
ਸਿੰਘਮ ਹੁਣ ਪੰਜਾਬੀ 'ਚ ਬਣਨ ਜਾ ਰਹੀ ਹੈ ਅਤੇ ਉਸ ਦੇ ਅਹਿਮ ਕਿਰਦਾਰ ਹੋਣਗੇ ਪਰਮੀਸ਼ ਵਰਮਾ।
ਪੰਜਾਬੀ ਸੰਗੀਤ ਜਗਤ 'ਚ ਪਰਮੀਸ਼ ਵਰਮਾ ਦਾ ਨਾਮ ਕਿਸੇ ਤਾਰੁਖ਼ ਦਾ ਮੁਹਤਾਜ ਨਹੀਂ। ਹੁਣ ਤਕ ਪੰਜਾਬੀ ਗੀਤਾਂ ਦੇ ਸੰਗੀਤ ਅਤੇ ਵੀਡੀਓ ਬਣਾਉਣ ਤੋਂ ਲੈ ਕੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਗਏ ਹਨ । ਪਰਮੀਸ਼ ਵਰਮਾ ਉਨ੍ਹਾਂ ਕਲਾਕਾਰਾਂ 'ਚ ਹੈ ਜੋ ਆਪਣੇ ਹਰ ਸੁਪਨੇ ਨੂੰ ਪੂਰਾ ਕਰਨ ਦੇ ਲਈ ਜੀਅ ਜਾਨ ਦੀ ਮੇਹਨਤ ਲਗਾਉਂਦਾ ਹੈ। ਅਤੇ ਉਸਦੀ ਮੇਹਨਤ ਸਫਲ ਵੀ ਹੋ ਰਹੀ ਹੈ ਜਿਵੇਂ ਪਰਮੀਸ਼ ਨੂੰ ਡਾਇਰੈਕਸ਼ਨ ਤੋਂ ਗਾਇਕੀ ਤਕ ਕਾਮਯਾਬੀ ਮਿਲੀ ਹੈ ਉਵੇਂ ਹੀ ਹੁਣ ਪਰਮੀਸ਼ ਬਹੁਤ ਜਲਦ ਹੀ ਪਾਲੀਵੁੱਡ ਇੰਡਸਟਰੀ ਦੇ ਸਿੰਘਮ ਵਜੋਂ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੇ ਹਨ। ਜੀ ਹਾਂ ਤੁਸੀਂ ਬਿਲਕੁਲ ਸਹੀ ਜਾਣਿਆ ਹੈ। ਪਰਮੀਸ਼ ਤੇ ਉਸਦੇ ਪ੍ਰਸ਼ੰਸਕਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ। ਕਿ ਬਹੁਤ ਜਲਦੀ ਬਾਲੀਵੁਡ ਫ਼ਿਲਮ ਬਾਕਸ ਆਫਿਸ ਦੀ ਸੁਪਰ ਹਿੱਟ ਫਿਲਮ ਸਿੰਘਮ ਹੁਣ ਪੰਜਾਬੀ 'ਚ ਬਣਨ ਜਾ ਰਹੀ ਹੈ ਅਤੇ ਉਸ ਦੇ ਅਹਿਮ ਕਿਰਦਾਰ ਹੋਣਗੇ ਪਰਮੀਸ਼ ਵਰਮਾ।Parmish Verma As Singhamਕਾਬਿਲੇ ਗੌਰ ਹੈ ਕਿ ਬਾਜੀਰਾਵ ਸਿੰਘਮ ਬਣ ਕੇ ਅਜੇ ਨੇ ਲੋਕਾਂ ਦੇ ਦਿਲਾਂ ‘ਚ ਛਾਪ ਛੱਡ ਦਿੱਤੀ ਸੀ। ਹੁਣ ‘ਸਿੰਘਮ’ਦੇ ਰੂਪ 'ਚ ਪਰਮੀਸ਼ ਵਰਮਾ ਤੋਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਵੀ ਧਮਾਲਾਂ ਪ[ਪਾਉਣਗੇ। ਦਸਣਯੋਗ ਹੈ ਕਿ ਫ਼ਿਲਮ ਸਿੰਘਮ’ ਪਹਿਲਾਂ ਹੀ ਤਮਿਲ ਅਤੇ ਤੇਲਗੂ ਤੋਂ ਬਾਅਦ ਹਿੰਦੀ ‘ਚ ਬਣ ਚੁੱਕੀ ਹੈ । ਜਿਸ ਤੋਂ ਬਾਅਦ ਹੁਣ ਪੰਜਾਬੀ 'ਚ ਵੀ ਸਿੰਘਮ ਧਮਾਲ ਮਚਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਖੁਦ ਅਜੇ ਦੇਵਗਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫਿਲਮ ‘ਸਿੰਘਮ’ ਪੰਜਾਬੀ ‘ਚ ਬਨਣ ਜਾ ਰਹੀ ਹੈ। ਅਜੇ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਅਤੇ ਦੱਸਿਆ ਕਿ ਪੰਜਾਬੀ ਵਰਜ਼ਨ ‘ਚ ਪਰਮਿਸ਼ ਵਰਮਾ ਮੁੱਖ ਭੂਮਿਕਾ ਨਿਭਾਓਣਗੇ।
Punjabi Singhamਇਸ ਫਿਲਮ ਦਾ ਨਿਰਮਾਣ ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਕਰ ਰਹੇ ਹਨ। ਹਾਲਾਂਕਿ ਇਸ ‘ਚ ਅਦਾਕਾਰਾ ਕੌਣ ਹੋਵੇਗੀ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਵੇਖਣਾ ਹੋਵੇਗਾ ਕਿ ਪੰਜਾਬੀ ‘ਚ ‘ਸਿੰਘਮ’ ਕੀ ਕਮਾਲ ਵਿਖਾਉਂਦੀ ਹੈ। ਉਥੇ ਹੀ ਦਸ ਦਈਏ ਕਿ ਹਾਲ ਹੀ ਚ ਪਰਮੀਸ਼ ਦੇ ਦੋ ਗੀਤ ਕਾਫ਼ੀ ਤਹਿਲਕਾ ਮਚਾ ਰਹੇ ਹਨ "ਗਾਲ੍ਹ ਨੀ ਕੱਢਣੀ" ਅਤੇ "ਟੋਹਰ ਨਾਲ ਛੜ੍ਹਾ "