੈ ਸਿਰਫ ਇਸ ਲਈ ਨਹੀਂ ਕਿ ਇਹ ਉਸ ਦੀ ਫਿਲਮ ਹੈ ਪਰ ਇਹ ਇੱਕ ਅਜਿਹੀ ਫਿਲਮ ਹੈ ਜੋ ਉਹ ਦਰਸ਼ਕ ਵਜੋਂ ਵੀ ਦੇਖਣਾ ਪਸੰਦ ਕਰਨਗੇ।

Jobanpreet Singh Jobanpreet Singh

ਇੱਕ ਡੈਬਿਊਟੈਂਟ ਹੋਣ ਦੇ ਨਾਤੇ ਉਹ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੇ ਹਨ ਕਿ ਉਹਨਾਂ ਨੂੰ ਇੰਨੀ ਖੂਬਸੂਰਤ ਕਹਾਣੀ ਅਤੇ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ ਵਿਚ ਹਰ ਇੱਕ ਕਿਰਦਾਰ ਨੂੰ ਬਹੁਤ ਹੀ ਬਾਕਮਾਲ ਤਰੀਕੇ ਨਾਲ ਤਰਾਸ਼ਿਆ ਗਿਆ ਹੈ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸ ਨੂੰ ਦੇਖਣਾ ਜ਼ਰੂਰ ਪਸੰਦ ਕਰਨਗੇ।

SaakSaak

ਫਿਲਮ ਦੇ ਡਾਇਰੈਕਟਰ, ਕਮਲਜੀਤ ਸਿੰਘ ਨੇ ਕਿਹਾ ਜਦੋਂ ਉਹਨਾਂ ਨੇ ਇਹ ਕਹਾਣੀ ਲਿਖੀ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਹੀ ਇਹਨਾਂ ਜਜ਼ਬਾਤਾਂ ਨਾਲ ਇਨਸਾਫ ਕਰ ਸਕਣਗੇ ਜਿਹਨਾਂ ਨੂੰ ਉਹਨਾਂ ਨੇ ਸਿਰਫ ਲਿਖਿਆ ਨਹੀਂ ਬਲਕਿ ਮਹਿਸੂਸ ਕੀਤਾ ਹੈ। ਕਾਸ੍ਟ ਅਤੇ ਕਰੂ ਦੇ ਹਰ ਮੈਂਬਰ ਨੇ ਬਹੁਤ ਹੀ ਮਿਹਨਤ ਅਤੇ ਸਹਿਯੋਗ ਦਿੱਤਾ ਕਿ ਜਿੰਨਾ ਉਹਨਾਂ ਨੇ ਸੋਚਿਆ ਸੀ ਫਾਈਨਲ ਪ੍ਰੋਡਕਟ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਬਣਿਆ ਹੈ।

ਉਹ ਸਿਰਫ ਇਹੀ ਉਮੀਦ ਕਰਦੇ ਹਨ ਕਿ ਦਰਸ਼ਕ ਵੀ ਇਸ ਨੂੰ ਉੰਨਾ ਹੀ ਸਹਿਯੋਗ ਦੇਣ। ਫਿਲਮ ਦੇ ਪ੍ਰੋਡੂਸਰ, ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰੀਤ ਮਿਨਹਾਸ ਨੇ ਕਿਹਾ ਭਾਵੇਂ ਉਹਨਾਂ ਨੂੰ ਆਪਣੇ ਪ੍ਰੋਡਕਟ ਤੇ ਪੂਰਾ ਵਿਸ਼ਵਾਸ ਹੈ ਪਰ ਜੀਵਰਨ ਜੀਵਰਨ ਫਿਲਮ ਦੀ ਰਿਲੀਜ਼ ਮਿਤੀ ਨੇੜੇ ਆ ਰਹੀ ਹੈ ਉਹ ਉਤਸ਼ਾਹਿਤ ਹੋਣ ਦੇ ਨਾਲ ਨਾਲ ਬੇਚੈਨ ਵੀ ਹਨ। ਉਹ ਦਰਸ਼ਕਾਂ ਦੇ ਟੀਜ਼ਰ, ਟ੍ਰੇਲਰ ਅਤੇ ਗਾਣਿਆਂ ਨੂੰ ਦਿੱਤੇ ਪਿਆਰ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਨ।

ਉਹਨਾਂ ਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਫਿਲਮ ਵੀ ਇਹਨਾਂ ਹੀ ਪਿਆਰ ਦੇਣਗੇ। ਫ਼ਿਲਮ ਵਿਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਤੋਂ ਇਲਾਵਾ ਮੁਕੁਲ ਦੇਵ, ਮਹਾਵੀਰ ਭੁੱਲਰ, ਸੋਨਪ੍ਰੀਤ ਜਵੰਦਾ, ਗੁਰਦੀਪ ਬਰਾੜ ਅਤੇ ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਓਂਕਾਰ ਮਿਨਹਾਸ ਅਤੇ ਕਾਇਸਟ੍ਰੈਕਸ ਸਾਕ ਦੇ ਮਿਊਜ਼ਿਕ ਡਾਇਰੈਕਟਰ ਹਨ। ਕਮਲਜੀਤ ਸਿੰਘ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਉਹਨਾਂ ਨੇ ਹੀ ‘ਸਾਕ’ ਦੀ ਕਹਾਣੀ ਲਿਖੀ ਹੈ।

Saak Saak

ਗੁਰਮੀਤ ਸਿੰਘ ਨੇ ਫ਼ਿਲਮ ਵਿਚ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ ਹੈ। ਵੀਤ ਬਲਜੀਤ ਅਤੇ ਕਰਤਾਰ ਕਮਲ ਨੇ ਗੀਤਾਂ ਦੇ ਬੋਲ ਲਿਖੇ ਹਨ। ਮਿਨਹਾਸ ਪ੍ਰਾਈਵੇਟ ਲਿਮਟਿਡ ਤੋਂ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰੀਤ ਮਿਨਹਾਸ ਨੇ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦੀ ਦੁਨੀਆ ਭਰ ਵਿਚ ਵੰਡ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਕੀਤੀ ਹੈ। ‘ਸਾਕ’ 6 ਸਤੰਬਰ 2019 ਨੂੰ ਰਿਲੀਜ਼ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement