'ਡਾਕੂਆਂ ਦਾ ਮੁੰਡਾ' ਦੀ ਅਦਾਕਾਰਾ, ਪੂਜਾ ਵਰਮਾ ਦੀ ਪੰਜਾਬੀ ਸਿਨੇਮਾ ਬਾਰੇ ਹੈ ਇਹ ਰਾਏ
Published : Sep 4, 2018, 2:22 pm IST
Updated : Sep 4, 2018, 2:22 pm IST
SHARE ARTICLE
Dakuan Da Munda Actress
Dakuan Da Munda Actress

ਇੱਕ ਸਮਾਂ ਸੀ ਜਦ ਪੰਜਾਬੀ ਫਿਲਮ ਇੰਡਸਟਰੀ ਸਿਰਫ ਮਰਦ ਪ੍ਰਦਾਨ ਸੀ। ਪਰ ਅੱਜ ਕੱਲ ਸਭ ਬਦਲ ਚੁੱਕਾ ਹੈ ਔਰਤਾਂ ਨੂੰ ਵੀ ਸਕਰਿਪਟ ਵਿੱਚ ਬਰਾਬਰ ਦੀ ਮਹੱਤਤਾ ਦਿੱਤੀ...

ਇੱਕ ਸਮਾਂ ਸੀ ਜਦ ਪੰਜਾਬੀ ਫਿਲਮ ਇੰਡਸਟਰੀ ਸਿਰਫ ਮਰਦ ਪ੍ਰਦਾਨ ਸੀ। ਪਰ ਅੱਜ ਕੱਲ ਸਭ ਬਦਲ ਚੁੱਕਾ ਹੈ ਔਰਤਾਂ ਨੂੰ ਵੀ ਸਕਰਿਪਟ ਵਿੱਚ ਬਰਾਬਰ ਦੀ ਮਹੱਤਤਾ ਦਿੱਤੀ ਜਾ ਰਹੀ ਹੈ। ਹਾਲ ਦੇ ਸਮੇਂ ਵਿਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਅਭਿਨੇਤਰੀਆਂ ਇਸ ਮਨੋਰੰਜਨ ਜਗਤ ਵਿੱਚ ਆਪਣੇ ਪੈਰ ਜਮਾ ਰਹੀਆਂ ਹਨ।  ਇੱਕ ਹੋਰ ਪੰਜਾਬ ਦੀ ਉੱਭਰਦੀ ਅਦਾਕਾਰਾ ਜਿਹਨਾਂ ਨੇ ਆਪਣੀ ਯੋਗਤਾ ਨੂੰ ਹਿੱਟ ਫਿਲਮ 'ਡਾਕੂਆਂ ਦਾ ਮੁੰਡਾ' ਨਾਲ ਸਾਬਿਤ ਕੀਤਾ ਹੈ, ਉਹ ਨੇ ਪੂਜਾ ਵਰਮਾ।

 Dakuan Da Munda ActressDakuan Da Munda Actress

ਪੂਜਾ ਵਰਮਾ ਨੇ ਆਪਣਾ ਕਰਿਅਰ ਇੱਕ ਮਾਡਲ ਦੇ ਵਜੋਂ ਕਈ ਮਸਹੂਰੀਆਂ ਜਿਵੇਂ ਮਾਰੂਤੀ, ਰਿਲਾਇੰਸ,ਸੈਮਸੰਗ ਅਤੇ ਟੀ ਕਿਊ ਐਸ ਸ਼ਰਟਸ ਇਮਰਾਨ ਹਾਸ਼ਮੀ ਅਤੇ 2000 ਤੋਂ ਜਿਆਦਾ ਪ੍ਰਿੰਟ ਮੁਹਿੰਮਾਂ ਵਿੱਚ ਕੰਮ ਨਾਲ ਸ਼ੁਰੂ ਕੀਤਾ। ਇਹਨਾਂ ਨੇ ਸਾਊਥ ਇੰਡੀਅਨ ਫਿਲਮ ਕਲੇਓਪਟਰਾ ਵਿੱਚ ਵੀ ਕੰਮ ਕੀਤਾ ਹੈ। ਇਸਤੋਂ ਬਾਅਦ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਅਲਫਾਜ਼ ਅਤੇ ਹਨੀ ਸਿੰਘ ਦੇ ਗੀਤ ਹਾਏ ਮੇਰਾ ਦਿਲ, ਸਤਿੰਦਰ ਸਰਤਾਜ ਦੇ ਮੋਤੀਆਂ, ਪ੍ਰੀਤ ਹਰਪਾਲ ਦੇ ਕੰਗਨਾ, ਗੈਰੀ ਸੰਧੂ ਦੇ ਰਾਤਾਂ, ਕਮਲ ਹੀਰ ਦੇ ਗੀਤ ਜਿੰਦੇ ਨੀ ਜਿੰਦੇ ਅਤੇ ਸੋਨੂ ਕੱਕੜ ਦੇ ਗੀਤ ਲੜਿਆ ਨਾ ਕਰ ਵਿੱਚ ਵੀ ਕੰਮ ਕੀਤਾ।  

Pooja VermaPooja Verma

ਮਾਡਲਿੰਗ ਵਿੱਚ ਇੱਕ ਸਫਲ ਸਫ਼ਰ ਤੋਂ ਬਾਅਦ ਇਹਨਾਂ ਨੇ ਫ਼ਿਲਮਾਂ ਵੱਲ ਰੁੱਖ ਕੀਤਾ ਬੱਬੂ ਮਾਨ ਦੀ ਫਿਲਮ ਬਾਜ਼ ਦੇ ਨਾਲ।  ਇਹਨਾਂ ਤੋਂ ਇਲਾਵਾ ਪੂਜਾ ਵਰਮਾ ਨੇ ਮਹੇਸ਼ ਭੱਟ ਦੇ ਸ਼ੋ ਨਾਮਕਰਨ ਅਤੇ ਕਈ ਟੀ ਵੀ ਸੀਰੀਅਲਾਂ ਵਿੱਚ ਅਤੇ ਦੇਵ ਖਰੌੜ ਦੀ ਸੁਪਰਹਿੱਟ ਫਿਲਮ 'ਡਾਕੂਆਂ ਦਾ ਮੁੰਡਾ' ਵਿੱਚ ਕੰਮ ਕੀਤਾ। ਆਪਣੇ ਇਸ ਪੂਰੇ ਸਫ਼ਰ ਬਾਰੇ ਪੂਜਾ ਨੇ ਕਿਹਾ, "ਮੈਂ ਟੀ ਵੀ ਅਤੇ ਮਸਹੂਰੀਆਂ ਸਭ ਚ ਕੰਮ ਕੀਤਾ ਹੈ ਪਰ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨਾ ਇੱਕ ਸਨਮਾਨ ਦੀ ਗੱਲ ਹੈ।  

Dakuan Da Munda ActressDakuan Da Munda Actress

ਕਿਉਂਕਿ ਜਿਸ ਹੱਦ ਤੱਕ ਦਾ ਕਦਰ ਅਤੇ ਸਨਮਾਨ ਇੱਥੇ ਕਲਾਕਾਰਾਂ ਨੂੰ ਦਿੱਤੀ ਜਾਂਦੀ ਹੈ ਉਹ ਕਾਬਿਲ ਏ ਤਾਰੀਫ ਹੈ।  ਜਿਵੇਂ ਕਿ ਹੁਣ ਇਹ ਇੰਡਸਟਰੀ ਲਗਾਤਾਰ ਤਰੱਕੀ ਕਰ ਰਿਹਾ ਹੈ।  ਮੈਂ ਇਸ ਜਗਤ ਦਾ ਹਿੱਸਾ ਬਣਨ ਲਈ ਬਹੁਤ ਹੀ ਜਿਆਦਾ ਉਤਸ਼ਾਹਿਤ ਹਾਂ।  ਹਲੇ ਤੱਕ ਦਾ ਪੂਰਾ ਅਨੁਭਵ ਬਹੁਤ ਹੀ ਜਬਰਦਸਤ ਰਿਹਾ ਹੈ।  ਤੇ ਜਿਸ ਤਰਾਂ ਦਾ ਹੁੰਗਾਰਾ ਡਾਕੂਆਂ ਦਾ ਮੁੰਡਾ ਨੂੰ ਮਿਲਿਆ ਹੈ ਉਹ ਸਾਡੇ ਲਈ ਉਮੀਦਾਂ ਤੋਂ ਵੀ ਪਰੇ ਹੈ।  ਮੈਂ ਇਹਨਾਂ ਸਾਲਾਂ ਵਿੱਚ ਬਹੁਤ ਕੁਝ ਸਿੱਖਿਆ ਹੈ।

 Dakuan Da Munda ActressDakuan Da Munda Actress

ਹੁਣ ਮੈਂ ਸਿਰਫ ਇਹੀ ਚਾਹੁੰਦੀ ਹਾਂ ਕਿ ਇਸੇ ਤਰਾਂ ਦੀਆਂ ਫ਼ਿਲਮ ਅੱਗੇ ਵੀ ਬਣਦੀਆਂ  ਰਹਿਣ ਅਤੇ ਮੈਨੂੰ ਇਸ ਤਰਾਂ ਦੇ ਮਜਬੂਤ ਕਿਰਦਾਰ ਨਿਭਾਉਣ ਦਾ ਮੌਕਾ ਮਿਲਦਾ ਰਹੇ।" ਅੱਜ ਕੱਲ ਪੂਜਾ ਵਰਮਾ ਆਪਣੇ ਅਗਲੇ ਪ੍ਰੋਜੈਕਟ ਵਿੱਚ ਰੁੱਝੇ ਹੋਏ ਹਨ ਜਿਸ ਬਾਰੇ ਕੋਈ ਵੀ ਜਾਣਕਾਰੀ ਹਲੇ ਨਹੀਂ ਦਿੱਤੀ ਗਈ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement