AP Dhillon Firing: ਘਰ ’ਤੇ ਫਾਇਰਿੰਗ ਮਗਰੋਂ ਪੰਜਾਬੀ ਗਾਇਕ AP ਢਿੱਲੋਂ ਦਾ ਪਹਿਲਾ ਬਿਆਨ ਆਇਆ ਸਾਹਮਣੇ
Published : Sep 3, 2024, 9:18 am IST
Updated : Sep 3, 2024, 9:42 am IST
SHARE ARTICLE
Punjabi singer AP Dhillon's first statement came out after the firing at home
Punjabi singer AP Dhillon's first statement came out after the firing at home

AP Dhillon Firing: ਇਕ ਰਿਪੋਰਟ ਮੁਤਾਬਕ ਗੋਲੀਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ

 

AP Dhillon Firing News in punjabi: ਘਰ ’ਤੇ ਫਾਇਰਿੰਗ ਮਗਰੋਂ ਪੰਜਾਬੀ ਗਾਇਕ AP ਢਿੱਲੋਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਲਿਖਿਆ- ਮੈਂ ਤੇ ਮੇਰੇ ਨਾਲ ਦੇ ਲੋਕ ਸੁਰੱਖਿਅਤ ਹਨ। ਮੇਰਾ ਹਾਲ ਜਾਨਣ ਵਾਲਿਆਂ ਦਾ ਧੰਨਵਾਦ। ਤੁਹਾਡੀ ਸਾਰਿਆਂ ਦੀ ਸਪੋਰਟ ਮੇਰੇ ਲਈ ਸਭ ਕੁੱਝ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਵੈਨਕੂਵਰ ਵਿੱਚ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਹਾਲਾਂਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।

ਪੜ੍ਹੋ ਇਹ ਖ਼ਬਰ :   Punjab News: ਬਾਦਲ ਸਰਕਾਰ ਦੇ ਕਾਰਜਕਾਲ ’ਚ ਮੰਤਰੀ ਰਹੇ 17 ਆਗੂਆਂ ਵਾਲਾ ਪੱਤਰ ਵੀ ਹੋਇਆ ਲੀਕ

ਇਕ ਰਿਪੋਰਟ ਮੁਤਾਬਕ ਗੋਲੀਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਗੋਲੀਬਾਰੀ ਪਿੱਛੇ ਗੋਲਡੀ ਬਰਾੜ ਦੇ ਗਿਰੋਹ ਦਾ ਹੱਥ ਹੈ ਨਾਲ ਹੀ ਖਬਰਾਂ ਸਾਹਮਣੇ ਆਈਆਂ ਹਨ ਕਿ ਏਪੀ ਢਿੱਲੋਂ ਨੂੰ ਲਾਰੈਂਸ ਬਿਸ਼ਨੋਈ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਪਰ ਰੋਜ਼ਾਨਾ ਸਪੋਕਸਮੈਨ ਇਸ ਦੀ ਪੁਸ਼ਟੀ ਨਹੀਂ ਕਰਦਾ। 

ਪੜ੍ਹੋ ਇਹ ਖ਼ਬਰ :   Mountaineer: ਪਰਬਤਾਰੋਹੀ ਅਮਰਦੀਪ ਸਿੰਘ ਨੇ ਮੈਂਟੋਕ ਕਾਂਗੜੀ 2 ਦੀ ਚੋਟੀ ’ਤੇ ਲਹਿਰਾਇਆ ਤਿਰੰਗਾ

ਕੌਣ ਹੈ ਏਪੀ ਢਿੱਲੋਂ?

ਏਪੀ ਢਿੱਲੋਂ ਦਾ ਪੂਰਾ ਨਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ। ਇਸ ਸਮੇਂ ਉਹ ਪੰਜਾਬੀ ਗੀਤਾਂ ਦਾ ਸਭ ਤੋਂ ਮਸ਼ਹੂਰ ਗਾਇਕ ਹੈ। ਏਪੀ ਢਿੱਲੋਂ ਦੇ ਪ੍ਰਸ਼ੰਸਕਾਂ ਵਿੱਚ ਜਾਨ੍ਹਵੀ ਕਪੂਰ, ਅਨਨਿਆ ਪਾਂਡੇ ਅਤੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹਨ। ਹਾਲ ਹੀ 'ਚ ਉਨ੍ਹਾਂ ਨੇ ਸਲਮਾਨ ਖਾਨ ਅਤੇ ਸੰਜੇ ਦੱਤ ਦੇ ਨਾਲ 'ਓਲਡ ਮਨੀ' ਗੀਤ ਵੀ ਰਿਲੀਜ਼ ਕੀਤਾ ਹੈ। ਹੁਣ ਤੱਕ, ਇੰਡੋ-ਕੈਨੇਡੀਅਨ ਰੈਪਰ ਅਤੇ ਗਾਇਕ ਏਪੀ ਢਿੱਲੋਂ ਦੇ 5 ਸੋਲੋ ਗੀਤ ਯੂਕੇ ਏਸ਼ੀਅਨ ਅਤੇ ਪੰਜਾਬੀ ਚਾਰਟ 'ਤੇ ਚੋਟੀ 'ਤੇ ਹਨ। ਜਦੋਂ ਕਿ 'ਮਜ਼ਹੇਲ' ਅਤੇ 'ਬ੍ਰਾਊਨ ਮੁੰਡੇ' ਬਿਲਬੋਰਡ ਚਾਰਟ 'ਤੇ ਚੋਟੀ 'ਤੇ ਰਹੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿੰਨਾ ਪੜ੍ਹਿਆ-ਲਿਖਿਆ ਹੈ ਏਪੀ ਢਿੱਲੋਂ ?

AP ਢਿੱਲੋਂ ਆਪਣੇ ਸਾਥੀਆਂ ਗੁਰਿੰਦਰ ਗਿੱਲ, ਸ਼ਿੰਦਾ ਕਾਹਲੋਂ ਅਤੇ Gminxr ਨਾਲ ਆਪਣੇ 'ਰਨ-ਅੱਪ ਰਿਕਾਰਡਸ' ਲੇਬਲ ਹੇਠ ਗੀਤ ਤਿਆਰ ਕਰਦਾ ਹੈ। ਏ.ਪੀ. ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਲਿਆਂਵਾਲ ਵਿਚ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਅੰਮ੍ਰਿਤਸਰ ਦੇ ਬਾਬਾ ਕੁਮਾ ਸਿੰਘ ਜੀ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਸਾਨਿਚ ਵਿੱਚ ਕੈਮੋਸਨ ਕਾਲਜ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਵਿੱਚ ਡਿਪਲੋਮਾ ਕੀਤਾ।

​(For more Punjabi news apart from AP Dhillon Firing News in punjabi , stay tuned to Rozana Spokesman)

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement