ਜਲਦ ਆ ਰਹੀ ਹੈ ਫਿਲਮ ਮੰਜੇ ਬਿਸਤਰੇ 2
Published : Apr 9, 2019, 6:41 pm IST
Updated : Apr 9, 2019, 6:41 pm IST
SHARE ARTICLE
Entertainment/Punjabi movie details Manje Bistre 2
Entertainment/Punjabi movie details Manje Bistre 2

ਟਰੈਂਡਿੰਗ ਤੇ ਹੈ ਮੰਜੇ ਬਿਸਤਰੇ ਫਿਲਮ ਦਾ ਟਰੇਂਲਰ

ਵਿਸਾਖੀ ਦੇ ਖਾਸ ਮੌਕੇ ਤੇ 12 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ ਮੰਜੇ ਬਿਸਤਰੇ 2 ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਵੇਂ ਸਾਰੇ ਜਾਣਦੇ ਹਨ ਕਿ ਮੰਜੇ ਬਿਸਤਰੇ 2 ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ ਅਤੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।

Manje Bistre 2Manje Bistre 2

ਲੋਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫਿਲਮ ਜ਼ਰੂਰ ਕੁਝ ਨਵਾਂ ਵਿਖਾਵੇਗੀ। ਦੱਸ ਦਈਏ ਕਿ ਗਿੱਪੀ ਗਰੇਵਾਲ ਤੋਂ ਇਲਾਵਾ ਫਿਲਮ ਵਿਚ ਸਿਮੀ ਚਾਹਲ, ਕਰਮਜੀਤ ਅਨਮੋਲ, ਸਰਦਾਰ ਸੋਹਿ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਰਘਬੀਰ ਬੋਲੀ, ਮਲਕੀਤ ਰੌਣੀ, ਨਿਸ਼ਾ ਬਾਨੋਂ, ਜੱਗੀ ਸਿੰਘ, ਰੁਪਿੰਦਰ ਰੂਪੀ, ਰਾਣਾ ਰਣਬੀਰ ਅਤੇ ਬਨਿੰਦਰ ਬਨੀ ਸਮੇਤ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਤੇ ਬਲਜੀਤ ਸਿੰਘ ਦਿਓ ਇਸ ਤੋਂ ਪਹਿਲਾਂ ਅਰਦਾਸ, ਮਿਰਜ਼ਾ ਅਤੇ ਮੰਜੇ ਬਿਸਤਰੇ ਵਰਗੀਆਂ ਫਿਲਮਾਂ ਵਿਚ ਇਕੱਠਿਆਂ ਕੰਮ ਕੀਤਾ ਹੈ।

ਇਹ ਫਿਲਮ ਮੰਜੇ ਬਿਸਤਰੇ ਤੋਂ ਵੀ ਜ਼ਿਆਦਾ ਸਫਲਤਾ ਹਾਸਲ ਕਰ ਸਕਦੀ ਹੈ। ਇਸ ਵਿਚ ਵੱਡੇ ਕਲਾਕਾਰ ਸ਼ਾਮਲ ਹੋਣਗੇ ਜਿਹਨਾਂ ਕਰਕੇ ਫਿਲਮ ਹਿੱਟ ਹੋਵੇਗੀ। ਇਸ ਫਿਲਮ ਵਿਚ ਮਨੋਰੰਜਨ ਵੀ ਵੱਧ ਹੋਵੇਗਾ। ਇਸ ਫਿਲਮ ਦੀ ਖਾਸੀਅਤ ਇਹ ਹੈ ਕਿ ਇਸ ਫਿਲਮ ਵਿਚ ਕੈਨੇਡਾ ਦੀ ਧਰਤੀ ਪੰਜਾਬੀ ਸੱਭਿਆਚਾਰ ਵੇਖਣ ਨੂੰ ਮਿਲੇਗਾ। ਇਸ ਫਿਲਮ ਵਿਚ ਕੈਨੇਡਾ ਦੀ ਧਰਤੀ ਤੇ ਮੰਜੇ ਬਿਸਤਰੇ ਇਕੱਠੇ ਕੀਤੇ ਜਾਣਗੇ।

Manje Bistre 2Manje Bistre 2

ਕੈਨੇਡਾ ਦੀਆਂ ਸੜਕਾਂ ਤੇ ਟਰਾਲੀਆਂ ਤੇ ਟਰੈਕਟਰ ਚੱਲਦੇ ਦਿਸਣਗੇ। ਕੈਨੇਡਾ ਵਿਚ ਪੰਜਾਬੀ ਸੱਭਿਆਚਾਰ ਨੂੰ ਦਿਖਾਉਣਾ ਬਹੁਤ ਵੱਡੀ ਗੱਲ ਹੈ ਜੋ ਹਰੇਕ ਦੇ ਵੱਸ ਦੀ ਗੱਲ ਨਹੀਂ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ 2017 ਵਿਚ ਆਈ ਫਿਲਮ ਮੰਜੇ ਬਿਸਤਰੇ ਦੀ ਸਫਲਤਾ ਤੋਂ ਬਾਅਦ ਹੀ ਗਿੱਪੀ ਗਰੇਵਾਲ ਤੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਮੰਜੇ ਬਿਸਤਰੇ 2 ਦਾ ਐਲਾਨ ਕੀਤਾ ਹੈ।

ਮੰਜੇ ਬਿਸਤਰੇ ਇਕ ਵੱਡੀ ਫਿਲਮ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਪਹਿਲੀ ਫਿਲਮ ਤੋਂ ਕਿਤੇ ਜ਼ਿਆਦਾ ਕਲਾਕਾਰਾਂ ਦੀ ਮਿਹਨਤ ਇਸ ਫਿਲਮ ਵਿਚ ਦੇਖਣ ਨੂੰ ਮਿਲੇਗੀ ਕਿਉਂਕਿ ਸੀਕਵਲ ਨੂੰ ਹਮੇਸ਼ਾ ਹੀ ਪਹਿਲੀ ਫਿਲਮ ਨਾਲੋਂ ਜ਼ਿਆਦਾ ਵਧੀਆ ਤੇ ਕੁਝ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੰਜੇ ਬਿਸਤਰੇ ਦਾ ਸੀਕਵਲ ਕਰੀਬ 2 ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਹੈ। ਇਸ ਫਿਲਮ ਵਿਚ ਵੇਖਣਾ ਹੋਵੇਗਾ ਕਿ ਇਸ ਫਿਲਮ ਵਿਚ ਬਾਕੀ ਵਿਆਹਾਂ ਨਾਲੋਂ ਕਿ ਵੱਖਰਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement