ਫ਼ਿਲਮ ‘15 ਲੱਖ ਕਦੋਂ ਆਉਗਾ’ 10 ਮਈ ਨੂੰ ਸਿਨੇਮਾ ਘਰਾਂ ’ਚ ਆ ਰਹੀ ਮਚਾਉਣ ਧਮਾਲ
Published : May 4, 2019, 9:07 pm IST
Updated : May 4, 2019, 9:09 pm IST
SHARE ARTICLE
Ravinder Grewal's new movie 15 Lakh Kadon Aauga
Ravinder Grewal's new movie 15 Lakh Kadon Aauga

ਫ਼ਿਲਮ ‘15 ਲੱਖ ਕਦੋਂ ਆਉਗਾ’ 10 ਮਈ ਨੂੰ ਸਿਨੇਮਾਂ ਘਰਾਂ ’ਚ ਆ ਰਹੀ ਮਚਾਉਣ ਧਮਾਲ

ਚੰਡੀਗੜ੍ਹ: ਪੰਜਾਬੀ ਫ਼ਿਲਮ ‘15 ਲੱਖ ਕਦੋਂ ਆਉਗਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ਦਾ ਟ੍ਰੇਲਰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਰਵਿੰਦਰ ਗਰੇਵਾਲ ਦੀਆਂ ਬਾਕੀ ਫ਼ਿਲਮਾਂ ਵਾਂਗ ਪਾਲੀਵੁੱਡ ਵਿਚ ਜ਼ਰੂਰ ਧਮਾਲ ਪਾਵੇਗੀ। ਦੱਸ ਦਈਏ ਕਿ ਇਹ ਰਵਿੰਦਰ ਗਰੇਵਾਲ ਦੀ ਪੰਜਵੀਂ ਫ਼ਿਲਮ ਹੈ। ਇਸ ਤੋਂ ਪਹਿਲਾਂ ਚਾਰ ਫ਼ਿਲਮਾਂ ਰਵਿੰਦਰ ਗਰੇਵਾਲ ਵਿਚ ਕੰਮ ਕਰ ਚੁੱਕੇ ਹਨ।

15 Lakh Kadon Aauga15 Lakh Kadon Aauga

ਸਭ ਤੋਂ ਪਹਿਲੀ ਫ਼ਿਲਮ ‘ਰੌਲਾ ਪੈ ਗਿਆ’ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ ਤੇ ਫ਼ਿਲਮ ਵਿਚ ਰਵਿੰਦਰ ਗਰੇਵਾਲ ਦੀ ਅਦਾਕਾਰੀ ਨੂੰ ਵੀ ਖ਼ੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਗਰੇਵਾਲ ਦੀ ‘ਫਿਰ ਰੌਲਾ ਪੈ ਗਿਆ’, ‘ਜੱਜ ਸਿੰਘ ਐਲਐਲਬੀ’, ‘ਡੰਗਰ ਡਾਕਟਰ ਜੈਲੀ’ ਫ਼ਿਲਮਾਂ ਆਈਆਂ, ਜਿੰਨ੍ਹਾਂ ਨੇ ਪਾਲੀਵੁੱਡ ਵਿਚ ਪੂਰੀ ਧਮਾਲ ਮਚਾਈ ਸੀ। ਦਰਸ਼ਕ ਪਿਛਲੀਆਂ ਫ਼ਿਲਮਾਂ ਰਵਿੰਦਰ ਗਰੇਵਾਲ ਨੂੰ ਵੱਖੋ ਵੱਖਰੇ ਰੋਲਜ਼ ਵਿਚ ਵੇਖ ਚੁੱਕੇ ਹਨ। ਹੁਣ ਦਰਸ਼ਕਾਂ ਨੂੰ ਉਡੀਕ ਹੈ ਇਸ ਫ਼ਿਲਮ ਦੀ, ਜਿਸ ਦੇ ਟ੍ਰੇਲਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਉਹ ਇਸ ਫ਼ਿਲਮ ਵਿਚ ਕਈ ਰੋਲ ਨਿਭਾ ਰਹੇ ਹਨ।

New Punjabi MovieNew Punjabi Movie

ਰਵਿੰਦਰ ਗਰੇਵਾਲ ਦੀ ਇਹ ਫ਼ਿਲਮ ਸਿਨੇਮਾ ਘਰਾਂ ਵਿਚ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰਵਿੰਦਰ ਗਰੇਵਾਲ ਦੀ ਇਹ ਫ਼ਿਲਮ ਕਿਸ ਹੱਦ ਤੱਕ ਦਰਸ਼ਕਾਂ ਦੇ ਦਿਲਾਂ ਨੂੰ ਛੂੰਹਦੀ ਹੈ ਤੇ ਪਾਲੀਵੁੱਡ ਵਿਚ ਅਪਣਾ ਰੁਤਬਾ ਬਰਕਰਾਰ ਰੱਖਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement